ਚੰਬਾ: ਜੰਮੂ ਕਸ਼ਮੀਰ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਆਏ ਭੂਚਾਲ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.0 ਮਾਪੀ ਗਈ ਹੈ। ਓਥੇ ਹੀ, ਕੋਈ ਜਾਨ ਜਾਂ ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਲੋਕਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਭੂਚਾਲ ਦੇ ਝਟਕੇ ਦੁਪਹਿਰ 12.10 ਵਜੇ ਮਹਿਸੂਸ ਕੀਤੇ ਗਏ।
ਇਸ ਤੋਂ ਪਹਿਲਾਂ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਚਨਾਬ ਘਾਟੀ ਖੇਤਰ ਦੇ ਡੋਡਾ ਅਤੇ ਕਿਸ਼ਤਵਾੜ ਜ਼ਿਲ੍ਹਿਆਂ ਵਿੱਚ 4.9 ਮਾਪ ਦੇ ਭੂਚਾਲ ਦਾ ਝਟਕਾ ਆਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਐਤਵਾਰ ਸਵੇਰੇ 8.04 ਵਜੇ ਦੇ ਕਰੀਬ ਆਇਆ ਅਤੇ ਕੁਝ ਸਕਿੰਟਾਂ ਤੱਕ ਚੱਲਿਆ ਜਿਸ ਕਾਰਨ ਭਦਰਵਾਹ, ਡੋਡਾ ਅਤੇ ਕਿਸਤਵਾੜ ਦੇ ਘਰਾਂ ਤੋਂ ਬਾਹਰ ਭੱਜਣ ਵਾਲੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ।