ETV Bharat / bharat

ਮੱਛੀ ਪਾਲਣ ਖੇਤਰ ’ਚ ਪੰਜ ਸਾਲਾ ਦੌਰਾਨ ਨੌਂ ਅਰਬ ਡਾਲਰ ਦਾ ਨਿਵਸ਼ੇ ਜੁਟਾ ਸਕਦਾ ਹੈ: ਅਧਿਕਾਰੀ

ਭਾਰਤ ਦਾ ਮੱਛੀ ਪਾਲਣ ਖੇਤਰ ਅਗਲੇ ਪੰਜ ਸਾਲਾਂ ਦੌਰਾਨ ਨੌਂ ਅਰਬ ਦਾ ਨਿਵੇਸ਼ ਜੁਟਾ ਸਕਦਾ ਹੈ, ਇਹ ਗੱਲ ਕੇਂਦਰੀ ਮੱਛੀ ਪਾਲਣ ਵਿਭਾਗ ਦੇ ਸਕੱਤਰ ਨੇ ਕਹੀ। ਇਸ ਨਾਲ ਵੱਡੀ ਗਿਣਤੀ ’ਚ ਲੋਕਾਂ ਨੂੰ ਰੁਜ਼ਗਾਰ ਹਾਸਲ ਹੋਵੇਗਾ। ਦੱਸ ਦੇਈਏ ਕਿ ਮੱਛੀ ਦਾ ਨਿਰਯਾਤ 46,589 ਕਰੋੜ ਹੈ।

ਤਸਵੀਰ
ਤਸਵੀਰ
author img

By

Published : Nov 22, 2020, 5:46 PM IST

ਕੋਲਕਾਤਾ: ਕੇਂਦਰੀ ਮੱਛੀ ਪਾਲਣ ਵਿਭਾਗ ਦੇ ਸਕੱਤਰ ਰਾਜੀਵ ਰੰਜਨ ਨੇ ਸ਼ਨਿਵਾਰ ਨੂੰ ਕਿਹਾ ਕਿ ਭਾਰਤ ਮੱਛੀ ਪਾਲਣ ਖੇਤਰ ’ਚ ਅਗਲੇ ਪੰਜ ਸਾਲਾਂ ਦੌਰਾਨ ਨੌਂ ਅਰਬ ਡਾਲਰ ਦਾ ਨਿਵੇਸ਼ ਜੁਟਾ ਸਕਦਾ ਹੈ, ਇਸ ਦੇ ਨਾਲ ਵੱਡੀ ਗਿਣਤੀ ’ਚ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਉਪਲਬੱਧ ਹੋਣਗੇ।

ਉਨ੍ਹਾਂ ਨੇ ਇੰਡਿਅਨ ਚੈਂਬਰ ਆਫ਼ ਕਾਮਰਸ ਦੇ ਈ-ਸੰਮੇਲਨ ’ਚ ਕਿਹਾ ਮੱਛੀ ਦਾ ਮੌਜੂਦਾ ਨਿਰਯਾਤ ਇਸ ਸਮੇਂ 46,589 ਕਰੋੜ ਰੁਪਏ ਹੈ ਅਤੇ ਇਹ 2024-25 ਤੱਕ ਦੁਗਣੇ ਤੋਂ ਵੀ ਵੱਧ ਕੇ ਇੱਕ ਲੱਖ ਕਰੋੜ ਹੋ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਅਗਲੇ ਪੰਜ ਸਾਲਾਂ ਦੌਰਾਨ ਮੱਛੀ ਪਾਲਣ ਖੇਤਰ ’ਚ ਨੌਂ ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ।

ਇਸ਼ਤਿਹਾਰ ਦੇ ਮੁਤਾਬਕ ਰੰਜਨ ਨੇ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਪ੍ਰਧਾਨ ਮੰਤਰੀ ਮੱਛੀ ਪਾਲਣ ਯੋਜਨਾ (ਪੀਐੱਮਐੱਮਐੱਸਈ) ਤਿਆਰ ਕੀਤੀ ਗਈ ਹੈ। ਅਤੇ ਕੇਂਦਰ ਸਰਕਾਰ 2024-25 ਤੱਕ ਮੱਛੀ ਉਤਪਾਦਨ ਨੂੰ 138 ਲੱਖ ਟਨ ਤੋਂ ਵਧਾ ਕੇ 220 ਲੱਖ ਟਨ ਕਰਨ ਦੇ ਯਤਨ ਕਰ ਰਹੀ ਹੈ।

ਰੰਜਨ ਨੇ ਕਿਹਾ ਕਿ ਇਨਾਂ ਉਪਰਾਲਿਆਂ ਸਦਕਾ ਰੁਜ਼ਗਾਰ ਦੇ ਸਾਧਨਾਂ ’ਤੇ ਮਹਤੱਵਪੂਰਨ ਪ੍ਰਭਾਵ ਪਵੇਗਾ ਅਤੇ 2024-25 ਤੱਕ ਇਸ ਖੇਤਰ ’ਚ 55 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਹੈ, ਜੋ ਹਾਲ ਦੀ ਘੜੀ ਮਾਤਰ 15 ਲੱਖ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.