ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਇੱਕ ਦਲ ਸੰਦੇਸਾਰਾ ਬੰਧੂਆ ਸਬੰਧੀ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਦਾ ਬਿਆਨ ਦਰਜ ਕਰਨ ਲਈ ਸਨਿੱਚਰਵਾਰ ਨੂੰ ਉਨ੍ਹਾਂ ਦੇ ਦਿੱਲੀ ਦੇ ਨਿਵਾਸ ਤੇ ਪਹੁੰਚਿਆ।
ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਮੈਂਬਰੀ ਦਲ ਦਿੱਲੀ ਦੇ 23, ਮਦਰ ਟੇਰੇਸਾ ਕ੍ਰੀਸੇਂਟ ਸਥਿਤ ਪਟੇਲ ਦੀ ਰਿਹਾਇਸ਼ ਤੇ ਪਹੁੰਚਿਆ। ਦਲ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੇ ਤਹਿਤ ਉਸ ਦਾ ਬਿਆਨ ਦਰਜ ਕਰੇਗਾ।
ਈਡੀ ਨੇ ਪਟੇਲ ਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਲਈ 2 ਵਾਰ ਤਲਬ ਕੀਤਾ ਸੀ ਪਰ ਪਟੇਲ ਨੇ ਕੋਰੋਨਾ ਮਹਾਂਮਾਰੀ ਦੇ ਨਿਰਦੇਸ਼ਾਂ ਮੁਤਾਬਕ, ਬਜ਼ੁਰਗਾਂ ਦੇ ਘਰੇ ਰਹਿਣ ਦੀ ਤਰਜੀਹ ਦਾ ਹਵਾਲਾ ਦਿੱਤਾ ਸੀ।
ਏਜੰਸੀ ਨੇ ਉਨ੍ਹਾਂ ਦੀ ਇਸ ਗੱਲ ਤੇ ਸਹਿਮਤੀ ਜਤਾਈ ਅਤੇ ਕਿਹਾ ਸੀ ਕਿ ਉਨ੍ਹਾਂ ਦੀ ਘਰ ਪੁੱਛਗਿੱਛ ਲਈ ਆਪਣੇ ਅਧਿਕਾਰੀ ਭੇਜੇਗੀ।
ਗੁਜਰਾਤ ਵਿੱਚ ਸਥਿਤ ਸਟਰਲਿੰਗ ਬਾਇਓਟੈਕ ਦੁਆਰਾ ਕਥਿਤ ਬੈਂਕ ਧੋਖਾਧੜੀ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਮਾਮਲਿਆਂ ਵਿੱਚ ਈਡੀ ਜਾਂਚ ਕਰ ਰਹੀ ਹੈ।