ETV Bharat / bharat

'ਈਟੀਵੀ ਭਾਰਤ' ਵੱਲੋਂ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

'ਈਟੀਵੀ ਭਾਰਤ' ਵੱਲੋਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੱਤ ਨੂੰ ਨਿੱਘੀ ਸ਼ਰਧਾਂਜਲੀ। ਦੇਸ਼ ਕੌਮ 'ਤੇ ਜਾਨ ਵਾਰਨ ਵਾਲੇ ਇਹਨਾਂ ਤਿੰਨਾਂ ਸ਼ਹੀਦਾਂ ਨੂੰ ਮੁਲਕ ਸਿਰ ਝੁਕਾ ਕੇ ਸਜਦਾ ਕਰਦਾ ਹੈ।

bhagat singh
author img

By

Published : Mar 23, 2019, 12:08 AM IST

Updated : Mar 23, 2019, 7:51 PM IST

ਹੈਦਰਾਬਾਦ : 23 ਮਾਰਚ 1931 ਨੂੰ ਭਗਤ ਸਿੰਘ ਤੇ ਦੋ ਸਾਥੀਆਂ ਰਾਜਗੁਰੂ ਤੇ ਸੁਖਦੇਵ ਦੱਤ ਨੂੰ ਫ਼ਾਂਸੀ ਦੇ ਦਿੱਤੀ ਗਈ ਸੀ। ਇਨ੍ਹਾਂ ਸੂਰਮਿਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਦੇਸ਼ ਲਈ ਆਜ਼ਾਦੀ ਦੀ ਸਵੇਰ ਲਿਆਂਦੀ। 'ਰਾਮੋਜੀ ਗੁਰੱਪ' ਦੇ 'ਈਟੀਵੀ ਭਾਰਤ' ਦੀ ਸਮੁੱਚੀ ਟੀਮ ਵੀ ਦੇਸ਼ ਕੌਮ 'ਤੇ ਜਾਨ ਵਾਰਨ ਵਾਲੇ ਇਹਨਾਂ ਤਿੰਨਾਂ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੀ ਹੈ।

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੱਤ ਤੇ ਸ਼ਹੀਦੀ ਦਿਹਾੜੇ 'ਤੇ ਖਾਸ ਪੇਸ਼ਕਸ਼।

ਭਗਤ ਸਿੰਘ ਬਾਰੇ ਕੁਝ ਖ਼ਾਸ ਗੱਲਾਂ...
ਭਗਤ ਸਿੰਘ, ਰਾਜਗੁਰੂ, ਸੁਖਦੇਵ ਦੱਤ ਫ਼ਾਨੀ ਇਨਸਾਨਾਂ ਦੇ ਨਾਂਅ ਨਹੀਂ ਰਹੇ, ਇਹ ਤਾਂ ਦੇਸ਼ 'ਤੇ ਮਰ ਮਿਟਣ ਵਾਲਿਆਂ ਦੀ ਸੋਚ ਦੀ ਪਰਿਭਾਸ਼ਾ ਦੇ ਸਿਰਲੇਖ ਬਣ ਚੁੱਕੇ ਹਨ। ਆਪਣੀ ਆਖਰੀ ਚਿੱਠੀ ਵਿੱਚ ਭਗਤ ਸਿੰਘ ਨੇ ਆਪਣੇ ਭਰਾ ਨੂੰ ਮੁਖ਼ਾਤਿਬ ਹੁੰਦੇ ਲਿਖਿਆ ਸੀ,

"ਉਸੇ ਯੇ ਫ਼ਿਕਰ ਹੈ, ਕਿ ਹਰਦਮ ਤਰਜ਼ੇ ਜਫ਼ਾ ਕਿਆ ਹੈ, ਹਮੇਂ ਯੇ ਸ਼ੌਕ ਹੈ ਦੇਖੇਂ ਸਿਤਮ ਕੀ ਇੰਤਹਾ ਕਿਆ ਹੈ।"

