ETV Bharat / bharat

17ਵੀਂ ਲੋਕ ਸਭਾ ਵਿੱਚ ਕੀ ਰਹੇਗਾ ਖ਼ਾਸ? - Virender Kumar

17ਵੀਂ ਲੋਕ ਸਭਾ ਦਾ ਪਹਿਲਾ ਸੰਸਦ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਟੀਕਮਗੜ੍ਹ ਤੋਂ ਭਾਜਪਾ ਸਾਂਸਦ ਡਾ. ਵੀਰੇਂਦਰ ਕੁਮਾਰ ਨੇ ਸੋਮਵਾਰ ਯਾਨੀ ਅੱਜ ਸਵੇਰੇ ਪ੍ਰੋਟੇਮ ਸਪੀਕਰ ਦੀ ਸਹੁੰ ਚੁੱਕ ਲਈ ਹੈ।

17th Lok Sabha
author img

By

Published : Jun 17, 2019, 12:03 PM IST

ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਡਾ. ਵੀਰੇਂਦਰ ਕੁਮਾਰ ਨੂੰ ਸਹੁੰ ਚੁੱਕਾਈ। ਵੀਰੇਂਦਰ ਕੁਮਾਰ ਹੀ ਹੁਣ ਅਗਲੇ 2 ਦਿਨਾਂ ਵਿੱਚ ਸਾਰੇ 542 ਸਾਂਸਦਾ ਨੂੰ ਸਹੁੰ ਚੁਕਾਉਣਗੇ। ਇਸ ਵਾਰ ਸੰਸਦ ਵਿੱਚ 277 ਸਾਂਸਦ ਪਹਿਲੀ ਵਾਰ ਚੁਣ ਕੇ ਆਏ ਹਨ। ਇਸ ਤੋਂ ਇਲਾਵਾ ਪਹਿਲੀ ਵਾਰ ਸੱਭ ਤੋਂ ਵੱਧ ਮਹਿਲਾਵਾਂ ਸੰਸਦ ਪਹੁੰਚੀਆਂ ਹਨ। ਸਭ ਤੋਂ ਵੱਧ ਨੌਜਵਾਨ ਜਿੱਤ ਕੇ ਆਏ ਹਨ। ਚੁਣੇ ਗਏ ਸਾਂਸਦ ਵੱਖ-ਵੱਖ ਪੇਸ਼ੇ ਨਾਲ ਜੁੜੇ ਹਨ ਅਤੇ ਉਨ੍ਹਾਂ ਦੀ ਖ਼ਾਸੀਅਤ ਲੋਕਾਂ ਵਿੱਚ ਉਮੀਦ ਜਗਾਉਂਦੀ ਹੈ।

ਇਸ ਦੇ ਨਾਲ ਹੀ ਸਦਨ ਦੀ ਸੂਰਤ ਵਿੱਚ ਬਦਲਾਅ ਵੇਖਿਆ ਜਾਵੇਗਾ। ਗਿਣਤੀ ਬਲ ਦੇ ਮੁਤਾਬਕ ਪਹਿਲੀ ਲਾਈਨ ਵਿੱਚ 20 ਸੀਟਾਂ ਚੋਂ 13 ਸੀਟਾਂ ਐਨਡੀਏ ਦੇ ਹਿੱਸੇ ਵਿੱਚ ਆਉਣਗੀਆਂ। 17ਵੀਂ ਲੋਕ ਸਭਾ ਇਸ ਲਈ ਖ਼ਾਸ ਹੋਣ ਜਾ ਰਹੀ ਹੈ ਕਿ ਇਸ ਵਾਰ ਅੱਧੇ ਤੋਂ ਵੱਧ ਸਾਂਸਦ ਪਹਿਲੀ ਵਾਰ ਚੁਣ ਕੇ ਸੰਸਦ ਪਹੁੰਚੇ ਹਨ। ਇਨ੍ਹਾਂ 'ਚ ਭਾਜਪਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 147 ਸਾਂਸਦ ਦੂਜੀ ਵਾਰ ਲੋਕ ਸਭਾ ਵਿੱਚ ਚੁਣ ਕੇ ਆਏ ਹਨ। 2 ਸਾਂਸਦ ਇਸ ਤਰ੍ਹਾਂ ਦੇ ਵੀ ਹਨ ਜੋ 8ਵੀਂ ਵਾਰ ਲੋਕ ਸਭਾ ਪਹੁੰਚੇ ਹਨ।

