ETV Bharat / bharat

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਬੀਤੇ ਦਿਨ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਲੋਧੀ ਰੋਡ ਸ਼ਮਸ਼ਾਨਘਾਟ ਵਿਖੇ ਅੱਜ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।

ਫ਼ੋਟੋ।
ਫ਼ੋਟੋ।
author img

By

Published : Sep 1, 2020, 7:38 AM IST

Updated : Sep 1, 2020, 2:01 PM IST

ਨਵੀਂ ਦਿੱਲੀ: ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਬੀਤੇ ਦਿਨ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਇਸ ਦੀ ਜਾਣਕਾਰੀ ਉਨ੍ਹਾਂ ਦੇ ਪੁੱਤਰ ਅਭਿਜੀਤ ਮੁਖਰਜੀ ਨੇ ਟਵੀਟ ਕਰ ਦਿੱਤੀ। ਲੋਧੀ ਰੋਡ ਸ਼ਮਸ਼ਾਨਘਾਟ ਵਿਖੇ ਅੱਜ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਦੇਹਾਂਤ 'ਤੇ 7 ਦਿਨ ਦੇ ਕੌਮੀ ਸੋਗ ਦਾ ਐਲਾਨ ਕੀਤਾ ਗਿਆ ਹੈ।

ਰਾਮ ਨਾਥ ਕੋਵਿੰਦ

ਰਾਸ਼ਟਰਪਤੀ ਨੇ ਸ਼ਰਧਾਂਜਲੀ ਭੇਟ ਕੀਤੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਦੀ ਰਿਹਾਇਸ਼ 'ਤੇ ਪ੍ਰਣਬ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕੀਤੀ।

ਪੀਐਮ ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਸ਼ਰਧਾਂਜਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਣਬ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕੀਤੀ।

ਮਨਮੋਹਨ ਸਿੰਘ

ਮਨਮੋਹਨ ਸਿੰਘ, ਆਜ਼ਾਦ, ਡਾ. ਹਰਸ਼ਵਰਧਨ ਮੌਜੂਦ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਪ੍ਰਣਬ ਮੁਖਰਜੀ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਅਤੇ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਵੀ ਪ੍ਰਣਬ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕੀਤੀ।

ਅਮਿਤ ਸ਼ਾਹ

ਗ੍ਰਹਿ ਮੰਤਰੀ ਨੇ ਦਿੱਤਾ ਬਿਆਨ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਪੂਰੇ ਦੇਸ਼ ਲਈ ਗਹਿਰੇ ਦੁੱਖ ਅਤੇ ਸਦਮੇ ਦੀ ਗੱਲ ਹੈ ਕਿ ਭਾਰਤ ਰਤਨ ਪ੍ਰਣਬ ਮੁਖਰਜੀ ਸਾਡੇ ਵਿਚਕਾਰ ਨਹੀਂ ਰਹੇ। ਪ੍ਰਣਬ ਮੁਖਰਜੀ ਸਾਰਿਆਂ ਨੂੰ ਇਕੱਠੇ ਰੱਖਣ ਦੀ ਕਲਾ ਵਿੱਚ ਮੁਹਾਰਤ ਰੱਖਦੇ ਸਨ। ਜਦੋਂ ਉਹ ਸੱਤਾ ਵਿੱਚ ਸੀ, ਉਸਨੇ ਹਮੇਸ਼ਾਂ ਵਿਰੋਧੀ ਧਿਰ ਦੇ ਲੋਕਾਂ ਨਾਲ ਤਾਲਮੇਲ ਬਣਾਈ ਰੱਖਣ ਲਈ ਕੰਮ ਕੀਤਾ।

ਫ਼ੋਟੋ।
ਫ਼ੋਟੋ।

ਦੱਸ ਦਈਏ ਕਿ ਭਾਰਤ ਰਤਨ ਨਾਲ ਸਨਮਾਨਿਤ ਮੁਖਰਜੀ ਨੂੰ ਬੀਤੀ 10 ਅਗਸਤ ਨੂੰ ਗੰਭੀਰ ਹਾਲਤ ਵਿੱਚ ਦਿੱਲੀ ਕੈਂਟ ਸਥਿਤ ਆਰਮੀ ਦੇ ਆਰ ਐਂਡ ਆਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇੱਥੇ ਉਨ੍ਹਾਂ ਦੇ ਦਿਮਾਗ ਦੀ ਸਰਜਰੀ ਹੋਈ ਸੀ।

ਫ਼ੋਟੋ।
ਫ਼ੋਟੋ।

ਇਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਜ਼ਰ ਨਹੀਂ ਆਇਆ ਸੀ ਅਤੇ ਉਨ੍ਹਾਂ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਸੀ। ਸਾਬਕਾ ਰਾਸ਼ਟਰਪਤੀ ਕੋਰੋਨਾ ਸੰਕਰਮਿਤ ਵੀ ਪਾਏ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ।

ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਮੁਖਰਜੀ ਨੇ ਟਵੀਟ ਕੀਤਾ ਸੀ ਕਿ ਉਨ੍ਹਾਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਕੁਆਰੰਟੀਨ ਹੋ ਜਾਣ ਅਤੇ ਕੋਰੋਨਾ ਜਾਂਚ ਕਰਵਾਉਣ।

ਪ੍ਰਣਬ ਮੁਖਰਜੀ 2012 ਤੋਂ 2017 ਤੱਕ ਦੇਸ਼ ਦੇ ਰਾਸ਼ਟਰਪਤੀ ਰਹੇ ਸਨ। 2019 ਵਿੱਚ ਉਨ੍ਹਾਂ ਨੂੰ ਦੇਸ਼ ਦੇ ਸਰਵਉੱਚ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਤ ਕੀਤਾ ਗਿਆ।

ਪ੍ਰਣਬ ਮੁਖਰਜੀ ਦੇ ਜੀਵਨ ਨਾਲ ਜੁੜੇ ਰੋਚਕ ਤੱਤ

  • ਪ੍ਰਣਬ ਦੇ ਪਿਤਾ, ਕਾਮਦਾ ਕਿੰਕਰ ਮੁਖਰਜੀ ਨੇ ਭਾਰਤ ਦੇ ਆਜ਼ਾਦੀ ਅੰਦੋਲਨ ਵਿੱਚ ਹਿੱਸਾ ਲਿਆ ਸੀ ਅਤੇ 1952 ਅਤੇ 1964 ਵਿਚਕਾਰ ਭਾਰਤੀ ਰਾਸ਼ਟਰੀ ਕਾਂਗਰਸ ਦੇ ਨੁਮਾਇੰਦੇ ਦੇ ਰੂਪ ਵਿੱਚ ਪੱਛਮੀ ਬੰਗਾਲ ਵਿਧਾਨ ਕੌਂਸਲ ਦੇ ਮੈਂਬਰ ਸਨ।
  • ਪ੍ਰਣਬ ਮੁਖਰਜੀ ਨੇ 1969 ਵਿੱਚ ਰਾਜਨੀਤੀ ਵਿੱਚ ਕਦਮ ਰੱਖਿਆ। ਤੱਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਕਾਂਗਰਸ ਦੀ ਟਿਕਟ ਉੱਤੇ ਰਾਜ ਸਭਾ ਦੇ ਲਈ ਚੁਣੇ ਜਾਣ ਵਿੱਚ ਮਦਦ ਕੀਤੀ ਸੀ।
  • ਇਸ ਤੋਂ ਬਾਅਦ ਉਹ ਇੰਦਰਾ ਗਾਂਧੀ ਦੇ ਭਰੋਸੇਮੰਦ ਬਣ ਗਏ ਅਤੇ 1973 ਵਿੱਚ ਉਨ੍ਹਾਂ ਦੀ ਕੈਬਿਨੇਟ ਵਿੱਚ ਮੰਤਰੀ ਦੇ ਰੂਪ ਵਿੱਚ ਸ਼ਾਮਲ ਹੋਏ।
  • 1975-77 ਦੇ ਵਿਵਾਦ ਪੂਰਨ ਸਮੇਂ ਦੇ ਦੌਰਾਨ ਉਨ੍ਹਾਂ ਉੱਤੇ (ਕਈ ਹੋਰ ਕਾਂਗਰਸੀ ਨੇਤਾਵਾਂ ਦੀ ਤਰ੍ਹਾਂ) ਮਨਮਾਨੀ ਕਰਨ ਦੇ ਦੋਸ਼ ਵੀ ਲੱਗੇ ਸਨ।
  • ਉਹ ਸਾਲ 1984 ਵਿੱਚ ਭਾਰਤ ਦੇ ਵਿੱਤ ਮੰਤਰੀ ਬਣੇ। ਇਸ ਤੋਂ ਪਹਿਲਾਂ 1982 ਤੋਂ 84 ਤੱਕ ਕਈ ਮੰਤਰਾਲਿਆਂ ਦਾ ਅਹੁਦਾ ਵੀ ਸਾਂਭਿਆ।
  • ਪ੍ਰਣਬ ਮੁਖਰਜੀ 1980 ਤੋਂ 1985 ਤੱਕ ਰਾਜ ਸਭਾ ਵਿੱਚ ਸਦਨ ਦੇ ਨੇਤਾ ਵੀ ਰਹੇ।
  • ਮੁਖਰਜੀ ਖ਼ੁਦ ਨੂੰ ਇੰਦਰਾ ਗਾਂਧੀ ਦੇ ਉੱਤਰਾਧਿਕਾਰੀ ਮੰਨਦੇ ਸਨ, ਪਰ ਰਾਜੀਵ ਗਾਂਧੀ ਦੇ ਕਾਰਨ ਉਹ ਸਫ਼ਲ ਨਹੀਂ ਹੋਏ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਰਾਸ਼ਟਰੀ ਸਮਾਜਵਾਦੀ ਕਾਂਗਰਸ ਪਾਰਟੀ ਬਣਾਈ, ਜਿਸ ਦਾ ਸਾਲ 1989 ਵਿੱਚ ਰਾਜੀਵ ਗਾਂਧੀ ਦੀ ਸਹਿਮਤੀ ਤੋਂ ਬਾਅਦ ਕਾਂਗਰਸ ਵਿੱਚ ਰਲੇਵਾਂ ਹੋ ਗਿਆ ਹੈ।
