ETV Bharat / bharat

ਕਿਸਾਨਾਂ ਦੀ ਚੇਤਾਵਨੀ: ਮੰਗਾਂ ਨਾ ਮੰਨੀਆਂ ਤਾਂ ਗਣਤੰਤਰ ਦਿਵਸ 'ਤੇ ਕੱਢਾਂਗੇ 'ਟਰੈਕਟਰ ਪਰੇਡ' - Farmers protest in Delhi

ਕਿਸਾਨ ਅੰਦੋਲਨ
ਕਿਸਾਨ ਅੰਦੋਲਨ
author img

By

Published : Jan 2, 2021, 8:15 AM IST

Updated : Jan 2, 2021, 10:25 PM IST

15:52 January 02

ਕਿਸਾਨ ਖੁਦਕੁਸ਼ੀ 'ਤੇ ਰਾਕੇਸ਼ ਟਿਕੈਤ ਦੀ ਕਿਸਾਨਾਂ ਨੂੰ ਅਪੀਲ

ਵੇਖੋ ਵੀਡੀਓ

ਪ੍ਰਦਰਸ਼ਨ ਵਾਲੀ ਜਗ੍ਹਾ 'ਤੇ ਲਗਾਏ ਗਏ ਟਾਇਲਟ ਵਿੱਚ ਇੱਕ ਕਿਸਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਨੂੰ ਸਟੇਜ ਤੋਂ ਸਮਝਾਇਆ ਜਾਵੇਗਾ ਕਿ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਜਾਵੇ।

15:25 January 02

26 ਜਨਵਰੀ ਤੱਕ ਜੇ ਸਰਕਾਰ ਨੇ ਮੰਗਾਂ ਨਹੀਂ ਮੰਨੀਆਂ, ਤਾਂ ਕਿਸਾਨ ਦਿੱਲੀ 'ਚ ‘ਕਿਸਾਨ ਗਣਤੰਤਰ ਪਰੇਡ’ ਕਰਨਗੇ: ਯੋਗੇਂਦਰ ਯਾਦਵ

ਫ਼ੋਟੋ
ਫ਼ੋਟੋ

ਯੋਗੇਂਦਰ ਯਾਦਵ ਨੇ ਕਿਹਾ ਕਿ ਜੇ 26 ਜਨਵਰੀ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਿਸਾਨ ਦਿੱਲੀ ਵਿੱਚ ‘ਕਿਸਾਨ ਗਣਤੰਤਰ ਪਰੇਡ’ ਕਰਨਗੇ। ਅਸੀਂ ਰਾਸ਼ਟਰੀ ਰਾਜਧਾਨੀ ਦੇ ਨਾਲ ਲੱਗਦੇ ਇਲਾਕਿਆਂ ਦੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਤਿਆਰ ਰਹਿਣ ਅਤੇ ਦੇਸ਼ ਦੇ ਹਰ ਕਿਸਾਨ ਪਰਿਵਾਰ ਨੂੰ ਬੇਨਤੀ ਹੈ ਕਿ ਜੇ ਹੋ ਸਕੇ ਤਾਂ ਉਹ ਆਪਣੇ ਮੈਂਬਰਾਂ ਨੂੰ ਦਿੱਲੀ ਭੇਜਣ। 

11:54 January 02

ਧਰਨੇ ਵਾਲੀ ਥਾਂ 'ਤੇ ਲਗਾਏ ਗਏ ਟਾਇਲਟ 'ਚ ਕਿਸਾਨ ਨੇ ਲਿਆ ਫਾਹਾ

ਗਾਜ਼ੀਆਬਾਦ ਤੇ ਦਿੱਲੀ ਬਾਰਡਰ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਵੱਲੋਂ ਅੱਜ ਇੱਕ ਹੋਰ ਬੁਰੀ ਖ਼ਬਰ ਮਿਲੀ ਹੈ। 70 ਸਾਲਾ ਕਸ਼ਮੀਰ ਸਿੰਘ ਨਾਂਅ ਦੇ ਇੱਕ ਕਿਸਾਨ ਦੀ ਮ੍ਰਿਤਕ ਦੇਹ ਯੂਪੀ ਫਾਟਕ 'ਤੇ ਸਥਿਤ ਟਾਇਲਟ ਅੰਦਰ ਲਟਕਦੀ ਮਿਲੀ। ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਨੇ ਧਰਨੇ ਵਾਲੀ ਥਾਂ 'ਤੇ ਲਗਾਏ ਗਏ ਟਾਇਲਟ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ, ਪਰ ਇਸ ਬਾਰੇ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ ਹੈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮ੍ਰਿਤਕ ਦੀ ਲਾਸ਼ ਨੂੰ ਕੱਢਿਆ। ਮ੍ਰਿਤਕ ਵੱਲੋਂ ਇੱਕ ਸੁਸਾਈਡ ਨੋਟ ਵੀ ਛੱਡਿਆ ਗਿਆ ਹੈ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

