ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਹਿਮਦਾਬਾਦ ਪਹੁੰਚੇ ਸਨ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਟਰੰਪ ਅਹਿਮਦਾਬਾਦ ਤੋਂ ਆਗਰਾ ਪਹੁੰਚ ਗਏ ਹਨ।
ਡੋਨਾਲਡ ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ, ਧੀ ਇਵਾਂਕਾ ਟਰੰਪ ਅਤੇ ਜਵਾਈ ਜੈਰੇਡ ਕੁਸ਼ਨਰ ਵੀ ਹਨ। ਪੀਐਮ ਮੋਦੀ ਨੇ ਉਨ੍ਹਾਂ ਦੇ ਸਵਾਗਤ ਵਿੱਚ ਟਵੀਟ ਕਰਦਿਆਂ ਲਿਖਿਆ, "ਆਤਿਥੀ ਦੇਵੋ ਭਵਾ।"
-
अतिथि देवो भव: https://t.co/mpccRkEJCE
— Narendra Modi (@narendramodi) February 24, 2020 " class="align-text-top noRightClick twitterSection" data="
">अतिथि देवो भव: https://t.co/mpccRkEJCE
— Narendra Modi (@narendramodi) February 24, 2020अतिथि देवो भव: https://t.co/mpccRkEJCE
— Narendra Modi (@narendramodi) February 24, 2020
ਟਰੰਪ ਸਾਬਰਮਤੀ ਆਸ਼ਰਮ ਵਿਖੇ ਪੀਐਮ ਮੋਦੀ ਨਾਲ ਰਵਨਾ ਹੋ ਗਏ ਹਨ ਜੁਿੱਥੇ ਉਹ ਕੁਝ ਸਮਾਂ ਬਿਤਾਉਣਗੇ। ਸਾਬਰਮਤੀ ਆਸ਼ਰਮ ਉਹ ਥਾਂ ਹੈ ਜਿੱਥੋਂ ਮਹਾਤਮਾ ਗਾਂਧੀ ਨੇ ਭਾਰਤ ਦੇ ਅਹਿੰਸਾਵਾਦੀ ਆਜ਼ਾਦੀ ਸੰਘਰਸ਼ ਦੀ ਅਗਵਾਈ ਕੀਤੀ ਸੀ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟਰੰਪ ਇੱਕ ਰੋਡ ਸ਼ੋਅ ਕਰਨਗੇ ਅਤੇ ਮੋਟੇਰਾ ਦੇ ਕ੍ਰਿਕਟ ਸਟੇਡੀਅਮ ਵਿੱਚ ‘ਨਮਸਤੇ ਟਰੰਪ ਪ੍ਰੋਗਰਾਮ’ ਵਿੱਚ ਜਨਤਕ ਸਭਾ ਨੂੰ ਸੰਬੋਧਨ ਕਰਨਗੇ।
ਡੋਨਾਲਡ ਟਰੰਪ 24 ਫਰਵਰੀ ਦੀ ਸ਼ਾਮ ਅਹਿਮਦਾਬਾਦ ਤੋਂ ਸਿੱਧਾ ਆਗਰਾ ਦੇ ਤਾਜ ਮਹਿਲ ਦਾ ਦੌਰਾ ਕਰਨ ਲਈ ਪਹੁੰਚਣਗੇ, ਉਨ੍ਹਾਂ ਦੇ ਸਵਾਗਤ ਲਈ ਰਸਤੇ ਵਿੱਚ ਤਿੰਨ ਹਜ਼ਾਰ ਕਲਾਕਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਦਿਖਾਈ ਦੇਣਗੇ।