ਮਹਿਲਾਵਾਂ ਦੀ ਭਾਗੀਦਾਰੀ ਸੱਭ ਤੋਂ ਵੱਧ
17ਵੀਂ ਲੋਕ ਸਭਾ ਦੇ ਜੇਤੂ ਉਮੀਦਵਾਰਾਂ ਵਿੱਚੋਂ ਮਹਿਲਾਵਾਂ ਦੀ ਗਿਣਤੀ ਕੁੱਲ 78 ਹੈ। ਮਹਿਲਾ ਸਾਂਸਦ ਵਿੱਚ ਹੁਣ ਤੱਕ ਦੀ ਇਸ ਭਾਗੀਦਰੀ ਦੇ ਨਾਲ ਹੀ ਨਵੀਂ ਲੋਕਸਭਾ ਵਿੱਚ ਮਹਿਲਾ ਸਾਂਸਦਾਂ ਦੀ ਗਿਣਤੀ ਕੁੱਲ ਮੈਂਬਰਾਂ ਦੀ ਗਿਣਤੀ ਦੀ 17 ਫ਼ੀਸਦ ਹੋਵੇਗੀ। ਮਹਿਲਾ ਸਾਂਸਦ ਦੀ ਸਭ ਤੋਂ ਘੱਟ ਗਿਣਤੀ 28 ਜੋ ਕਿ 9ਵੀਂ ਲੋਕ ਸਭਾ ਵਿੱਚ ਸੀ।

ਸੱਭ ਤੋਂ ਵੱਧ ਗ੍ਰੇਜੂਏਟ ਸਾਂਸਦ ਚੁਣ ਕੇ ਪਹੁੰਚੇ
ਇਸ ਵਾਰ ਗ੍ਰੇਜੂਏਟ ਸਾਂਸਦ ਚੁਣ ਕੇ ਸੰਸਦ ਪਹੁੰਚੇ ਹਨ। 17ਵੀਂ ਲੋਕ ਸਭਾ ਵਿੱਚ 27 ਫ਼ੀਸਦੀ ਨੇ ਹਾਈ ਸੈਕੰਡਰੀ ਤੱਕ ਦੀ ਪੜ੍ਹਾਈ ਕੀਤੀ ਹੈ, ਜਦਕਿ 43 ਫ਼ੀਸਦੀ ਗ੍ਰੈਜੂਏਟ ਹਨ। 25 ਫ਼ੀਸਦੀ ਪੋਸਟ ਗ੍ਰੈਜੂਏਟ ਅਤੇ 4 ਸਾਂਸਦਾਂ ਕੋਲ ਡਾਕਟਰੇਟ ਦੀ ਡਿਗਰੀ ਹੈ।

ਪੇਸ਼ੇ ਵਜੋਂ ਕੋਈ ਸਾਂਸਦ ਵਪਾਰੀ, ਡਾਕਟਰ, ਕਿਸਾਨ ਤੇ ਅਧਿਆਪਕ
ਸੱਭ ਤੋਂ ਵੱਧ ਸਮਾਜਸੇਵੀ ਅਤੇ ਕਿਸਾਨ ਇਸ ਵਾਰ ਲੋਕ ਸਭਾ ਪਹੁੰਚੇ ਹਨ। 39 ਫ਼ੀਸਦੀ ਸਾਂਸਦਾਂ ਨੇ ਖੁਦ ਨੂੰ ਰਾਜਨੀਤੀ ਅਤੇ ਸਮਾਜਿਕ ਕਾਰਜਕਰਤਾ ਦੱਸਿਆ ਹੈ। ਉੱਥੇ ਹੀ, 38 ਫ਼ੀਸਦੀ ਨੇ ਆਪਣਾ ਪੇਸ਼ਾ ਖੇਤੀਬਾੜੀ ਦੱਸਿਆ ਹੈ। 542 ਚੋਂ 23 ਫ਼ੀਸਦੀ ਵਪਾਰੀ ਹਨ। 4 ਫ਼ੀਸਦੀ ਵਕੀਲ, 4 ਫ਼ੀਸਦੀ ਡਾਕਟਰ, 3 ਫ਼ੀਸਦੀ ਕਲਾਕਾਰ ਅਤੇ 2 ਫ਼ੀਸਦੀ ਅਧਿਆਪਕ ਹਨ।

Intro:Body:

rajwinder

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.