09:29 January 02

ਗਲਤਾਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ

“ਗਲਤਾਨ ਸਿੰਘ ਲਗਭਗ ਪਿਛਲੇ 18 ਦਿਨਾਂ ਤੋਂ ਗਾਜੀਪੁਰ ਬਾਰਡਰ ‘ਤੇ ਕਿਸਾਨ ਅੰਦੋਲਨ 'ਚ ਸ਼ਾਮਲ ਰਹੇ। ਭਾਰਤੀ ਕਿਸਾਨ ਯੂਨੀਅਨ ਦੇ ਸਮੂਹ ਨੇਤਾਵਾਂ ਸਮੇਤ ਕਿਸਾਨਾਂ ਨੇ ਗਲਤਾਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਉਸ ਦੇ ਪਰਿਵਾਰ ਦੀਆਂ ਇੱਛਾਵਾਂ ਸਨ ਕਿ ਗਲਤਾਨ ਸਿੰਘ ਦਾ ਅੰਤਿਮ ਸਸਕਾਰ ਪਿੰਡ 'ਚ ਹੀ ਕੀਤਾ ਜਾਵੇ। ਪਰਿਵਾਰਕ ਮੈਂਬਰ ਉਸ ਦੀ ਲਾਸ਼ ਨੂੰ ਐਂਬੂਲੈਂਸ 'ਚ ਪਿੰਡ ਲੈ ਗਏ ਹਨ। ਜਿਥੇ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਰਾਸ਼ਟਰੀ ਲੋਕ ਦਲ ਦੇ ਉਪ ਪ੍ਰਧਾਨ ਜੈਅੰਤ ਚੌਧਰੀ ਨੇ ਕਿਹਾ ਕਿ ਦੇਸ਼ ਕਿਸਾਨ ਗਲਤਾਨ ਸਿੰਘ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇਗਾ। ਕਿਸਾਨੀ ਲਹਿਰ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਕੇਂਦਰ ਸਰਕਾਰ ਵੱਲੋਂ ਆਰਥਿਕ ਮਦਦ ਤੇ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ।"

09:12 January 02

ਕਿਸਾਨ ਅੰਦੋਲਨ ਦੌਰਾਨ ਗਾਜ਼ੀਪੁਰ ਬਾਰਡਰ 'ਤੇ ਇੱਕ ਹੋਰ ਕਿਸਾਨ ਦੀ ਮੌਤ

ਦਿੱਲੀ ਦੇ ਗਾਜ਼ੀਪੁਰ ਬਾਰਡਰ ‘ਤੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨ ਲਗਾਤਾਰ ਸ਼ੰਘਰਸ਼ 'ਚ ਡੱਟੇ ਹੋਏ ਹਨ। ਇਸ ਕੜੀ 'ਚ ਗਾਜ਼ੀਪੁਰ ਬਾਰਡਰ 'ਤੇ ਕਿਸਾਨ ਅੰਦੋਲਨ 'ਚ ਸ਼ਾਮਲ ਇੱਕ ਹੋਰ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਹੈ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਪਿੰਡ ਮੋਜ਼ੀਆਬਾਦ ਨੰਗਲ ਦੇ ਵਸਨੀਕ 55 ਸਾਲਾ ਗਲਤਾਨ ਸਿੰਘ ਦੀ ਅੱਜ ਅੰਦੋਲਨ ਵਾਲੀ ਥਾਂ ‘ਤੇ ਮੌਤ ਹੋ ਗਈ।

