ਹਿਮਾਚਲ ਪ੍ਰਦੇਸ਼: ਮੰਡੀ ਦੇ ਸੁੰਦਰਨਗਰ ਤੇ ਨੇੜਲੇ ਇਲਾਕਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 4.2 ਮਾਪੀ ਗਈ।
ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ ਬਿਲਾਸਪੁਰ ਕੋਲ ਜ਼ਮੀਨ ਤੋਂ ਇੱਕ ਕਿਲੋਮੀਟਰ ਥੱਲੇ ਸੀ। ਇਸ ਦੇ ਝਟਕੇ ਬਿਲਾਸਪੁਰ, ਸੋਲਨ, ਮੰਡੀ, ਰੂਪਨਗਰ ਤੇ ਚੰਡੀਗੜ੍ਹ ਤੱਕ ਮਹਿਸੂਸ ਕੀਤੇ ਗਏ। ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।