ਟਿਕਰੀ ਬਾਰਡਰ 'ਤੇ ਕਿਸਾਨਾਂ ਨੇ ਕੇਂਦਰ ਖਿਲਾਫ ਆਪਣਾ ਰੋਸ ਲੋਹੜੀ ਦੇ ਤਿਉਹਾਰ 'ਤੇ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਦਰਜ ਕੀਤਾ। ਉਨ੍ਹਾਂ ਨੇ ਇਸ ਮੌਕੇ ਕਾਕੇ ਕਾਨੂੰਨ ਰੱਦ ਕਰੋ ਦੇ ਨਾਅਰੇ ਲਗਾਏ ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਰਾਖ ਕਰ ਦਿੱਤਾ।
ਦਿੱਲੀ ਅੰਦੋਲਨ: ਸੰਘਰਸ਼ ਨੂੰ ਸਮਰਪਤ ਲੋਹੜੀ - ਖੇਤੀ ਕਾਨੂੰਨਾਂ ਦਾ ਵਿਰੋਧ
19:00 January 13
'ਕਾਲੇ ਕਾਨੂੰਨ ਰੱਦ ਕਰੋ' ਦੇ ਨਾਅਰੇ ਨਾਲ ਸਾੜੀਆਂ ਖੇਤੀ ਕਾਨੂੰਨ ਦੀਆਂ ਕਾਪੀਆਂ
18:41 January 13
ਕਾਂਗਰਸ ਦੇ ਆਗੂਆਂ ਨੇ ਵੀ ਸਾੜੀਆਂ ਬਿੱਲ ਦੀਆਂ ਕਾਪੀਆਂ
ਕਿਸਾਨਾਂ ਆਪਣੇ ਹੱਕਾਂ ਦੀ ਲੜਾਈ 'ਚ ਅਡਿੱਗ ਤੇ ਅਟਲ ਹਨ। ਨਵਾਂ ਸਾਲ ਉਨ੍ਹਾਂ ਦਾ ਦਿੱਲੀ ਦੀਆਂ ਬਰੂਹਾਂ 'ਤੇ ਸੀ ਤੇ ਹੁਣ ਪੰਜਾਬ ਦਾ ਵੱਡਾ ਤਿਉਹਾਰ ਲੋਹੜੀ ਵੀ ਇਸ ਸੰਘਰਸ਼ ਨੂੰ ਸਮਰਪਤ ਹੈ। ਕਾਂਗਰਸ ਆਗੂ ਵੀ ਖ਼ਾਸ ਇਜਲਾਸ ਦੀ ਮੰਗ ਲਈ ਜੰਤਰ-ਮੰਤਰ ਧਰਨਾ ਦੇ ਰਹੇ ਹਨ ਤੇ ਉਨ੍ਹਾਂ ਨੇ ਵੀ ਲੋਹੜੀ ਦੇ ਰੀਤੀ-ਰਿਵਾਜ਼ ਪੂਰੇ ਕਰ ਕੇ ਬਿੱਲਾਂ ਦੀਆਂ ਕਾਪੀਆਂ ਅੱਗ 'ਚ ਸਾੜੀਆਂ।
18:31 January 13
ਪਹਿਲੀ ਵਾਰ ਅਸੀਂ ਦੁੱਖ ਨਾਲ ਲੋਹੜੀ ਮਨਾਈ
ਦਿੱਲੀ ਦੀਆਂ ਬਰੂਹਾਂ 'ਤੇ ਧਰਨਾ ਦੇ ਰਹੇ ਕਿਸਾਨਾਂ ਨੇ ਉੱਥੇ ਹੀ ਲੋਹੜੀ ਦਾ ਤਿਉਹਾਰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਇਆ। ਇਸ ਬਾਰੇ ਗੱਲ ਕਰਦੇ ਹੋਏ ਕਿਸਾਨ ਆਗੂ ਨੇ ਕਿਹਾ ਕਿ ਪਹਿਲੀ ਵਾਰ ਉਨ੍ਹਾਂ ਨੇ ਇਹ ਤਿਉਹਾਰ ਦੁੱਖ ਨਾਲ ਮਨਾਇਆ ਹੈ। ਕੜਾਕੇ ਦੀ ਠੰਢ 'ਚ ਬਜ਼ੁਰਗ ਕਿਸਾਨ ਵੀ ਡੱਟੇ ਹੋਏ ਹਨ ਪਰ ਕੇਂਦਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਤਾਲ 'ਤੇ ਚੱਲ ਰਹੀ ਹੈ। ਸੁਪਰੀਮ ਕੋਰਟ ਦੇ ਆਏ ਫੈਸਲੇ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਕੇਂਦਰ ਸਰਕਾਰ ਨੇ ਮਾਨਯੋਗ ਅਦਾਲਤ ਦੀ ਗਰਿਮਾ ਵੀ ਡਿੱਗਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਨਿਰਪੱਖ ਮੈਂਬਰਾਂ ਦੀ ਕਮੇਟੀ ਦਾ ਗਠਨ ਹੋਣਾ ਚਾਹੀਦਾ ਸੀ।
