ਕੋਲਕਾਤਾ: ਐਤਵਾਰ ਨੂੰ ਸ਼ਹਿਰ ਦੇ ਬੁਰਰਾਬਾਜ਼ਾਰ ਖੇਤਰ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਪਲਾਸਟਿਕ ਦੀਆਂ ਚੀਜ਼ਾਂ ਨਾਲ ਭਰੇ ਇੱਕ ਗੋਦਾਮ ਵਿੱਚ ਅੱਗ ਲੱਗ ਗਈ।
ਅੱਗ ਬੁਝਾਊ ਦਸਤੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਲਈ 7 ਟੈਂਡਰ ਮੌਕੇ 'ਤੇ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਅੱਗ ਸਵੇਰੇ 10 ਵਜੇ ਦੇ ਕਰੀਬ ਲੱਗੀ।
ਉਨ੍ਹਾਂ ਕਿਹਾ ਕਿ ਅੱਗ ਇਮਾਰਤ ਦੀਆਂ ਹੋਰ ਮੰਜ਼ਿਲਾਂ ਤੱਕ ਵੀ ਫੈਲ ਗਈ, ਜਿਸ ਵਿੱਚ ਕਈ ਦਫ਼ਤਰ ਅਤੇ ਗੋਦਾਮ ਸ਼ਾਮਲ ਹਨ। ਦੱਸ ਦਈਏ ਕਿ ਜ਼ਿਆਦਾਤਰ ਦਫ਼ਤਰ ਅਤੇ ਗੋਦਾਮ ਐਤਵਾਰ ਕਾਰਨ ਬੰਦ ਸਨ।
ਇਹ ਵੀ ਪੜ੍ਹੋ: ਕਾਨਪੁਰ ਐਨਕਾਊਂਟਰ ਮਾਮਲੇ 'ਚ ਹੋਈ ਗ੍ਰਿਫ਼ਤਾਰੀ, ਵਿਕਾਸ ਦੂਬੇ ਗੈਂਗ ਦਾ ਦਯਾਸ਼ੰਕਰ ਕਾਬੂ
ਦਫ਼ਤਰ ਅਤੇ ਗੋਦਾਮ ਬੰਦ ਹੋਣ ਕਾਰਨ ਕਿਸੇ ਦੇ ਅੰਦਰ ਫਸਣ ਦੀ ਖ਼ਬਰ ਨਹੀਂ ਹੈ। ਅੱਗ ਬੁਝਾਊ ਦਸਤੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਡੇ ਕਰਮਚਾਰੀ ਅੱਗ ਦੀਆਂ ਲਪਟਾਂ ਨੂੰ ਰੋਕਣ ਲਈ ਕੰਮ ਕਰ ਰਹੇ ਹਨ।