ਕਿਨੌਰ: ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹਾ ਕਿਨੌਰ ਨਾਲ ਲੱਗਦੇ ਇਲਾਕਿਆਂ 'ਚ ਜੰਗਲ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਕਿਨੌਰ ਦੇ ਚੌਰਾ ਨਿਗੁਲਸਰੀ ਦੇ ਜੰਗਲ ਅਤੇ ਸ਼ਿਮਲਾ ਜ਼ਿਲ੍ਹੇ ਦੇ ਸੁਰੂ ਦੇ ਨਾਲ-ਨਾਲ ਜੰਗਲਾਂ ਵਿੱਚ ਅੱਗ ਨੇ ਭਿਆਨਕ ਰੂਪ ਲੈ ਲਿਆ ਹੈ, ਪਰ ਜੰਗਲਾਤ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਜੰਗਲਾਤ ਵਿਭਾਗ ਵੱਲੋਂ ਕੋਈ ਜਾਗਰੂਕਤਾ ਕੈਂਪ ਨਹੀਂ ਲਗਾਏ ਜਾ ਰਹੇ ਹਨ ਅਤੇ ਨਾ ਹੀ ਵਿਭਾਗ ਦੇ ਕਰਮਚਾਰੀ ਅੱਗ 'ਤੇ ਕਾਬੂ ਪਾਉਣ ਲਈ ਕੋਈ ਕਾਰਜ ਕਰ ਰਹੇ ਹਨ। ਅਜਿਹੀ ਅੱਗ ਕਾਰਨ ਰਾਜ ਦੇ ਸੰਵੇਦਨਸ਼ੀਲ ਇਲਾਕਿਆਂ ਜਿਵੇਂ ਕਿ ਸ਼ਿਮਲਾ, ਅਨੀ, ਕੁੱਲੂ ਜ਼ਿਲ੍ਹੇ ਦੇ ਨਿਰਮੰਡ ਅਤੇ ਕਿਨੌਰ ਦੇ ਭਾਬਾ ਨਗਰ ਸਬ-ਡਿਵੀਜ਼ਨ ਵਿੱਚ ਜ਼ਿਆਦਾਤਰ ਜੰਗਲ ਦੀ ਜ਼ਮੀਨ ਸੜ ਕੇ ਸੁਆਹ ਹੋ ਗਈ ਹੈ।
ਇਹ ਵੀ ਪੜ੍ਹੋ: ਸ਼ਾਹੀਨ ਬਾਗ ਧਰਨਾ: ਪਹਿਲੇ ਦਿਨ ਨਹੀਂ ਬਣੀ ਗੱਲ, ਕੱਲ੍ਹ ਮੁੜ ਮਨਾਉਣ ਆਉਣਗੇ ਵਾਰਤਾਕਾਰ
ਅੱਗ ਲੱਗਣ ਦੀਆਂ ਘਟਨਾਵਾਂ ਵਿਚ ਲੋਕਾਂ ਵੱਲੋਂ ਵਿਭਾਗ ਨੂੰ ਸੂਚਿਤ ਕਰਨ ਜਾਂ ਉਨ੍ਹਾਂ ਦੀ ਮਦਦ ਲਈ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਵੀ ਵਿਅਰਥ ਜਾ ਰਹੀਆਂ ਹਨ। ਜੰਗਲਾਤ ਵਿਭਾਗ ਵੱਲੋਂ ਆਪਣੇ ਵਣ ਖੇਤਰ ਵਿੱਚ ਮਹਿਮਾਨਾਂ ਵਾਂਗ ਹੀ ਗੇੜਾ ਲਾਇਆ ਜਾਂਦਾ ਹੈ। ਵਾਤਾਵਰਣ ਅਤੇ ਜਾਨਵਰ ਪ੍ਰੇਮੀ ਇਸ ਬਾਰੇ ਕਾਫ਼ੀ ਚਿੰਤਤ ਹਨ।
ਹਾਲਾਂਕਿ ਜੰਗਲਾਤ ਮੰਤਰੀ ਗੋਵਿੰਦ ਸਿੰਘ ਠਾਕੁਰ ਹਰ ਜੰਗਲਾਤ ਖੇਤਰ ਵਿੱਚ ਜਾਗਰੂਕਤਾ ਕੈਂਪਾਂ ਅਤੇ ਹੈਲਪਲਾਈਨ ਨੰਬਰਾਂ ਬਾਰੇ ਗੱਲ ਕਰ ਰਹੇ ਹਨ, ਪਰ ਜ਼ਮੀਨੀ ਪੱਧਰ 'ਤੇ ਇਹ ਸਿਰਫ ਕਾਗਜ਼ੀ ਦਾਅਵੇ ਹਨ।