15:17 January 13
ਬਿੱਲ ਪਾਸ ਕਰ ਜਮਹੂਰੀ ਤਰੀਕੇ ਦੀਆਂ ਉਡਾਈਆਂ ਧੱਜੀਆਂ
ਲੋਹੜੀ ਦੇ ਤਿਉਹਾਰ ਬਾਰੇ ਗੱਲ ਕਰਦੇ ਹੋਏ ਕਿਸਾਨ ਆਗੂ ਦਾ ਕਹਿਣਾ ਹੈ ਕਿ ਇਹ ਤਿਉਹਾਰ ਦੁੁੱਲ੍ਹੇ ਭੱਟੀ ਦਾ ਹੈ। ਉਨ੍ਹਾਂ ਨੇ ਵੀ ਕਿਸਾਨਾਂ ਲਈ ਸੰਘਰਸ਼ ਕੀਤਾ ਸੀ। ਅਸੀਂ ਇਹ ਤਿਉਹਾਰ ਖੇਤੀ ਕਾਨੂੰਨਾਂ ਦੇ ਬਿੱਲਾਂ ਦੀ ਕਾਪੀਆਂ ਸਾੜ ਕੇ ਮਨਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਬਿੱਲ ਪਾਸ ਕਰ ਕੇ ਸਰਕਾਰ ਨੇ ਜਮਹੂਰੀ ਤਰੀਕੇ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ।
15:09 January 13
ਬਿੱਲਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹੜੀ
ਕਿਸਾਨਾਂ ਨੇ ਨਵਾਂ ਸਾਲ ਵੀ ਦਿੱਲੀ ਦੀਆਂ ਬਰੂਹਾਂ 'ਤੇ ਮਨਾਇਆ। ਲੋਹੜੀ ਦਾ ਤਿਉਹਾਰ ਵੀ ਕਿਸਾਨ ਸੰਘਰਸ਼ ਕਰਦੇ ਹੋਏ ਮਨਾ ਰਹੇ ਹਨ। ਇਸ ਬਾਰੇ ਗੱਲ ਕਰਦੇ ਹੋਏ ਕਿਸਾਨ ਆਗੂ ਦਾ ਕਹਿਣਾ ਹੈ ਕਿ ਉਹ ਲੋਹੜੀ ਖੇਤੀ ਕਾਨੂੰਨਾਂ ਦੇ ਬਿੱਲਾਂ ਦੀ ਕਾਪੀਆਂ ਸਾੜ ਕੇ ਮਨਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ 8 ਵਜੇ ਤੱਕ ਚੱਲੇਗਾ।
14:58 January 13
ਮੇਰੀ ਰੂਹ ਕਿਸਾਨ ਅੰਦੋਲਨ 'ਚ ਹੈ: ਬੱਬੂ ਮਾਨ
ਕਿਸਾਨਾਂ ਨਾਲ ਲੋਹੜੀ ਮਨਾਉਣ ਪਹੁੰਚੇ ਪੰਜਾਬੀ ਗਾਇਕ ਬੱਬੂ ਮਾਨ ਨੇ ਕਿਹਾ ਕਿ ਮੇਰੀ ਰੂਹ ਇਸ ਅੰਦੋਲਨ 'ਚ ਵੱਸ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਤੋਂ ਸਭ ਤੋਂ ਪਹਿਲਾਂ ਟਰੈਕਟਰ ਟਰਾਲੀਆਂ ਆਈਆਂ ਸਨ ਤੇ ਉਨ੍ਹਾਂ ਨੂੰ ਇਸ ਗੱਲ 'ਤੇ ਮਾਣ ਹੈ। ਕੇਂਦਰ ਨਾਲ ਵਾਰ-ਵਾਰ ਮੀਟਿੰਗਾਂ ਬੇਸਿੱਟਾ ਰਹਿਣ ਨਾਲ ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਰਣਨੀਤੀ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਪਰ ਪੰਜਾਬ ਆਪਣੇ ਇਰਾਦਿਆਂ 'ਤੇ ਅਟਲ ਤੇ ਸਿੱਦਕੀ ਹਨ। ਉਨ੍ਹਾਂ ਨੇ ਅੰਦੋਲਨ ਜਲਦੀ ਖਤਮ ਹੋਣ ਦੀ ਉਮੀਦ ਵੀ ਜਤਾਈ।
