ਨਵੀਂ ਦਿੱਲੀ: ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸੋਮਵਾਰ ਸ਼ਾਮ 6 ਵਜੇ ਤੱਕ ਪੂਰੀ ਹੋ ਗਈ ਸੀ। ਦੋਹਾਂ ਸੂਬਿਆਂ ਵਿੱਚ ਵੋਟਾਂ ਸਵੇਰੇ ਸੱਤ ਵਜੇ ਸ਼ੁਰੂ ਹੋਈਆਂ ਸਨ। ਇਸ ਸਥਿਤੀ ਵਿੱਚ ਐਗਜ਼ਿਟ ਪੋਲ ਦੇ ਨਤੀਜੇ ਸਾਹਮਣੇ ਆ ਗਏ ਹਨ।
ਦੱਸ ਦੇਈਏ ਕਿ ਹਰਿਆਣਾ ਦੀਆਂ ਕੁੱਲ 90 ਸੀਟਾਂ ਵਿਚੋਂ 46 ਸੀਟਾਂ ਉੱਤੇ ਬਹੁਮਤ ਬਣਦਾ ਹੈ, ਜਦੋਂਕਿ ਮਹਾਰਾਸ਼ਟਰ ਦੀਆਂ 288 ਵਿੱਚੋਂ 145 ਸੀਟਾਂ ਉੱਤੇ ਬਹੁਮਤ ਬਣਦਾ ਹੈ। ਸਾਰੇ ਵੱਖ-ਵੱਖ ਐਗਜ਼ਿਟ ਪੋਲ ਮੁਤਾਬਿਕ, ਭਾਜਪਾ ਦੇ ਦੋਵਾਂ ਸੂਬਿਆਂ ਵਿੱਚ ਸਰਕਾਰ ਬਣਾਉਣ ਦੀ ਸੰਭਾਵਨਾ ਹੈ।
ਹਾਲਾਂਕਿ, ਤੁਹਾਨੂੰ ਦੱਸ ਦੇਈਏ ਕਿ ਐਗਜ਼ਿਟ ਪੋਲ ਦਾ ਨਤੀਜਾ ਵੀ ਗ਼ਲਤ ਹੋ ਸਕਦਾ ਹੈ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਸ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ ਕਿੰਨੀਆਂ ਵੋਟਾਂ ਮਿਲ ਰਹੀਆਂ ਹਨ।
ਹਰਿਆਣਾ
ਮਹਾਰਾਸ਼ਟਰ