ਨਿੱਕੀ ਉਮਰੇ ਵੱਡੇ ਸੁਫ਼ਨੇ ਵੇਖਣ ਵਾਲਾ ਜਾਂਬਾਜ਼
1919 ਵਿੱਚ ਹੋਏ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਤੋਂ ਬਾਅਦ ਭਗਤ ਸਿੰਘ 12 ਮੀਲ ਪੈਦਲ ਚੱਲ ਕੇ ਗੁਲਾਮੀ ਦੀ ਬੇਵਸੀ ਦਾ ਮੰਜ਼ਰ ਦੇਖਣ ਗਿਆ ਸੀ। ਉਸ ਮੰਜ਼ਰ ਨੂੰ ਦੇਖ ਕੇ ਇਕ ਬੱਚੇ ਨੇ ਅੰਗਰੇਜ਼ਾਂ ਨੂੰ ਮੁਲਕ ਤੋਂ ਆਜ਼ਾਦ ਕਰਵਾਉਣ ਲਈ ਗਾਂਧੀ ਦੇ ਰਾਹ ਤੋਂ ਹਟ ਆਪਣਾ ਰਾਹ ਬਣਾਉਣ ਦਾ ਜਨੂੰਨ ਪਾਲ ਲਿਆ।

ਅਤਿ ਸੰਵੇਦਨਸ਼ੀਲ ਨੌਜਵਾਨ ਇਨਕਲਾਬੀਆਂ ਨੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਅਗਵਾਈ ਵਿੱਚ ਬਰਤਾਨਵੀ ਹਕੂਮਤ ਦੇ ਨਾਲੋਂ-ਨਾਲ ਹਿੰਦ ਵਾਸੀਆਂ ਨੂੰ ਝੰਜੋੜਨ ਲਈ ਦਿੱਲੀ ਅਸੰਬਲੀ ਵਿੱਚ ਬੰਬ ਧਮਾਕੇ ਦੀ ਯੋਜਨਾ ਬਣਾ ਲਈ। ਭਗਤ ਸਿੰਘ ਚਾਹੁੰਦਾ ਸੀ ਕਿ ਇਸ ਵਿੱਚ ਕੋਈ ਖ਼ੂਨ-ਖ਼ਰਾਬਾ ਨਾ ਹੋਵੇ। ਬੰਬ ਸੁੱਟਣ ਲਈ ਚੁਣੇ ਨਾਵਾਂ ਵਿੱਚ ਪਹਿਲਾਂ ਭਗਤ ਸਿੰਘਸ਼ਾਮਲ ਨਹੀਂ ਸੀ। ਬਹੁ ਗਿਣਤੀ ਭਗਤ ਸਿੰਘ ਨੂੰ ਭਵਿੱਖ ਦੇ ਜਹੀਨ ਆਗੂ ਦੇ ਤੌਰ 'ਤੇ ਬਚਾ ਕੇ ਰੱਖਣ ਦੇ ਹੱਕ ਵਿੱਚ ਸੀ। ਪਰ ਭਗਤ ਸਿੰਘ ਦੇ ਸਾਥੀ ਸੁਖਦੇਵ ਦੇ ਮਿਹਣਿਆਂ ਕਾਰਨ ਖ਼ੁਦ ਭਗਤ ਸਿੰਘ ਨੇ ਆਪਣਾ ਨਾਂ ਸ਼ਾਮਲ ਕਰ ਲਿਆ।

ਯੋਜਨਾ ਦੇ ਅਨੁਸਾਰ 8 ਅਪ੍ਰੈਲ, 1929 ਨੂੰ ਕੇਂਦਰੀ ਅਸੰਬਲੀ ਵਿੱਚ ਇਨ੍ਹਾਂ ਦੋਨਾਂ ਨੇ ਇੱਕ ਖਾਲੀ ਥਾਂ ਤੇ ਬੰਬ ਸੁੱਟ ਦਿੱਤਾ। ਬੰਬ ਫਟਣ ਤੋਂ ਬਾਅਦ ਉਨ੍ਹਾਂ ਨੇ ਇਨਕਲਾਬ-ਜ਼ਿੰਦਾਬਾਦ ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਕੁੱਝ ਹੀ ਦੇਰ ਬਾਅਦ ਪੁਲਿਸ ਆ ਗਈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਲਾਹੌਰ ਵਿੱਚ ਸਾਂਡਰਸ ਦੇ ਕਤਲ, ਅਸੈਂਬਲੀ ਵਿੱਚ ਬੰਬ ਧਮਾਕਾ ਆਦਿ ਕੇਸ ਚੱਲੇ 7 ਅਕਤੂਬਰ, 1930 ਨੂੰ ਟ੍ਰਿਬਿਊਨਲ ਦਾ ਫ਼ੈਸਲਾ ਜੇਲ੍ਹ ਵਿੱਚ ਪਹੁੰਚਿਆ।

ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ; ਕਮਲਨਾਥ ਤਿਵਾੜੀ, ਵਿਜੈ ਕੁਮਾਰ ਸਿਨਹਾ, ਜੈਦੇਵ ਕਪੂਰ, ਸ਼ਿਵ ਵਰਮਾ, ਗਯਾ ਪ੍ਰਸਾਦ, ਕਿਸ਼ੋਰੀ ਲਾਲ ਅਤੇ ਮਹਾਂਵੀਰ ਸਿੰਘ ਨੂੰ ਉਮਰ ਕੈਦ; ਕੁੰਦਨ ਲਾਲ ਨੂੰ ਸੱਤ ਅਤੇ ਪ੍ਰੇਮ ਦੱਤ ਨੂੰ ਤਿੰਨ ਸਾਲ ਕੈਦ-ਏ-ਬਾਮੁਸ਼ੱਕਤ ਦੀ ਸਜ਼ਾ ਸੁਣਾਈ ਗਈ।

23 ਮਾਰਚ 1931 ਨੂੰ ਸ਼ਾਮੀ ਕਰੀਬ 7 ਵੱਜ ਕੇ 33 ਮਿੰਟ ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦੇ ਦਿੱਤੀ ਗਈ, ਜਦੋਂ ਜੇਲ੍ਹ ਦੇ ਅਧਿਕਾਰੀਆਂ ਨੇ ਉਸ ਨੂੰ ਸੂਚਨਾ ਦਿੱਤੀ ਕਿ ਉਸ ਦੀ ਫ਼ਾਂਸੀ ਦਾ ਸਮਾਂ ਆ ਗਿਆ ਹੈ ਤਾਂ ਫ਼ਾਂਸੀ ਤੇ ਜਾਂਦੇ ਵਕਤ ਰਾਜਗੁਰੂ ਸੁੱਖਦੇਵ ਤੇ ਭਗਤ ਸਿੰਘ ਗੁਣਗੁਣਾ ਰਹੇ ਸਨ......

''ਦਿਲ ਸੇ ਨਿਕਲੇਗੀ ਨਾ ਮਰਕੇ ਭੀ ਵਤਨ ਕੀ ਉਲਫ਼ਤ, ਮੇਰੀ ਮੱਟੀ ਸੇ ਭੀ ਖੁਸ਼ਬੂ-ਏ-ਵਤਨ ਆਏਗੀ''

ਸ਼ਹੀਦਾਂ ਦੀ ਇਸ ਸ਼ਹਾਦਤ ਤੋਂ ਬਾਅਦ ਪੂਰੇ ਦੇਸ਼ ਵਿੱਚ ਇਨਕਲਾਬ ਦਾ ਅਜਿਹਾ ਜਵਾਰ ਉੱਠਿਆ ਕਿ ਅੰਗਰੇਜ਼ਾਂ ਨੂੰ ਦੇਸ਼ ਨੂੰ ਆਜ਼ਾਦ ਕਰਨ ਦਾ ਫ਼ੈਸਲਾ ਲੈਣਾ ਹੀ ਪਿਆ। ਅੱਜ ਉਨ੍ਹਾਂ ਦੀ ਵੱਡੀ ਕੁਰਬਾਨੀ ਨੂੰ ਪੂਰਾ ਮੁਲਕ ਸਿਰ ਝੁਕਾ ਕੇ ਸਜਦਾ ਕਰਦਾ ਹੈ।

Intro:Body:

Package

Conclusion:
Last Updated : Mar 23, 2019, 7:51 PM IST

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.