13:06 January 13
ਕਿਸਾਨਾਂ ਦੀ ਸ਼ਹਾਦਤ 'ਤੇ ਚੁੱਪ ਕਿਉਂ ਮੋਦੀ ਸਰਕਾਰ:ਰਾਹੁਲ ਗਾਂਧੀ
ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਬਰੂਹਾਂ 'ਤੇ ਧਰਨਾ ਦੇ ਰਹੇ ਕਿਸਾਨਾਂ ਵਿੱਚੋਂ 60 ਤੋਂ ਜ਼ਿਆਦਾ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ ਪਰ ਇਸ ਨੂੰ ਲੈ ਕੇ ਮੋਦੀ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ ਤੇ ਇਸ 'ਤੇ ਤੰਜ ਕੱਸਦੇ ਹੋਏ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਕਿ 60 ਤੋਂ ਜ਼ਿਆਦਾ ਕਿਸਾਨਾਂ ਦੀ ਸ਼ਹਾਦਤ ਤੋਂ ਮੋਦੀ ਸਰਕਾਰ ਸ਼ਰਮਿੰਦਾ ਨਹੀਂ ਹੋਈ ਪਰ ਟਰੈਕਟਰ ਰੈਲੀ ਨਾਲ ਇਨ੍ਹਾਂ ਨੂੰ ਸ਼ਰਮਿੰਦਗੀ ਹੋ ਰਹੀ ਹੈ।
12:42 January 13
ਖੇਤੀ ਕਾਨੂੰਨਾਂ ਦੇ ਖਿਲਾਫ ਟਿਕਰੀ ਬਾਰਡਰ 'ਤੇ ਧਰਨਾ 49 ਵੇਂ ਦਿਨ ਵੀ ਜਾਰੀ
ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਆਪਣੇ ਹੱਕਾਂ ਦੀ ਲੜਾਈ 'ਚ ਡੱਟ ਕੇ ਖੜ੍ਹੇ ਹਨ। ਟਿਕਰੀ ਬਾਰਡਰ 'ਤੇ ਧਰਨਾ 49 ਵੇਂ ਦਿਨ 'ਚ ਦਾਖਿਲ ਹੋ ਗਿਆ ਹੈ। ਧਰਨੇ ਪ੍ਰਦਸ਼ਨ ਦੇ ਦੌਰਾਨ ਉਹ ਆਪਣੇ ਹੱਥ 'ਚ ਬੋਰਡ ਲੈ ਕੇ ਖੜ੍ਹੇ ਹਨ ਜਿਸ 'ਚ ਲਿੱਖਿਆ ਹੋਇਆ ਹੈ ਕਿ ਉਨ੍ਹਾਂ ਨੂੰ ਕਿਸਾਨ ਹੋਣ 'ਤੇ ਮਾਨ ਹੈ। ਕੱਪੜੇ ਉਤਾਰ ਕੇ ਉਨ੍ਹਾਂ ਨੇ ਆਪਣਾ ਵਿਰੋਧ ਦਰਜ ਕੀਤਾ ਹੈ।
10:00 January 13
ਟਿਕਰੀ ਬਾਰਡਰ 'ਤੇ ਇੱਕ ਹੋਰ ਕਿਸਾਨ ਦੀ ਮੌਤ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਟਿਕਰੀ ਬਾਰਡਰ 'ਤੇ ਬੈਠੇ ਮੁਕਤਸਰ ਦੇ ਪਿੰਡ ਬਰਕੰਦੀ ਦੇ ਰਹਿਣ ਵਾਲੇ ਇੱਕ ਕਿਸਾਨ ਦੀ ਮੌਤ ਹੋ ਗਈ। 55 ਸਾਲਾ ਕਿਸਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
