ETV Bharat / bharat

ਨਵੇਂ ਜਹਾਜ਼ਾਂ ਦੀ ਖ਼ਰੀਦ ਨਾਲ ਹਵਾਈ ਸੈਨਾ ਦੀ ਤਾਕਤ ਹੋਰ ਵਧੇਗੀ - 12 ਸੁਖੋਈ

ਭਾਰਤ ਅਤੇ ਚੀਨ ਵਿਚਾਲੇ ਤਣਾਅ ਕਾਫ਼ੀ ਵਧਿਆ ਹੈ। ਅਜਿਹੀ ਸਥਿਤੀ ਵਿੱਚ, ਭਾਰਤ ਸਰਕਾਰ ਫੌਜ ਨੂੰ ਮਜ਼ਬੂਤ ​​ਕਰਨਾ ਚਾਹੁੰਦੀ ਹੈ। ਇਸ ਲੜੀ 'ਚ ਰੱਖਿਆ ਮੰਤਰਾਲੇ ਨੇ ਰੂਸ ਤੋਂ ਮਿਗ-29 ਦੇ ਅਪਗ੍ਰੇਡ ਸੰਸਕਰਣ ਦੇ ਨਾਲ 12 ਐੱਸਯੂ-30 ਐੱਮਕੇਆਈ ਅਤੇ 21 ਮਿਗ-29 ਸਮੇਤ 33 ਨਵੇਂ ਲੜਾਕੂ ਜਹਾਜ਼ ਖਰੀਦਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੀਨੀਅਰ ਪੱਤਰਕਾਰ ਸੰਜੀਬ ਕੁਮਾਰ ਬਰੂਆ ਦੀ ਰਿਪੋਰਟ ...

ਹਵਾਈ ਸੈਨਾ
ਹਵਾਈ ਸੈਨਾ
author img

By

Published : Jul 3, 2020, 3:00 PM IST

ਨਵੀਂ ਦਿੱਲੀ: ਚੀਨ ਨਾਲ ਲੱਗਦੀ ਸਰਹੱਦ 'ਤੇ ਤਣਾਅ ਦੇ ਮੱਦੇਨਜ਼ਰ ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਸੈਨਿਕ ਬਲਾਂ ਦੀ ਲੜਾਈ ਦੀ ਸਮਰੱਥਾ ਵਧਾਉਣ ਲਈ 38,900 ਕਰੋੜ ਰੁਪਏ ਦੀ ਲਾਗਤ ਨਾਲ ਲੜਾਕੂ ਜਹਾਜ਼ਾਂ, ਮਿਜ਼ਾਈਲ ਪ੍ਰਣਾਲੀਆਂ ਅਤੇ ਹੋਰ ਹਥਿਆਰਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ। ਭਾਰਤੀ ਹਵਾਈ ਸੈਨਾ ਕੋਲ ਇਸ ਸਮੇਂ ਲਗਭਗ 33 ਲੜਾਕੂ ਸਕੁਆਡਰਨ (ਲਗਭਗ 600 ਲੜਾਕੂ ਜਹਾਜ਼) ਹਨ। 33 ਨਵੇਂ ਜਹਾਜ਼ਾਂ ਦੀ ਖਰੀਦ ਨਾਲ, ਇਹ ਗਿਣਤੀ 600 ਨੂੰ ਪਾਰ ਕਰ ਜਾਵੇਗੀ। ਫਿਰ ਵੀ, ਇਹ ਗਿਣਤੀ 800 ਲੜਾਕੂ ਦੀ ਲੋੜੀਂਦੀ ਤਾਕਤ ਨਾਲੋਂ ਕਿਤੇ ਘੱਟ ਹੈ। ਭਾਰਤ ਨੂੰ ਚੀਨ ਤੇ ਪਾਕਿਸਤਾਨ ਨਾਲ ਮੁਕਾਬਲਾ ਕਰਨ ਲਈ ਤਕਰੀਬਨ 800 ਲੜਾਕੂ ਜਹਾਜ਼ਾਂ ਦੀ ਜ਼ਰੂਰਤ ਹੈ।

ਰੱਖਿਆ ਮੰਤਰਾਲੇ ਨੇ ਰੂਸ ਤੋਂ 33 ਨਵੇਂ ਲੜਾਕੂ ਜਹਾਜ਼ਾਂ ਦੀ ਖ਼ਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿੱਚ 12 ਸੁਖੋਈ 30 ਜਹਾਜ਼ ਅਤੇ 21 ਮਿਗ-29 ਜਹਾਜ਼ ਵੀ ਸ਼ਾਮਲ ਹਨ। ਇਸ ਦੇ ਨਾਲ, ਪਹਿਲਾਂ ਤੋਂ ਮੌਜੂਦ 59 ਮਿਗ-29 ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ। ਇਸ ਸਾਰੇ ਪ੍ਰਾਜੈਕਟ ਦੀ ਕੁਲ ਲਾਗਤ 18,148 ਕਰੋੜ ਰੁਪਏ ਦੱਸੀ ਗਈ ਹੈ।