  • ਸਾਲ 1991 ਵਿੱਚ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ, ਮੁਖਰਜੀ ਦਾ ਰਾਜਨੀਤਿਕ ਕਰਿਅਰ ਉਦੋਂ ਪ੍ਰਵਾਨ ਚੜ੍ਹਿਆ, ਜਦੋਂ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਨੇ ਉਨ੍ਹਾਂ ਨੂੰ 1991 ਵਿੱਚ ਯੋਜਨਾ ਕਮਿਸ਼ਨ ਦਾ ਵਾਇਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਅਤੇ 1995 ਵਿੱਚ ਉਹ ਵਿਦੇਸ਼ ਮੰਤਰੀ ਬਣੇ।
  • ਮੁਖਰਜੀ 1998 ਵਿੱਚ ਸੋਨੀਆ ਗਾਂਧੀ ਦੀ ਕਾਂਗਰਸ ਪ੍ਰਧਾਨ ਦੇ ਰੂਪ ਵਿੱਚ ਤਾਜਪੋਸ਼ੀ ਦੇ ਮੁੱਖ ਆਰਕੀਟੈਕਟ ਸਨ।
  • ਸੋਨੀਆ ਗਾਂਧੀ ਦੇ ਰਾਜਨੀਤੀ ਵਿੱਚ ਸ਼ਾਮਲ ਹੋਣ ਦੇ ਲਈ ਸਹਿਮਤ ਹੋਣ ਤੋਂ ਬਾਅਦ, ਮੁਖਰਜੀ ਉਨ੍ਹਾਂ ਦੇ ਰਾਜਨੀਤਿਕ ਗੁਰੂਆਂ ਵਿੱਚੋਂ ਇੱਕ ਸਨ ਅਤੇ ਮੁਸ਼ਕਿਲ ਸਥਿਤੀਆਂ ਵਿੱਚ ਸੋਨੀਆ ਦਾ ਮਾਰਗ-ਦਰਸ਼ਨ ਕਰਦੇ ਸਨ ਅਤੇ ਉਨ੍ਹਾਂ ਦੀ ਸੱਸ ਇੰਦਰਾ ਗਾਂਧੀ ਦਾ ਉਦਾਹਰਣ ਪੇਸ਼ ਕਰਦੇ ਸਨ।
  • ਮੁਖਰਜੀ ਨੂੰ 2011 ਵਿੱਚ ਭਾਰਤ ਵਿੱਚ ਸਰਵਸ਼੍ਰੇਠ ਪ੍ਰਸ਼ਾਸਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
  • ਪ੍ਰਣਬ ਮੁਖਰਜੀ ਉਨ੍ਹਾਂ ਗਿਣੇ-ਚੁਣੇ ਭਾਰਤੀ ਰਾਜਨੀਤਿਕਾਂ ਵਿੱਚੋਂ ਹਨ, ਜਿਨ੍ਹਾਂ ਨੇ ਵਿੱਤ, ਰੱਖਿਆ ਅਤੇ ਵਿਦੇਸ਼ ਮੰਤਰੀ ਤਿੰਨ ਮੁੱਖ ਮੰਤਰਾਲਿਆਂ ਨੂੰ ਸੰਭਾਲਿਆ ਹੈ।
  • ਉਹ ਉਦਾਰੀਕਰਨ ਤੋਂ ਪਹਿਲਾਂ ਅਤੇ ਉਦਾਰੀਕਰਨ ਤੋਂ ਬਾਅਦ ਦੇ ਕਾਲ ਵਿੱਚ ਬਜਟ ਪੇਸ਼ ਕਰਨ ਵਾਲੇ ਇਕਲੌਤੇ ਵਿੱਤ ਮੰਤਰੀ ਹਨ।
  • ਇੰਦਰਾ ਗਾਂਧੀ ਨੇ ਇੱਕ ਵਾਰ ਮੁਖਰਜੀ ਨੂੰ ਸੁਝਾਅ ਦਿੱਤਾ ਕਿ ਉਹ ਇੱਕ ਅੰਗ੍ਰੇਜ਼ੀ ਅਧਿਆਪਕ ਨੂੰ ਨਿਯਕੁਤ ਕਰਨ ਅਤੇ ਆਪਣੇ ਉਚਾਰਨ ਨੂੰ ਦਰੁਸਤ ਕਰਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ, ਉਹ ਆਪਣੇ ਬੰਗਾਲੀ ਲਹਿਜ਼ੇ ਵਿੱਚ ਹੀ ਅੰਗ੍ਰੇਜ਼ੀ ਬੋਲਣਾ ਪਸੰਦ ਕਰਦੇ ਸਨ।

Last Updated : Sep 1, 2020, 2:01 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.