ETV Bharat / bharat

ਜੰਮੂ ਕਸ਼ਮੀਰ: ਪੁਲਵਾਮਾ ਦੇ ਤ੍ਰਾਲ 'ਚ 7 ਘੰਟਿਆਂ ਤੋਂ ਜਾਰੀ ਮੁਠਭੇੜ - ਤ੍ਰਾਲ 'ਚ 7 ਘੰਟਿਆਂ ਤੋਂ ਜਾਰੀ ਹੈ ਮੁਠਭੇੜ

ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ 7 ਘੰਟਿਆਂ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ। ਅਵੰਤੀਪੋਰਾ ਪੁਲਿਸ ਅਤੇ ਸਥਾਨਕ ਐਸਐਫ ਯੂਨਿਟ ਘਟਨਾ ਵਾਲੀ ਥਾਂ 'ਤੇ ਹਨ।

ਫ਼ੋਟੋ।
ਫ਼ੋਟੋ।
author img

By

Published : Jul 1, 2020, 8:14 AM IST

ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਸੱਤ ਘੰਟਿਆਂ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ। ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਇੱਕ ਸੰਯੁਕਤ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਪਿਛਲੇ 24 ਘੰਟਿਆਂ ਦੌਰਾਨ ਤ੍ਰਾਲ ਵਿਚ ਇਹ ਦੂਜੀ ਮੁਠਭੇੜ ਹੈ ਅਤੇ 48 ਘੰਟਿਆਂ ਵਿਚ ਤੀਜੀ। ਇਸ ਦੀ ਪੁਸ਼ਟੀ ਕਰਦਿਆਂ ਜੰਮੂ ਕਸ਼ਮੀਰ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ ਹੋਈ ਸੀ।

ਅਵੰਤੀਪੋਰਾ ਪੁਲਿਸ ਅਤੇ ਸਥਾਨਕ ਐਸਐਫ ਯੂਨਿਟ ਘਟਨਾ ਵਾਲੀ ਥਾਂ 'ਤੇ ਹਨ। ਇਸ ਤੋਂ ਪਹਿਲਾਂ 24 ਘੰਟਿਆਂ ਦੇ ਅੰਦਰ, ਬਿਜਬੇਹਰਾ ਅਭਿਆਨ ਵਿੱਚ ਦੋ ਅੱਤਵਾਦੀ ਮਾਰੇ ਗਏ ਸਨ। ਉਸ ਨੇ ਤਿੰਨ ਦਿਨ ਪਹਿਲਾਂ ਇੱਕ ਸੀਆਰਪੀਐਫ ਜਵਾਨ ਅਤੇ ਇੱਕ ਬੱਚੇ ਦਾ ਕਤਲ ਕੀਤਾ ਸੀ।

ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਖੁਲਚੋਹਰ ਵਿੱਚ ਇੱਕ ਮੁਕਾਬਲੇ ਦੌਰਾਨ ਤਿੰਨ ਅੱਤਵਾਦੀ ਮਾਰੇ ਗਏ ਸਨ ਜਿਸ ਵਿਚ ਅਨੰਤਨਾਗ ਜ਼ਿਲ੍ਹੇ ਦਾ ਹਿਜਬੁਲ ਕਮਾਂਡਰ ਅਤੇ ਇਕ ਲਸ਼ਕਰ-ਏ-ਤੋਇਬਾ ਕਮਾਂਡਰ ਵੀ ਸ਼ਾਮਲ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.