ਨਵੀਂ ਦਿੱਲੀ: ਰਾਜਸਵ ਖ਼ੁਫੀਆ ਡਾਇਰੈਕਟੋਰੇਟ (ਡੀ.ਆਰ.ਆਈ.) ਦੇ ਸੂਤਰਾਂ ਅਨੁਸਾਰ ਡੀਆਰਆਈ ਅਧਿਕਾਰੀ (ਦਿੱਲੀ ਖੇਤਰ) ਨੇ ਦੋ ਟਰੱਕਾਂ ਨੂੰ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਰੋਕਿਆ। ਟਰੱਕ ਦੀ ਤਲਾਸ਼ੀ ਦੌਰਾਨ ਉਸ ਅੰਦਰੋਂ ਵੱਡੀ ਮਾਤਰਾ 'ਚ ਸੋਨਾ ਬਰਾਮਦ ਕੀਤਾ ਗਿਆ। ਜਾਣਕਾਰੀ ਮੁਤਾਬਕ ਇਸ ਸੋਨੇ ਦੀ ਵਿਦੇਸ਼ ਤੋਂ ਤਸਕਰੀ ਕੀਤੀ ਜਾ ਰਹੀ ਸੀ ਅਤੇ ਇਸ ਨੂੰ ਭਾਰਤ-ਮਿਆਂਮਾਰ ਸਰਹੱਦ ਰਾਹੀਂ ਲਿਆਂਦਾ ਜਾ ਰਿਹਾ ਸੀ।
ਜਦੋਂ ਟਰੱਕਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਤਾਂ ਇਸ ਵਿੱਚ 35 ਕਰੋੜ ਡਾਲਰ ਦਾ 66.4 ਕਿਲੋ ਸੋਨਾ ਮਿਲਿਆ। ਇਹ ਸੋਨਾ ਪੰਜਾਬ ਲਿਜਾਇਆ ਜਾ ਰਿਹਾ ਸੀ। ਸੋਨਾ ਟਰੱਕਾਂ ਦੇ ਤੇਲ ਟੈਂਕ ਦੇ ਅੰਦਰ ਲੁਕਿਆ ਹੋਇਆ ਸੀ।
ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਅਗਸਤ ਵਿੱਚ ਡੀਆਰਆਈ ਨੇ ਦਿੱਲੀ ਰੇਲਵੇ ਸਟੇਸ਼ਨ ਤੋਂ 83.6 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਸੀ। ਇਸ ਨੂੰ ਭਾਰਤ-ਮਿਆਂਮਾਰ ਸਰਹੱਦ ਪਾਰੋਂ ਵੀ ਤਸਕਰੀ ਕੀਤਾ ਜਾਂਦਾ ਸੀ ਅਤੇ ਸੋਨਾ 99.9 ਫੀਸਦਾ ਸ਼ੁੱਧ ਸੀ।