ETV Bharat / bharat

ਈਟੀਵੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਬਬੀਤਾ ਫੋਗਾਟ ਨੇ ਕਿਹਾ ਕਿ ਉਹ ਇਨ੍ਹਾਂ ਸੀਟਾਂ ਤੋਂ ਲੜ ਸਕਦੀ ਹੈ ਚੋਣ ...

ਅੰਤਰਰਾਸ਼ਟਰੀ ਮਹਿਲਾ ਪਹਿਲਵਾਨ ਬਬੀਤਾ ਫੋਗਾਟ ਹੁਣ ਹਰਿਆਣਾ ਦੀ ਰਾਜਨੀਤੀ ਵਿਚ ਕਦਮ ਰੱਖਣ ਵਾਲੀ ਹੈ। ਬਬੀਤਾ ਨੇ ਈਟੀਵੀ ਭਾਰਤ ਨਾਲ ਇਕ ਵਿਸ਼ੇਸ਼ ਗੱਲਬਾਤ ਕਰਦਿਆ ਦੱਸਿਆ ਕਿ ਇਸ ਵਾਰ ਉਹ ਆਪਣੇ ਦੰਗਲ ਦੇ ਅਖਾੜੇ ਉੱਤੇ ਬ੍ਰੇਕ ਲਗਾ ਕੇ ਚੋਣ ਮੈਦਾਨ ਵਿੱਚ ਦਾਖਲ ਉਤਰੇਗੀ। ਬਬੀਤਾ ਫੋਗਾਟ ਨੇ ਕਈ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ।

ਫ਼ੋਟੋ
author img

By

Published : Sep 14, 2019, 11:50 PM IST

ਚਰਖੀ ਦਾਦਰੀ: ਅੰਤਰਰਾਸ਼ਟਰੀ ਮਹਿਲਾ ਪਹਿਲਵਾਨ ਬਬੀਤਾ ਫੋਗਾਟ ਹੁਣ ਦੰਗਲ ਅਖਾੜੇ 'ਤੇ ਬਰੇਕ ਲਗਾ ਕੇ ਸਿਆਸੀ ਖੇਤਰ ਵਿਚ ਦਾਖਲ ਹੋਣ ਦੀ ਤਿਆਰੀ ਕਰ ਰਹੀ ਹੈ। ਬਬੀਤਾ ਫੋਗਾਟ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਉਸ ਨੇ ਐਸਆਈ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਹੁਣ ਉਨ੍ਹਾਂ ਦਾ ਜਨਤਕ ਸੇਵਾ ਲਈ ਚੋਣਾਂ ਲੜਨ ਦਾ ਇਰਾਦਾ ਹੈ। ਬਬੀਤਾ ਬਾਧੜਾ ਵਿਧਾਨ ਸਭਾ ਸੀਟ ਜਾਂ ਚਰਖੀ ਦਾਦਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦੀ ਇੱਛੁਕ ਹਨ। ਬਬੀਤਾ ਦਾ ਕਹਿਣਾ ਹੈ ਕਿ ਜਿੱਥੋਂ ਵੀ ਪਾਰਟੀ ਚੋਣ ਲੜਵਾਏਗੀ, ਉਹ ਰਾਜਨੀਤੀ ਦੇ ਅਖਾੜੇ ਵਿੱਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ।

ਵੇਖੋ ਵੀਡੀਓ

ਇਸ ਲਈ ਭਾਜਪਾ ਵਿੱਚ ਹੋਈ ਸ਼ਾਮਲ

ਭਾਜਪਾ ਵਿੱਚ ਸ਼ਾਮਲ ਹੋਣ ਅਤੇ ਪੁਲਿਸ ਦਾ ਅਸਤੀਫਾ ਮੰਨਜੂਰ ਹੋਣ ਤੋਂ ਬਾਅਦ ਬਬੀਤਾ ਫੋਗਾਟ ਨੇ ਆਪਣੇ ਪਿੰਡ ਬਲਾਲੀ ਵਿੱਚ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਬਬੀਤਾ ਫੋਗਾਟ ਨੇ ਕਿਹਾ ਕਿ ਮੈਰੀਕਾਮ ਅਤੇ ਬਿਜੇਂਦਰ ਬਾਕਸਰ ਤੋਂ ਪ੍ਰੇਰਨਾ ਲੈਣ ਤੋਂ ਬਾਅਦ ਉਹ ਰਾਜਨੀਤੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ। ਉਹ ਰਾਸ਼ਟਰਵਾਦੀ ਪਾਰਟੀ ਨਾਲ ਜੁੜ ਕੇ ਰਾਜਨੀਤੀ ਕਰਨਾ ਚਾਹੁੰਦੀ ਸੀ, ਇਸ ਲਈ ਭਾਜਪਾ ਵਿੱਚ ਸ਼ਾਮਲ ਹੋਈ। ਉਨ੍ਹਾਂ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਹਿੱਤਾਂ ਲਈ ਕੀਤੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹੋਈ ਹੈ।

'ਖਿਡਾਰੀਆਂ ਦੇ ਨਾਲ-ਨਾਲ ਆਮ ਜਨਤਾ ਦੀ ਆਵਾਜ਼ ਬੁਲੰਦ ਕਰਾਂਗੀ'

ਬਬੀਤਾ ਦਾ ਕਹਿਣਾ ਹੈ ਕਿ ਖਿਡਾਰੀ ਹੋਣ ਦੇ ਨਾਤੇ ਉਹ ਸਭ ਤੋਂ ਪਹਿਲਾਂ ਖਿਡਾਰੀਆਂ ਦੀ ਆਵਾਜ਼ ਬੁਲੰਦ ਕਰੇਗੀ। ਇਸ ਲਈ ਉਹ ਵਿਧਾਨ ਸਭਾ ਚੋਣਾਂ ਲੜਨਾ ਚਾਹੁੰਦੀ ਹੈ। ਬਬੀਤਾ ਦਾ ਕਹਿਣਾ ਹੈ ਕਿ ਉਹ ਖਿਡਾਰੀਆਂ ਲਈ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ, ਉਸ ਤੋਂ ਬਾਅਦ ਆਮ ਜਨਤਾ ਦੇ ਹਰ ਮਾਮਲੇ ਨੂੰ ਵਿਧਾਨਸਭਾ ਵਿੱਚ ਰਖਾਂਗੀ।

ਇਹ ਵੀ ਪੜ੍ਹੋ: 12 ਸਾਲਾਂ ਬੱਚੇ ਤੋਂ ਕਰਵਾਈ ਜਾ ਰਹੀ ਨਸ਼ਾ ਤਸਕਰੀ, ਅਗਿਊਂ ਥਾਣੇ ਦੇ ਮੁਨਸ਼ੀ ਦੀ ਤੜੀ

ਦੱਸਣਯੋਗ ਹੈ ਕਿ 12 ਅਗਸਤ ਨੂੰ ਦਿੱਲੀ ਵਿਖੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਢਾ ਦੀ ਮੌਜੂਦਗੀ ਵਿੱਚ ਭਾਜਪਾ 'ਚ ਸ਼ਾਮਲ ਹੋਈ ਸੀ। ਇਸ ਤੋਂ ਬਾਅਦ ਬਬੀਤਾ ਨੇ ਸਹਿਮਤੀ ਜਤਾਉਂਦੇ ਹੋਏ ਵਿਧਾਨ ਸਭਾ ਦੀਆਂ ਚੋਣਾਂ ਲੜਨ ਦੀ ਇੱਛਾ ਜ਼ਾਹਰ ਕਰ ਦਿੱਤੀ।

Intro:Body:

Raj

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.