ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਝਾਰਖੰਡ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ। 30 ਨਵੰਬਰ ਤੋਂ 20 ਦਸੰਬਰ ਦਰਮਿਆਨ 5 ਗੇੜਾਂ ਵਿੱਚ ਵੋਟਿੰਗ ਹੋਵੇਗੀ। ਨਤੀਜੇ 23 ਦਸੰਬਰ ਨੂੰ ਆਉਣਗੇ।
ਸੂਬੇ ਵਿੱਚ ਪਿਛਲੀ ਵਾਰ ਪੰਜ ਪੜਾਵਾ ਵਿੱਚ ਪੋਲਿੰਗ ਹੋਈ ਸੀ। 81 ਮੈਂਬਰੀ ਵਿਧਾਨ ਸਭਾ ਦਾ ਕਾਰਜਕਾਲ 5 ਜਨਵਰੀ 2020 ਨੂੰ ਖ਼ਤਮ ਹੋ ਰਿਹਾ ਹੈ। ਸੂਬੇ ਵਿੱਚ ਇਸ ਵੇਲੇ ਭਾਜਪਾ ਅਤੇ ਆਜਸੂ (ਆਲ ਝਾਰਖੰਡ ਸਟੂਡੈਂਟਸ ਯੂਨੀਅਨ) ਦੀ ਗੱਠਜੋੜ ਵਾਲੀ ਸਰਕਾਰ ਹੈ। ਰਘੁਵਰ ਦਾਸ ਮੁੱਖ ਮੰਤਰੀ ਹਨ। ਬਹੁਮਤ ਦੇ ਲਈ 41 ਦਾ ਅੰਕੜਾ ਜ਼ਰੂਰੀ ਹੈ। 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 37 ਅਤੇ ਆਜਸੂ ਨੂੰ 5 ਸੀਟਾਂ ਮਿਲੀਆਂ ਸਨ। ਬਾਅਦ ਵਿੱਚ ਝਾਰਖੰਡ ਵਿਕਾਸ ਮੋਰਚੇ ਦੇ 6 ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਇਸ ਸਮੇਂ ਭਾਜਪਾ ਕੋਲ 43 ਵਿਧਾਇਕ ਹਨ।
ਪੜਾਅ ਸੀਟਾਂ ਵੋਟ ਪਾਉਣ ਦੀ ਤਾਰੀਕ
1 13 30 ਨਵੰਬਰ
2 20 7 ਦਸੰਬਰ
3 17 12 ਦਸੰਬਰ
4 15 16 ਦਸੰਬਰ
5 16 20 ਦਸੰਬਰ
- ਪਹਿਲਾ ਪੜਾਅ
ਸੀਟਾਂ: 13
ਨੋਟੀਫ਼ਿਕੇਸ਼ਨ : 6 ਨਵੰਬਰ
ਨਾਮਜ਼ਦਗੀ ਦੀ ਆਖ਼ਰੀ ਤਾਰੀਖ : 13 ਨਵੰਬਰ
ਪੜਤਾਲ: 14 ਨਵੰਬਰ
ਨਾਮ ਵਾਪਸੀ ਦੀ ਆਖ਼ਰੀ ਤਾਰੀਖ: 16 ਨਵੰਬਰ
ਵੋਟਿੰਗ ਦੀ ਤਾਰੀਖ : 30 ਨਵੰਬਰ
- ਪੜਾਅ ਦੂਜਾ
ਸੀਟਾਂ: 21
ਨੋਟੀਫ਼ਿਕੇਸ਼ਨ : 11 ਨਵੰਬਰ
ਨਾਮਜ਼ਦਗੀ ਦੀ ਆਖ਼ਰੀ ਤਾਰੀਖ : 13 ਨਵੰਬਰ
ਪੜਤਾਲ: 14 ਨਵੰਬਰ
ਨਾਮ ਵਾਪਸੀ ਦੀ ਆਖ਼ਰੀ ਤਾਰੀਖ: 16 ਨਵੰਬਰ
ਵੋਟਿੰਗ ਦੀ ਤਾਰੀਖ : 30 ਨਵੰਬਰ
- ਤੀਜਾ ਪੜਾਅ
ਸੀਟਾਂ: 17
ਨੋਟੀਫ਼ਿਕੇਸ਼ਨ : 16 ਨਵੰਬਰ
ਨਾਮਜ਼ਦਗੀ ਦੀ ਆਖ਼ਰੀ ਤਾਰੀਖ : 25 ਨਵੰਬਰ
ਪੜਤਾਲ: 19 ਨਵੰਬਰ
ਨਾਮ ਵਾਪਸੀ ਦੀ ਆਖ਼ਰੀ ਤਾਰੀਖ: 26 ਨਵੰਬਰ
ਵੋਟਿੰਗ ਦੀ ਤਾਰੀਖ : 12 ਦਸੰਬਰ
- ਚੌਥਾ ਪੜਾਅ
ਸੀਟਾਂ: 15
ਨੋਟੀਫ਼ਿਕੇਸ਼ਨ : 22 ਨਵੰਬਰ
ਨਾਮਜ਼ਦਗੀ ਦੀ ਆਖ਼ਰੀ ਤਾਰੀਖ : 29 ਨਵੰਬਰ
ਪੜਤਾਲ: 30 ਨਵੰਬਰ
ਨਾਮ ਵਾਪਸੀ ਦੀ ਆਖ਼ਰੀ ਤਾਰੀਖ: 2 ਦਸੰਬਰ
ਵੋਟਿੰਗ ਦੀ ਤਾਰੀਖ : 16 ਦਸੰਬਰ
- ਪੰਜਵਾਂ ਗੇੜ
ਸੀਟਾਂ: 16
ਨੋਟੀਫ਼ਿਕੇਸ਼ਨ : 26 ਨਵੰਬਰ
ਨਾਮਜ਼ਦਗੀ ਦੀ ਆਖ਼ਰੀ ਤਾਰੀਖ : 3 ਦਸੰਬਰ
ਪੜਤਾਲ: 4 ਦਸੰਬਰ
ਨਾਮ ਵਾਪਸੀ ਦੀ ਆਖ਼ਰੀ ਤਾਰੀਖ: 6 ਦਸੰਬਰ
ਵੋਟਿੰਗ ਦੀ ਤਾਰੀਖ : 20 ਦਸੰਬਰ