ਨਵੀਂ ਦਿੱਲੀ: ਵਟਸਐਪ ਨੇ ਭਾਰਤ ਵਿੱਚ ਆਪਣੀ ਪਹਿਲੀ ਬ੍ਰੈਂਡ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜੋ ਉਨ੍ਹਾਂ ਅਸਲ ਕਹਾਣੀਆਂ ਬਾਰੇ ਦੱਸੇਗਾ ਕਿ ਕਿਵੇਂ ਭਾਰਤੀ ਰੋਜ਼ਾਨਾ ਵਟਸਐਪ ਰਾਹੀਂ ਲੋਕਾਂ ਨਾਲ ਸੰਪਰਕ 'ਚ ਰਹਿੰਦੇ ਹਨ। ਕੰਪਨੀ ਨੇ ਕਿਹਾ ਕਿ ਵਟਸਐਪ 'ਚ ਇਸ ਫੀਚਰ ਨੂੰ ਦੋਸਤਾਂ 'ਤੇ ਪਰਿਵਾਰਾਂ ਨਾਲ ਸੰਵਾਦ ਕਰਨ ਦੇ ਨਾਲ-ਨਾਲ ਕਿਸੇ ਵਪਾਰ ਨਾਲ ਜੁੜਨ 'ਚ ਅਸਾਨੀ ਹੋਣ ਕਾਰਨ ਇਸ ਨੂੰ ਡਿਜ਼ਾਈਨ ਕੀਤਾ ਗਿਆ ਹੈ, ਜੋ ਕਿ ਵਧੇਰੇ ਮਹੱਤਵਪੂਰਨ ਹੈ।
ਕੰਪਨੀ ਨੇ ਬਿਆਨ 'ਚ ਕਿਹਾ ਕਿ 'ਇਟਸ ਬਿਟਵੀਨ ਯੂ' ਨਾਮੀ ਮੁਹਿੰਮ ਵਟਸਐਪ ਦੀ ਪ੍ਰਾਈਵੇਸੀ ਪ੍ਰਤੀ ਵਚਨਬੱਧਤਾ 'ਤੇ ਜ਼ੋਰ ਦਿੰਦਾ ਹੈ। ਦੂਜੇ ਪਾਸੇ ਭਾਰਤ 'ਚ ਫੇਸਬੁੱਕ ਦੇ ਨਿਦੇਸ਼ਕ ਅਵਿਨਾਸ਼ ਪੰਤ ਨੇ ਦੱਸਿਆ ਕਿ ਇਸ ਮੁਹਿੰਮ ਰਾਹੀਂ ਆਪਸੀ ਗੱਲਬਾਤ, ਯਾਦਾਂ, ਅਸਲ ਕਹਾਣੀਆਂ ਅਤੇ ਚੁਟਕਲਿਆਂ ਨੂੰ ਸਾਂਝਾ ਕੀਤਾ ਜਾਵੇਗਾ।
ਨਾਲ ਹੀ ਇਸ 'ਚ ਇਹ ਵੀ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਭਾਰਤੀ ਲੋਕ ਰੁਜ਼ਾਨਾ ਵਟਸਐਪ ਰਾਹੀਂ ਇੱਕ ਦੂਜੇ ਦੇ ਸੰਪਰਕ 'ਚ ਰਹਿੰਦੇ ਹਨ। ਜਾਣਕਾਰੀ ਦਿੰਦਿਆਂ ਪੰਤ ਨੇ ਦੱਸਿਆ ਕਿ ਇਸ ਮੁਹਿੰਮ ਨੂੰ 10 ਰਫਤਿਆਂ ਤਕ ਕਈ ਕੌਮੀ ਅਤੇ ਖੇਤਰੀ ਟੈਲੀਵਿਜ਼ਨ ਚੈਨਲਾਂ ਅਤੇ ਡੀਜੀਟਲ ਪਲੇਟਫਾਰਮ 'ਤੇ ਚਲਾਇਆ ਜਾਵੇਗਾ।
ਇਸ ਮੁਹਿੰਮ ਤਹਿਤ ਵਟਸਐਪ ਦੋ ਵਿਗਿਆਪਨ ਬਣਾਵੇਗਾ ਜਿਸ 'ਚ ਇਹ ਵਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਵੋਆਇਸ ਮੈਸੇਜ, ਵੀਡੀਓ ਕਾਲ, ਸੁਨੇਹੇ ਅਤੇ ਕਈ ਹੋਰ ਵੱਖ ਵੱਖ ਫੀਚਰ ਲੋਕਾਂ ਨੂੰ ਇੱਕ ਦੂਜੇ ਨਾਲ ਕਿਸ ਤਰ੍ਹਾਂ ਜੋੜਦੇ ਹਨ।
ਦੱਸਣਯੋਗ ਹੈ ਕਿ ਇੱਕ ਵਿਗਿਆਪਨ 'ਚ ਇੱਕ ਬਜ਼ੁਗਰ ਔਰਤ ਅਤੇ ਉਸ ਦੀ ਦੇਖ ਰੇਖ ਕਰਨ ਵਾਲੇ ਸੰਬੰਧੀ ਦੱਸਿਆ ਗਿਆ ਹੈ ਜੋ ਇੱਕ ਸੱਚੀ ਕਹਾਣੀ 'ਤੇ ਅਧਾਰਿਤ ਹੈ ਜੋ ਹੁਣ ਵੱਖ ਵੱਖ ਹੋ ਗਏ ਹਨ। ਦੂਜੇ ਪਾਸੇ ਦੂਜਾ ਵਿਗਿਆਪਨ ਦੋ ਭੈਣਾਂ ਦੀ ਅਸਲ ਕਹਾਣੀ 'ਤੇ ਅਧਾਰਿਤ ਹੈ।