ਵਿਸ਼ਾਖਾਪਟਨਮ: ਵਿਸ਼ਾਖਾਪਟਨਮ ਪੁਲਿਸ ਕਮਿਸ਼ਨਰ ਆਰ ਕੇ ਮੀਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਓ ਨਾ ਅਤੇ ਕਿਹਾ ਕਿ ਗੈਸ ਲੀਕ ਹੋਣ ਵਾਲੇ ਖੇਤਰ ਦੇ 2 ਕਿਲੋਮੀਟਰ ਦੇ ਘੇਰੇ ਨੂੰ ਮੁੜ ਸੁਰਜੀਤ ਕਰਨ ਲਈ ਅਤੇ ਨੁਕਸਾਨ ਨੂੰ ਘਟਾਉਣ ਲਈ ਢੁਕਵੇਂ ਪ੍ਰਬੰਧਾਂ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਮੀਨਾ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਸਾਵਧਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਭਾਵਿਤ ਖੇਤਰ ਦੇ ਆਲੇ-ਦੁਆਲੇ 2 ਕਿਲੋਮੀਟਰ ਦੇ ਇਲਾਕੇ ਨੂੰ ਖਾਲੀ ਕਰ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ 2 ਕਿਲੋਮੀਟਰ ਤੋਂ ਬਾਹਰ ਦੇ ਇਲਾਕੇ ਵਾਲੇ ਲੋਕਾਂ ਨੂੰ ਬਾਹਰ ਨਿੱਕਲਣ ਦੀ ਜ਼ਰੂਰਤ ਨਹੀਂ ਹੈ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ 38 ਲੱਖ ਤੋਂ ਪਾਰ, 2 ਲੱਖ 69 ਹਜ਼ਾਰ ਮੌਤਾਂ
ਸ਼ਹਿਰ ਦੇ ਥਾਣਾ ਮੁਖੀ ਨੇ ਲੋਕਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਗੈਸ ਲੀਕ ਹੋਣ ਸਬੰਧੀ ਝੂਠੀ ਖ਼ਬਰਾਂ ‘ਤੇ ਵਿਸ਼ਵਾਸ ਨਾ ਕਰਨ।
ਜਾਣਕਾਰੀ ਲਈ ਦੱਸ ਦਈਏ ਕਿ ਵੀਰਵਾਰ ਸਵੇਰੇ ਵਿਸ਼ਾਖਾਪਟਨਮ ਜ਼ਿਲ੍ਹੇ ਦੇ ਆਰ ਆਰ ਵੈਂਕਟਾਪੁਰਾਮ ਪਿੰਡ ਵਿੱਚ ਐਲਜੀ ਪੋਲੀਮਰਜ਼ ਦੇ ਗੈਸ ਪਲਾਂਟ ਵਿੱਚ ਸਟਾਇਰੀਨ ਗੈਸ ਲੀਕ ਹੋ ਗਈ ਸੀ ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ।