ਗੁਵਾਹਾਟੀ: ਅਸਾਮ 'ਚ ਹੜ੍ਹ ਦਾ ਪ੍ਰਕੋਪ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਹੁਣ ਤੱਕ ਅਸਾਮ ਦੇ 33 ਚੋਂ 22 ਜ਼ਿਲ੍ਹੇ ਹੜ੍ਹ ਦੀ ਚਪੇਟ ਆ ਗਏ ਹਨ। ਹੜ੍ਹ ਨਾਲ 16.03 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।
ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਏਐਸਡੀਐਮਏ) ਨੇ ਕਿਹਾ ਕਿ ਹੁਣ ਤੱਕ ਹੜ੍ਹ ਨਾਲ 34 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਅਥਾਰਟੀ ਦੇ ਤਾਜ਼ਾ ਬੁਲੇਟਿਨ ਮੁਤਾਬਕ ਹੜ੍ਹ ਕਾਰਨ ਗੋਵਾਲਪਾਰਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।
ਅਥਾਰਟੀ ਦੇ ਮੁਤਾਬਕ ਜ਼ਿਲ੍ਹਾ ਬਾਰਪੇਟਾ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਜ਼ਿਲ੍ਹਾ ਬਾਰਪੇਟਾ 'ਚ ਤਕਰੀਬਨ 8.60 ਲੱਖ ਲੋਕ ਪ੍ਰਭਾਵਿਤ ਹੋਏ ਹਨ। ਦੱਖਣੀ ਸਲਮਾਰਾ ਵਿੱਚ 1.95 ਲੱਖ, ਗੋਵਾਲਪਾੜਾ ਵਿੱਚ 94 ਹਜ਼ਾਰ ਤੋਂ ਵੱਧ ਅਤੇ ਮੋਰਿਗਾਓਂ ਵਿੱਚ 62,000 ਲੋਕ ਪ੍ਰਭਾਵਿਤ ਹੋਏ ਹਨ।
ਬੁਲੇਟਿਨ ਦੇ ਮੁਤਾਬਕ, ਜ਼ਿਲ੍ਹਾ ਪ੍ਰਸ਼ਾਸਨ ਅਤੇ ਆਮ ਲੋਕਾਂ ਨੇ ਪਿਛਲੇ 24 ਘੰਟਿਆਂ ਵਿੱਚ 4 ਜ਼ਿਲ੍ਹਿਆਂ ਵਿੱਚੋਂ 2,852 ਲੋਕਾਂ ਨੂੰ ਬਾਹਰ ਕੱਢਿਆ ਹੈ। ਮੁੱਖ ਸਕੱਤਰ ਕੁਮਾਰ ਸੰਜੇ ਕ੍ਰਿਸ਼ਨ ਨੇ ਵੀਰਵਾਰ ਨੂੰ ਕਿਹਾ ਕਿ ਰਾਜ ਸਰਕਾਰ ਅਸਾਮ ਵਿੱਚ ਹੜ੍ਹ ਦੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।
ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਕਿ ਬਚਾਅ, ਰਾਹਤ ਅਤੇ ਸਮੇਂ ਸਿਰ ਨਿਵਾਰਣ ਉਪਾਅ ਪੂਰੇ ਰਾਜ ਵਿੱਚ ਸ਼ੁਰੂ ਕਰ ਦਿੱਤੇ ਗਏ ਹਨ। ਸੰਕਟ ਦੇ ਇਸ ਸਮੇਂ ਵਿੱਚ, ਸਰਕਾਰ ਹਰ ਜ਼ਰੂਰੀ ਕਦਮ ਚੁੱਕ ਰਹੀ ਹੈ। ਸਾਰੇ ਦ੍ਰਿਸ਼ ਵਿੱਚ ਸੁਧਾਰ ਦੇ ਸੰਕੇਤ ਹਨ।
ਜ਼ਿਕਰਯੋਗ ਹੈ ਕਿ ਧੇਮਾਜੀ, ਲਖੀਮਪੁਰ, ਬਿਸਵਾਨਥ, ਚਿਰਾਂਗ, ਦਰਾਰੰਗ, ਨਲਬਾਰੀ, ਬਰਪੇਟਾ, ਬੋਂਗਾਇਓਂ, ਕੋਕਰਾਝਰ, ਧੁਬਰੀ, ਦਕਸ਼ਿਨ ਸਲਮਾਰਾ, ਗੋਵਾਲਾਪਾੜ, ਕਾਮਰੂਪ, ਕਾਮਰੂਪ (ਮੈਟਰੋ), ਮਰੀਗਾਓਂ, ਨਾਗਾਓਂ, ਗੋਲਾਘਾਟ, ਜੋਰਹਾਟ, ਸਿਵਾਸਾਗਰ, ਦਿਬਰਗੜ ਅਤੇ ਪੱਛਮੀ ਕਰਬੀ ਐਂਗਲਾਂਗ ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ।
ਇਹ ਵੀ ਪੜ੍ਹੋ: 111 ਦਿਨਾਂ ਬਾਅਦ 'ਅਨਲੌਕ' ਹੋਵੇਗਾ ਤਾਜ, 6 ਜੁਲਾਈ ਤੋਂ ਖੁੱਲ੍ਹਣਗੀਆਂ ਯਾਦਗਾਰ ਸਮਾਰਕਾਂ