ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬੈਂਕਾਂ ਦੀ ਖ਼ਸਤਾ ਹਾਲਤ ਲਈ ਜ਼ਿੰਮੇਦਾਰ ਦੱਸੇ ਜਾਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਰਾਰਾ ਜਵਾਬ ਦਿੱਤਾ ਹੈ। ਸਿੰਘ ਨੇ ਕਿਹਾ ਕਿ ਕਿਸੇ ਦੇ ਸਿਰ ਇਲਜ਼ਾਮ ਲਾਉਣ ਦਾ ਸਰਕਾਰ ਦੇ ਸਿਰ ਜੰਨੂਨ ਸਵਾਰ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰਥਿਕ ਸੁਸਤੀ, ਸਰਕਾਰ ਦੀ ਉਦਾਸੀਨਤਾ ਤੋਂ ਭਾਰਤੀਆਂ ਦੇ ਭਵਿੱਖ ਤੇ ਇੱਛਾਵਾਂ 'ਤੇ ਅਸਰ ਪੈ ਰਿਹਾ ਹੈ। ਹੇਠਲੀ ਮੁਦਰਾ ਸਫਿਤੀ ਦੀ ਸਨਕ ਨੇ ਕਿਸਾਨਾਂ ਤੇ ਸੰਕਟ, ਸਰਕਾਰ ਦੀ ਆਯਾਤ ਨਿਰਯਾਤ ਨੀਤੀ ਨਾਲ਼ ਵੀ ਮੁਸ਼ਕਲਾ ਪੈਦਾ ਹੋ ਰਹੀਆਂ ਹਨ। ਇਸ ਦੇ ਨਾਲ਼ ਹੀ ਉਨ੍ਹਾਂ ਕਿਹਾ ਕਿ ਮਹਾਂਰਾਸ਼ਟਰ ਵਿੱਚ ਕਾਰੋਬਾਰੀ ਧਾਰਨਾ ਕਾਫ਼ੀ ਕਮਜ਼ੋਰ ਹੈ ਅਤੇ ਕਈ ਇਕਾਈਆਂ ਬੰਦ ਹੋ ਰਗੀਆਂ ਹਨ। ਭਾਜਪਾ ਸਰਕਾਰ ਮਹਿਜ਼ ਵਿਰੋਧੀ ਧਿਰ ਤੇ ਇਲਜ਼ਾਮ ਲਾਉਣ ਵਿੱਚ ਜੁਟੀ ਹੋਈ ਹੈ ਅਤੇ ਉਹ ਇਸ ਦਾ ਹੱਲ ਲੱਭਣ ਵਿੱਚ ਅਸਫ਼ਲ ਰਹੀ ਹੈ।
ਜ਼ਿਕਰ ਕਰ ਦਈਏ ਕਿ ਵਿੱਤ ਮੰਤਰੀ ਨੇ ਇੱਕ ਬੈਠਕ ਵਿੱਚ ਬੈਂਕਾਂ ਦੀ ਹਾਲਤ ਲਈ ਸਾਬਕਾ ਵਿੱਤ ਮੰਤਰੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਦੇ ਦੌਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਅਤੇ ਰਾਜਨ ਦਾ ਦੌਰ ਸਰਕਾਰੀ ਬੈਂਕਾਂ ਦੇ ਲਈ ਸਭ ਤੋਂ ਬੁਰਾ ਦੌਰ ਸੀ।
ਵਿੱਤ ਮੰਤਰੀ ਦੇ ਪਤੀ ਨੇ ਲੰਘੇ ਦਿਨ ਅੰਗਰੇਜ਼ੀ ਅਖਬਾਰ ਵਿੱਚ ਲੇਖ ਲਿਖਿਆ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਮੋਦੀ ਸਰਕਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਨਰਸਿਮ੍ਹਾ ਰਾਓ ਦੇ ਆਰਥਕ ਮਾਡਲ ਨੂੰ ਅਪਣਾਉਣਾ ਚਾਹੀਦਾ ਹੈ।