ਨਵੀਂ ਦਿੱਲੀ: ਮੰਗਲਵਾਰ ਨੂੰ ਹੋਣ ਵਾਲੀ ਟਰੈਕਟਰ ਰੈਲੀ ਦੀ ਤਿਆਰੀ ਦਿੱਲੀ ਟ੍ਰੈਫਿਕ ਪੁਲਿਸ ਨੇ ਵੀ ਕਰ ਲਈ ਹੈ। ਕਿਸਾਨ ਨੂੰ ਦਿੱਲੀ ਪੁਲਿਸ ਵੱਲੋਂ ਤਿੰਨ ਪਰੇਡ ਰੂਟ ਦਿੱਤੇ ਗਏ ਹਨ। ਇਸ ਪਰੇਡ ਰੂਟ ਵਿੱਚ ਦਿੱਲੀ ਤੋਂ ਇਲਾਵਾ ਯੂਪੀ ਅਤੇ ਹਰਿਆਣਾ ਦੇ ਖੇਤਰ ਵੀ ਸ਼ਾਮਲ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਰੂਟਾਂ ਉੱਤੇ ਜਾਣ ਦੌਰਾਨ ਕਿਸਾਨ ਆਗੂਆਂ ਦੇ ਨਾਲ ਮਿਲ ਕੇ ਉੱਥੇ ਸੁਰੱਖਿਆ ਦਾ ਧਿਆਨ ਰੱਖਣਗੇ।
ਜਾਣਕਾਰੀ ਮੁਤਾਬਕ ਕਿਸਾਨ ਅੰਦੋਲਨ ਦਿੱਲੀ ਦੇ ਤਿੰਨ ਬਾਰਡਰਾਂ ਉੱਤੇ ਚਲ ਰਿਹਾ ਹੈ। ਸਿੰਘੂ, ਟਿਕਰੀ ਤੇ ਗਾਜੀਪੁਰ ਬਾਰਡਰ। ਕਿਸਾਨਾਂ ਨੇ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਸੀ। ਪੁਲਿਸ ਦੇ ਨਾਲ ਹੋਈ ਕਿਸਾਨਾਂ ਦੀ ਬੈਠਕ ਵਿੱਚ ਤਿੰਨ ਰੂਟ ਉੱਤੇ ਸਹਿਮਤੀ ਬਣ ਚੁੱਕੀ ਹੈ। ਕਿਸਾਨਾਂ ਨੂੰ ਇਨ੍ਹਾਂ ਉੱਤੇ ਟਰੈਕਟਰ ਪਰੇਡ ਕੱਢਣ ਲਈ ਕਿਹਾ ਗਿਆ ਹੈ।
ਇਹ ਹੋਣਗੇ ਟਰੈਕਟਰ ਪਰੇਡ ਦੇ ਰੂਟ
- ਕਿਸਾਨਾਂ ਦੀ ਪਹਿਲੀ ਟਰੈਕਟਰ ਪਰੇਡ ਸਿੰਘੂ ਹੱਦ ਤੋਂ ਸ਼ੁਰੂ ਹੋਵੇਗੀ। ਸੰਜੇ ਗਾਂਧੀ, ਟਰਾਂਸਪੋਰਟ ਨਗਰ, ਬਵਾਨਾ, ਬਾਦਲੀ, ਕੁਤੁਬਗੜ੍ਹ ਤੋਂ ਹੁੰਦੇ ਹੋਏ ਕੇਐਮਪੀ ਤੋਂ ਘੁੰਮ ਕੇ ਕਿਸਾਨ ਵਾਪਸ ਸਿੰਘੂ ਬਾਰਡਰ ਉੱਤੇ ਆ ਜਾਣਗੇ। ਇਹ ਰੂਟ ਲਗਭਗ 100 ਕਿਲੋਮੀਟਰ ਦਾ ਹੋਵੇਗਾ।
- ਦੂਜੀ ਰੈਲੀ ਟਿਕਰੀ ਹੱਦ ਤੋਂ ਸ਼ੁਰੂ ਹੋ ਕੇ ਨੰਗਲੋਈ ਤੋਂ ਹੁੰਦੀ ਹੋਈ ਢਾਸਾ ਹੱਦ ਤੱਕ ਜਾਵੇਗੀ। ਇਹ ਰੂਟ 110 ਕਿਲੋਮੀਟਰ ਦਾ ਹੋਵੇਗਾ।
