ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਨੋਇਡਾ ਦੇ ਥਾਣਾ ਸੈਕਟਰ 24 ਖੇਤਰ ਦੇ ਈਐਸਆਈ ਹਸਪਤਾਲ ਵਿੱਚ ਅੱਗ ਲੱਗ ਗਈ ਹੈ। ਇਹ ਅੱਗ ਬੇਸਮੈਂਟ ਵਿੱਚ ਬਣੇ ਇਨਵਰਟਰ ਰੂਮ ਵਿੱਚ ਸ਼ਾਰਟ ਹੋਣ ਨਾਲ ਲੱਗ ਗਈ ਹੈ। ਮਰੀਜ਼ਾਂ ਨੂੰ ਅਲੱਗ ਸ਼ਿਫਟ ਕੀਤਾ ਗਿਆ ਹੈ। ਉਥੇ ਹੀ ਫਾਇਰ ਬ੍ਰਿਗੇਡ ਦੀਆਂ ਕਰੀਬ 8 ਗੱਡੀਆਂ ਮੌਕੇ 'ਤੇ ਮੌਜੂਦ ਹਨ।
ਮਰੀਜ਼ਾਂ ਨੂੰ ਕੱਢਿਆ ਜਾ ਰਿਹਾ ਹੈ। ਈਐਸਆਈ ਵਿੱਚ ਭਰਤੀ ਮਰੀਜ਼ਾਂ ਨੂੰ ਨੇੜੇ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।
-
Fire breaks out in ESIC hospital in Noida Sector-24, three fire tenders at the spot. More details awaited. pic.twitter.com/JfwwouCB0t
— ANI UP (@ANINewsUP) January 9, 2020 " class="align-text-top noRightClick twitterSection" data="
">Fire breaks out in ESIC hospital in Noida Sector-24, three fire tenders at the spot. More details awaited. pic.twitter.com/JfwwouCB0t
— ANI UP (@ANINewsUP) January 9, 2020Fire breaks out in ESIC hospital in Noida Sector-24, three fire tenders at the spot. More details awaited. pic.twitter.com/JfwwouCB0t
— ANI UP (@ANINewsUP) January 9, 2020
ਇਹ ਵੀ ਪੜੋ: ਪੰਜਾਬ ਵਜ਼ਾਰਤ ਦੀ ਬੈਠਕ ਅੱਜ, ਕਈ ਅਹਿਮ ਮੁੱਦਿਆ 'ਤੇ ਹੋਵੇਗੀ ਚਰਚਾ
ਜ਼ਿਕਰਯੋਗ ਹੈ ਕਿ ਰਾਜਧਾਨੀ ਦਿੱਲੀ ਦੇ ਪਟਪੜਗੰਜ ਉਦਯੋਗਿਕ ਇਲਾਕੇ 'ਚ ਵੀ ਸਵੇਰੇ ਅੱਗ ਲੱਗ ਗਈ ਸੀ। ਇਸ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਅੱਗ ਇੱਕ ਪ੍ਰਿੰਟਿੰਗ ਪ੍ਰੈੱਸ 'ਚ ਲੱਗੀ ਸੀ। ਇਸ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ।