ਚੇਨਈ: ਤਮਿਲਨਾਡੂ ਵਿੱਚ ਇੱਕ ਪਿਓ-ਪੁੱਤ ਸਮੇਤ ਤਿੰਨ ਵਿਅਕਤੀਆਂ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਆਪਣੇ ਘਰ ਵਿੱਚ ਕਥਿਤ ਤੌਰ 'ਤੇ ਅੰਗੂਰ ਦੀ ਵਾਈਨ ਅਤੇ ਇੱਕ ਹੋਰ ਨਸ਼ੀਲਾ ਪਦਾਰਥ ਤਿਆਰ ਕਰ ਰਹੇ ਸਨ।
ਪੁਲਿਸ ਕਰਮਚਾਰੀਆਂ ਦੀ ਟੀਮ ਨੇ ਜਦੋਂ ਉੱਤਰ ਚੇਨਈ ਦੇ ਕੋਡੁੰਗੈਯੂਰ ਵਿਖੇ ਇੱਕ ਘਰ ਦੀ ਜਾਂਚ ਕੀਤੀ ਤਾਂ ਪਾਇਆ ਗਿਆ ਕਿ ਇੱਕ 56 ਸਾਲਾ ਵਿਅਕਤੀ, ਉਸ ਦਾ 26 ਸਾਲਾ ਬੇਟਾ ਅਤੇ ਇੱਕ ਹੋਰ ਨੌਜਵਾਨ ਅੰਗੂਰ ਦੀ ਵਾਈਨ ਤਿਆਰ ਕਰ ਰਹੇ ਸਨ।
ਤਲਾਸ਼ੀ ਲੈਣ 'ਤੇ ਲਗਭਗ 30 ਲੀਟਰ ਅੰਗੂਰ ਅਧਾਰਤ ਵਾਈਨ ਅਤੇ ਪੰਜ ਲੀਟਰ ਇੱਕ ਹੋਰ ਨਸ਼ੀਲਾ ਪਦਾਰਥ ਜਿਸ ਨੂੰ ਚੇਨੱਈ ਵਿੱਚ 'ਸੁੰਦਾ ਕਾਂਜੀ 'ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਬਰਾਮਦ ਕੀਤਾ।
ਪੁਲਿਸ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 24 ਮਾਰਚ ਦੀ ਸ਼ਾਮ ਤੋਂ ਤਾਮਿਲਨਾਡੂ ਵਿੱਚ ਸਰਕਾਰੀ-ਸੰਚਾਲਕ TASMAC ਸ਼ਰਾਬ ਦੀਆਂ ਦੁਕਾਨਾਂ ਬੰਦ ਹਨ।