ETV Bharat / bharat

ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ

ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੇ ਵੀਰਵਾਰ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਗੋਗੋਈ ਨੂੰ 16 ਮਾਰਚ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਸੀ।

ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ
ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ
author img

By

Published : Mar 19, 2020, 11:52 AM IST

ਨਵੀਂ ਦਿੱਲੀ: ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੇ ਵੀਰਵਾਰ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਜਿਸ ਵੇਲੇ ਗੋਗੋਈ ਸਹੁੰ ਚੁੱਕ ਰਹੇ ਸਨ ਉਦੋਂ ਵਿਰੋਧੀਆਂ ਨੇ ਸਦਨ 'ਚੋਂ ਵਾਕਆਊਟ ਕੀਤਾ।

ਸਾਬਕਾ ਸੀਜੇਆਈ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 16 ਮਾਰਚ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਸੀ। ਰਾਜ ਸਭਾ ਵਿੱਚ ਨਾਮਜ਼ਦਗੀ ਤੋਂ ਬਾਅਦ ਚੀਫ਼ ਜਸਟਿਸ ਇੱਕ ਵਾਰ ਮੁੜ ਤੋਂ ਚਰਚਾ ਵਿੱਚ ਆ ਗਏ ਹਨ। ਕਈ ਵੱਲੋਂ ਗੋਗੋਈ ਦੀ ਨਾਮਜ਼ਦਗੀ 'ਤੇ ਸਵਾਲ ਵੀ ਚੁੱਕੇ ਗਏ ਸਨ। ਜਿਸ 'ਤੇ ਗਗੋਈ ਨੇ ਕਿਹਾ ਸੀ ਕਿ ਉਹ ਰਾਜਸਭਾ ਦੇ ਮੈਂਬਰ ਬਣਨ ਤੋਂ ਬਾਅਦ ਇਸ ਗੱਲ ਦਾ ਜਵਾਬ ਦੇਣਗੇ ਕਿ ਉਨ੍ਹਾਂ ਨੇ ਕਿਉਂ ਮੈਂਬਰਸ਼ਿਪ ਸਵਿਕਾਰ ਕੀਤੀ ਹੈ।

ਉਨ੍ਹਾਂ ਕਿਹਾ ਸੀ, "ਮੈਂਨੂੰ ਸਹੁੰ ਚੱਕ ਲੈਣ ਦਿਓ, ਬਾਅਦ ਵਿੱਚ ਮੈਂ ਤਰਤੀਬ ਨਾਲ ਮੀਡੀਆ ਨੂੰ ਦੱਸਾਂਗਾ ਕਿ ਮੈਂ ਰਾਜ ਸਭਾ ਦੀ ਮੈਂਬਰਸ਼ਿਪ ਕਿਉਂ ਸਵੀਕਾਰ ਕੀਤੀ।"

ਜ਼ਿਕਰ ਕਰ ਦਈਏ ਕਿ ਚੀਫ਼ ਜਸਟਿਸ 17 ਨਵੰਬਰ 2019 ਨੂੰ ਆਪਣੇ ਅਹੁਦੇ ਤੋਂ ਫ਼ਾਰਗ ਹੋਏ ਸੀ। ਆਪਣੇ ਕਾਰਜਕਾਲ ਦੌਰਾਨ ਗਗੋਈ ਨੇ ਕਈ ਅਹਿਮ ਮਾਮਲਿਆਂ ਤੇ ਫ਼ੈਸਲੇ ਸੁਣਾਏ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.