06:41 January 13
ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕਿਸਾਨ ਮਨਾਉਣਗੇ ਅੱਜ ਲੋਹੜੀ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਅੱਜ 49ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਠੰਢ ਅਤੇ ਮੀਂਹ ਝੱਕੜ ਦੇ ਵਿੱਚ ਵੀ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੜੇ ਹੋਏ ਹਨ। ਉੱਥੇ ਹੀ ਅੱਜ ਕਿਸਾਨ ਲੋਹੜੀ ਦਾ ਤਿਉਹਾਰ ਵੀ ਦਿੱਲੀ ਦੇ ਬਾਰਡਰਾਂ 'ਤੇ ਹੀ ਮਨਾਉਣਗੇ।
ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਮਨਾਈ ਜਾਵੇਗੀ ਲੋਹੜੀ
ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਨੂੰ ਵੇਖ ਕੇ ਇੰਝ ਜਾਪਦਾ ਹੈ ਜਿਵੇਂ ਇਥੇ ਮਿੰਨੀ ਪੰਜਾਬ ਬਣ ਗਿਆ ਹੋਵੇ। ਹਰ ਤਿਉਹਾਰ ਕਿਸਾਨ ਧਰਨੇ ਵਾਲੀ ਥਾਂ 'ਤੇ ਹੀ ਮਨਾ ਰਹੇ ਹਨ। ਉੱਥੇ ਹੀ ਅੱਜ ਲੋਹੜੀ ਦਾ ਤਿਉਹਾਰ ਵੀ ਕਿਸਾਨ ਧਰਨੇ ਵਾਲੀ ਥਾਂ 'ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਉਣਗੇ।
ਸੁਪਰੀਮ ਕੋਰਟ ਦੀ ਖੇਤੀ ਕਾਨੂੰਨਾਂ 'ਤੇ ਰੋਕ
ਖੇਤੀ ਕਾਨੂੰਨਾਂ ਨੂੰ ਲਾਗੂ ਕਰਨ 'ਤੇ ਸੁਪਰੀਮ ਕੋਰਟ ਨੇ ਅਗਲੇ ਹੁੱਕਮਾਂ ਤੱਕ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਕੋਰਟ ਵੱਲੋਂ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਪਰ ਕਿਸਾਨਾਂ ਨੇ ਇਸ ਕਮੇਟੀ ਅੱਗੇ ਪੇਸ਼ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਸਿੰਘੂ ਬਾਰਡਰ 'ਤੇ ਕਿਸਾਨ ਲੀਡਰਾਂ ਨੇ ਦਾਅਵਾ ਕੀਤਾ ਹੈ ਕਿ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੇ ਮੈਂਬਰ ਸਰਕਾਰ ਦੇ ਸਮਰਥਕ ਹਨ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਵਿਸ਼ਵਾਸਯੋਗ ਨਹੀਂ ਹੈ।