- 1 ਮਾਰਚ ਨੂੰ ਗਾਜ਼ੀਪੁਰ ਬਾਰਡਰ ਤੋਂ ਡਾਸਨਾ ਹੁੰਦੇ ਹੋਏ ਗਾਜੀਪੁਰ ਵਾਪਸ ਆ ਜਾਵੇਗਾ। ਇਹ ਰੂਟ 46 ਕਿਲੋਮੀਟਰ ਦਾ ਹੋਵੇਗਾ।
- ਚਿਲਾ ਬਾਰਡਰ ਦਾ ਰੂਟ 10 ਕਿਲੋਮੀਟਰ ਲੰਬਾ ਹੋਵੇਗਾ। ਇਹ ਰੂਟ ਕ੍ਰਾਊਨ ਪਲਾਜ਼ਾ ਰੈਡ ਲਾਈਟ-ਡੀਐਨਡੀ ਫਲਾਈਵੇ-ਦਾਦਰੀ ਰੋਡ ਤੋਂ ਹੁੰਦੇ ਹੋਏ ਵਾਪਸ ਚਿਲਾ ਬਾਰਡਰ 'ਤੇ ਸਮਾਪਤ ਹੋਵੇਗਾ।
ਦਿੱਲੀ ਅਤੇ ਦਿੱਲੀ ਏਅਰਪੋਰਟ ਪਾਸਿਓਂ ਜਾਣ ਵਾਲੇ ਰੂਟ
- ਪਾਣੀਪਤ, ਗੋਹਾਨਾ ਤੋਂ ਆਉਣ ਵਾਲੀਆਂ ਗੱਡੀਆਂ ਮਕਡੌਲੀ ਟੋਲ ਪਲਾਜ਼ਾ ਤੋਂ ਆਊਟਰ ਬਾਈਪਾਸ ਤੋਂ ਜਲੇਬੀ ਚੌਕ, ਝੱਜਰ ਸੜਕ ਤੋਂ ਝੱਜਰ ਵੱਲ ਅਤੇ ਝੱਜਰ ਤੋਂ ਗੁਰੂਗ੍ਰਾਮ ਹੁੰਦੇ ਹੋਏ ਦਿੱਲੀ ਵਿੱਚ ਦਾਖਲ ਕਰੇ।
- ਜੀਂਦ, ਜੁਲਾਣਾ, ਲਖਨਮਾਜਰਾ, ਸੁੰਦਰਪੁਰ ਤੋਂ ਆਉਂਦੇ ਵਾਹਨ ਆਊਟਰ ਬਾਈਪਾਸ ਚੌਕ ਨੇੜੇ ਸੁੰਦਰਪੁਰ ਤੋਂ ਖਾਟੂ ਸ਼ਿਆਮ ਮੰਦਰ ਬਾਹੂ ਅਕਬਰਪੁਰ ਤੋਂ ਹੁੰਦੇ ਹੋਏ ਜਲੇਬੀ ਚੌਂਕ, ਝੱਜਰ ਰੋਡ ਤੋਂ ਝੱਜਰ ਵੱਲ ਅਤੇ ਝੱਜਰ ਤੋਂ ਗੁਰੂਗ੍ਰਾਮ ਹੁੰਦੇ ਹੋਏ ਦਿੱਲੀ ਵਿਚ ਦਾਖਲ ਕਰਨ।
- ਹਿਸਾਰ, ਹਾਂਸੀ, ਮਹਿਮ ਤੋਂ ਆਉਣ ਵਾਲੀਆਂ ਗੱਡੀਆਂ ਖਾਟੂ ਸ਼ਿਆਮ ਮੰਦਰ ਬਾਹੂ ਅਕਬਰਪੁਰ ਤੋਂ ਜਲੇਬੀ ਚੌਕ, ਝੱਜਰ ਰੋਡ ਤੋਂ ਝੱਜਰ ਵੱਲ ਅਤੇ ਝੱਜਰ ਤੋਂ ਗੁਰੂਗ੍ਰਾਮ ਹੁੰਦੇ ਹੋਏ ਦਿੱਲੀ ਵਿੱਚ ਦਾਖਲ ਕਰਨ।
- ਭਿਵਾਨੀ, ਦਾਦਰੀ, ਕਲਾਨੌਰ ਤੋਂ ਆਉਣ ਵਾਲੀਆਂ ਗੱਡੀਆਂ ਕਾਲਜ ਮੋਡ, ਕਲਾਨੌਰ ਤੋਂ ਬੇਰੀ ਵੱਲ ਅਤੇ ਬੇਰੀ, ਝੱਜਰ, ਗੁਰੂਗ੍ਰਾਮ ਹੁੰਦੇ ਹੋਏ ਦਿੱਲੀ ਵਿੱਚ ਦਾਖਲ ਹੋਣ।
- ਰੋਹਤਕ ਤੋਂ ਜਾਣ ਵਾਲੇ ਵਾਹਨ ਝੱਜਰ ਤੋਂ ਗੁਰੂਗ੍ਰਾਮ ਹੁੰਦੇ ਹੋਏ ਦਿੱਲੀ ਵਿੱਚ ਦਾਖ਼ਲ ਹੋਣ।