21 ਮਿਗ-29 ਲੜਾਕੂ ਜਹਾਜ਼ਾਂ ਅਤੇ ਮਿਗ-29 ਦੇ ਮੌਜੂਦਾ ਬੇੜੇ ਨੂੰ ਅਪਗ੍ਰੇਡ ਕਰਨ ਲਈ 7,418 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਜਦੋਂ ਕਿ, ਹਿੰਦੁਸਤਾਨ ਏਅਰੋਨਾਟਿਕਲਜ਼ ਲਿਮਟਿਡ ਤੋਂ 12 ਨਵੇਂ SU-30 MKI ਜਹਾਜ਼ਾਂ ਦੀ ਖਰੀਦ 'ਤੇ 10,730 ਕਰੋੜ ਰੁਪਏ ਖਰਚ ਆਉਣਗੇ।

ਇਹ ਫ਼ੈਸਲਾ ਰੱਖਿਆ ਖਰੀਦ ਪ੍ਰੀਸ਼ਦ (ਡੀਏਸੀ) ਦੀ ਮੀਟਿੰਗ ਵਿੱਚ ਲਿਆ ਗਿਆ। ਇਹ ਮੀਟਿੰਗ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਹ ਪ੍ਰਸਤਾਵ ਅੰਤਮ ਮਨਜ਼ੂਰੀ ਲਈ ਸੁਰੱਖਿਆ ਬਾਰੇ ਕੈਬਿਨੇ ਕਮੇਟੀ ਦੇ ਸਾਹਮਣੇ ਰੱਖੇ ਜਾਣਗੇ।

ਜ਼ਿਕਰਯੋਗ ਹੈ ਕਿ ਰੂਸ ਨੂੰ ਭਾਰਤ ਅਤੇ ਚੀਨ ਦੋਵਾਂ ਦਾ ਕਰੀਬੀ ਮੰਨਿਆ ਜਾਂਦਾ ਹੈ। ਰੂਸ ਨੇ ਚੀਨ ਨੂੰ S-400 ਮਿਜ਼ਾਈਲਾਂ ਦੀ ਸਪਲਾਈ ਕੀਤੀ ਹੈ, ਪਰ ਭਾਰਤ ਐਂਟੀ-ਮਿਜ਼ਾਈਲ ਪ੍ਰਣਾਲੀ ਨੂੰ ਹਾਸਲ ਕਰਨ ਦੀ ਕੋਸ਼ਿਸ਼ 'ਚ ਹੈ।

ਡੀਏਸੀ ਨੇ ਪਹਿਲਾਂ ਹੀ 59 ਮਿਗ-29 ਨੂੰ ਭਾਰਤੀ ਹਵਾਈ ਸੈਨਾ ਨਾਲ ਅਪਗ੍ਰੇਡ ਕਰਨ ਦਾ ਫੈਸਲਾ ਲਿਆ ਸੀ।

ਭਾਰਤ ਅਤੇ ਫਰਾਂਸ ਦਰਮਿਆਨ 36 ਰਾਫੇਲ ਲੜਾਕੂ ਜਹਾਜ਼ਾਂ ਦਾ ਸੌਦਾ ਹੋਇਆ ਹੈ, ਜਿਸ ਦੀ ਪਹਿਲੀ ਖੇਪ ਇਸ ਮਹੀਨੇ ਦੇ ਅੰਤ ਤੱਕ ਭਾਰਤ ਪਹੁੰਚ ਜਾਵੇਗੀ। ਇਕ ਰਾਫੇਲ ਸਕੁਆਡਰਨ ਅੰਬਾਲਾ 'ਚ ਅਤੇ ਦੂਜਾ ਉੱਤਰੀ ਪੱਛਮੀ ਬੰਗਾਲ ਦੇ ਹਸ਼ੀਮਾਰਾ 'ਚ ਹੋਵੇਗਾ।