09:11 January 02

ਸਕਾਰਾਤਮਕ ਨਤੀਜੇ ਦੀ ਉਮੀਦ: ਨਰਿੰਦਰ ਤੋਮਰ

ਸਕਾਰਾਤਮਕ ਨਤੀਜੇ ਦੀ ਉਮੀਦ
ਸਕਾਰਾਤਮਕ ਨਤੀਜੇ ਦੀ ਉਮੀਦ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇੱਕ ਬਿਆਨ 'ਚ ਕਿਹਾ ਕਿ ਸਰਕਾਰ ਨੂੰ 4 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਨਾਲ ਅਗਲੀ ਮੀਟਿੰਗ ਵਿੱਚ ‘ਹਾਂ ਪੱਖੀ ਨਤੀਜੇ’ ਮਿਲਣ ਦੀ ਉਮੀਦ ਹੈ। ਉਨ੍ਹਾਂ ਸੱਤਵੇਂ ਗੇੜ ਬਾਰੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਚਾਹੇ ਗੱਲਬਾਤ ਅੰਤਿਮ ਹੋਵੇਗੀ ਜਾਂ ਨਹੀਂ। "

09:11 January 02

6 ਜਨਵਰੀ ਨੂੰ ਹੋ ਸਕਦਾ ਹੈ ਟ੍ਰੈਕਟਰ ਮਾਰਚ

ਕਿਸਾਨ ਨੇਤਾ ਯੂੱਧਵੀਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਤੇ ਕਿਸਾਨ ਸੰਗਠਨਾਂ ਵਿਚਾਲੇ 4 ਜਨਵਰੀ ਨੂੰ ਹੋਣ ਵਾਲੀ ਬੈਠਕ 'ਚ ਠੋਸ ਫੈਸਲਾ ਨਾ ਲਿਆ ਗਿਆ ਤਾਂ ਉਨ੍ਹਾਂ ਵੱਲੋਂ 6 ਜਨਵਰੀ ਨੂੰ ਟ੍ਰੈਕਟਰ ਮਾਰਚ ਕੀਤਾ ਜਾਵੇਗਾ।

08:11 January 02

ਖੇਤੀ ਕਾਨੂੰਨ ਰੱਦ ਕਰਨ ਦੀ ਮੰਗ 'ਤੇ ਅੜੇ ਕਿਸਾਨ

ਕਿਸਾਨ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ," ਜੇਕਰ 4 ਜਨਵਰੀ ਨੂੰ ਹੋਣ ਵਾਲੀ ਬੈਠਕ 'ਚ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਕਰਨ ਤੇ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਪ੍ਰਦਾਨ ਕਰਨ ਦੀਆਂ ਮੁੱਖ ਮੰਗਾਂ ਨੂੰ ਹੱਲ ਕਰਨ 'ਚ ਅਸਫਲ ਰਹੀ, ਤਾਂ ਉਹ ਹਰਿਆਣਾ ਦੇ ਸਾਰੇ ਸ਼ਾਪਿੰਗ ਮਾਲ ਤੇ ਪੈਟਰੋਲ ਪੰਪਾਂ ਨੂੰ ਬੰਦ ਕਰਨਾ ਸ਼ੁਰੂ ਕਰ ਦੇਣਗੇ।" 

07:56 January 02

ਕੇਂਦਰ ਸਰਕਾਰ ਨਾਲ ਸਹਿਮਤੀ ਨਾ ਬਣਨ 'ਤੇ ਸਖ਼ਤ ਕਦਮ ਚੁੱਕਣਗੇ ਕਿਸਾਨ

ਨਵੀਂ ਦਿੱਲੀ : ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਦਾ ਅੱਜ 38ਵਾਂ ਦਿਨ ਹੈ। ਅਗਲੇ ਗੇੜ 'ਚ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਕਿਸਾਨਾਂ ਜਥੇਬੰਦੀਆਂ ਨੇ ਕੇਂਦਰ ਸਰਕਾਰ ਨਾਲ ਸਹਿਮਤੀ ਨਾ ਬਣਨ 'ਤੇ ਸਖ਼ਤ ਕਦਮ ਚੁੱਕਣ ਦੀ ਚੇਤਾਵਨੀ ਦਿੱਤੀ ਹੈ। 

Last Updated : Jan 2, 2021, 10:25 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.