ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਅੱਜ ਵੱਡਾ ਫੈਸਲਾ ਲੈਂਦੇ ਹੋਇਆ ਕਿਹਾ ਕਿ ਕਮਿਸ਼ਨ ਦਾ ਜਿਹੜਾ ਇੱਕ ਮੈਂਬਰ ਕਿਸੇ ਫ਼ੈਸਲੇ ਉੱਤੇ ਬਾਕੀ ਦੇ ਦੋ ਮੈਂਬਰਾਂ ਨਾਲ ਅਸਹਿਮਤ ਹੁੰਦਾ ਹੈ ਤਾਂ ਉਸ ਘੱਟ ਮੈਂਬਰ ਦੇ ਵਿਚਾਰ ਜਨਤਕ ਨਹੀਂ ਕੀਤੇ ਜਾਣਗੇ 'ਤੇ ਨਾ ਹੀ ਉਸ ਦੇ ਵਿਚਾਰ ਚੋਣ ਕਮਿਸ਼ਨ ਦੇ ਆਖ਼ਰੀ ਹੁਕਮਾਂ ਵਿੱਚ ਸ਼ਾਮਲ ਕੀਤੇ ਜਾਣਗੇ।
ਦਸੱਣਯੋਗ ਹੈ ਕਿ ਚੋਣ ਕਮਿਸ਼ਨ ਦੇ ਇੱਕ ਮੈਂਬਰ ਅਸ਼ੋਕ ਲਵਾਸਾ ਦੀ ਨਾਰਾਜ਼ਗੀ ਦੇ ਮੁੱਦੇ 'ਤੇ ਅੱਜ ਕਮਿਸ਼ਨ ਦੀ ਮੀਟਿੰਗ 'ਚ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਤੇ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਵੀ ਮੌਜੂਦ ਸਨ। ਮੀਟਿੰਗ ਦੌਰਾਨ ਇਹ ਫ਼ੈਸਲਾ 2:1 ਦੀ ਬਹੁ–ਗਿਣਤੀ ਨਾਲ ਲਿਆ ਗਿਆ ਕਿ ਵਿਰੋਧੀ ਵਿਚਾਰਾਂ ਨੂੰ ਫ਼ਾਈਲਾਂ ਦੇ ਰਿਕਾਰਡ ਵਿੱਚ ਤਾਂ ਜ਼ਰੂਰ ਰੱਖਿਆ ਜਾਵੇਗਾ ਪਰ ਉਹ ਵਿਚਾਰ ਜੱਗ ਜ਼ਾਹਿਰ ਨਹੀਂ ਕੀਤੇ ਜਾਣਗੇ। ਇਹ ਫ਼ੈਸਲਾ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਵਾਲੇ ਮਾਮਲਿਆਂ ਉੱਤੇ ਲਾਗੂ ਹੋਵੇਗਾ।