ਮਾਰਚ ਵਿੱਚ, ਡੀਏਸੀ ਨੇ ਤੇਜਸ ਲਾਈਟ ਕੰਬੈਟ ਏਅਰਕ੍ਰਾਫਟ ਦੇ 83 M11A ਵੇਰੀਐਂਟ ਦੇ ਬੇੜੇ ਨੂੰ ਖਰੀਦਣ ਲਈ ਲਗਭਗ 38,667 ਕਰੋੜ ਰੁਪਏ ਦਿੱਤੇ ਸਨ। ਤਕਰੀਬਨ 40 ਤੇਜਸ ਜਹਾਜ਼ਾਂ ਦੇ ਵਾਧੂ ਆਰਡਰ ਜਾਰੀ ਹਨ। ਨਵੀਂ ਪ੍ਰਾਪਤੀ ਨਾਲ, ਭਾਰਤੀ ਹਵਾਈ ਫੌਜ ਆਪਣੇ 'ਚ 190 ਤੋਂ ਵੱਧ ਲੜਾਕੂ ਜਹਾਜ਼ਾਂ ਨੂੰ ਸ਼ਾਮਲ ਕਰੇਗੀ।

ਹਾਲਾਂਕਿ, ਭਾਰਤੀ ਹਵਾਈ ਸੈਨਾ ਕਰਮਚਾਰੀਆਂ ਅਤੇ ਜਹਾਜ਼ਾਂ ਦੇ ਮਾਮਲੇ ਵਿੱਚ ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਹਵਾਈ ਫੌਜ ਹੈ। ਭਾਰਤੀ ਹਵਾਈ ਸੈਨਾ ਨੂੰ 40 ਮਿਲੀਅਨ ਕਿਊਬਿਕ ਕਿਲੋਮੀਟਰ ਤੋਂ ਵੱਧ ਦੀ ਹਵਾ ਦੇ ਖੇਤਰ ਦਾ ਰਸਤਾ ਤੈਅ ਕਰਨਾ ਪੈਦਾ ਹੈ।

ਹੁਣ ਤੱਕ ਏਅਰ ਫੋਰਸ ਦੇ ਲੜਾਕੂ ਜਹਾਜ਼ਾਂ ਦਾ ਮੁੱਖ ਹਿੱਸਾ ਸੁਖੋਈ 30, ਮਿਗ -29 ਅਤੇ ਮਿਰਾਜ-2000 ਸ਼ਾਮਲ ਹੈ। ਇਸ ਸਮੇਂ, ਚੀਨ ਦੀ ਸਰਹੱਦ 'ਤੇ ਹਵਾਈ ਸੈਨਾ ਦੀ ਅੱਧੀ ਤੋਂ ਜ਼ਿਆਦਾ ਫੋਰਸ ਤਾਇਨਾਤ ਹੈ। ਇਸ ਦੇ ਉਲਟ, ਚੀਨ ਕੋਲ ਭਾਰਤ-ਕੇਂਦਰੀ ਪੱਛਮੀ ਥੀਏਟਰ ਕਮਾਂਡ ਦੇ ਅਧੀਨ 200 ਤੋਂ ਘੱਟ ਲੜਾਕੂ ਜਹਾਜ਼ ਹਨ, ਹਾਲਾਂਕਿ ਚੀਨ ਕੋਲ ਬਹੁਤ ਜ਼ਿਆਦਾ ਡਰੋਨ ਹਨ।

ਇਸ ਦੇ ਨਾਲ ਹੀ, ਰੱਖਿਆ ਪ੍ਰਾਪਤੀ ਕੌਂਸਲ ਨੇ 38,900 ਕਰੋੜ ਰੁਪਏ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ, ਜਿਸ ਵਿਚੋਂ 31,130 ਕਰੋੜ ਰੁਪਏ ਭਾਰਤੀ ਉਦਯੋਗ ਤੋਂ ਖ਼ਰੀਦੇ ਜਾਣਗੇ।

ਰੱਖਿਆ ਮੰਤਰਾਲੇ ਨੇ 248 ਅਸਟਰਾ ਏਅਰ ਮਿਜ਼ਾਈਲਾਂ ਖਰੀਦਣ ਦੀ ਆਗਿਆ ਵੀ ਦੇ ਦਿੱਤੀ ਹੈ। ਇਹ ਭਾਰਤੀ ਹਵਾਈ ਸੈਨਾ ਅਤੇ ਨੇਵੀ ਦੋਵਾਂ ਲਈ ਫਾਇਦੇਮੰਦ ਰਹੇਗਾ। ਇਸਦੇ ਨਾਲ ਹੀ ਡੀਆਰਡੀਓ ਦੁਆਰਾ ਬਣਾਈ ਗਈ ਇਕ ਹਜ਼ਾਰ ਕਿਲੋਮੀਟਰ ਦੀ ਰੇਂਜ ਕਰੂਜ਼ ਮਿਜ਼ਾਈਲ ਦੇ ਡਿਜ਼ਾਈਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.