ਨਵੀ ਦਿੱਲੀ: ਅ੍ਰੰਮਿਤਸਰ ਲੋਕ ਸਭਾ ਹਲਕਾ ਤੋਂ ਦੂਸਰੀ ਵਾਰ ਬਣੇ ਕਾਂਗਰਸ ਦੇ ਮੈਂਬਰ ਦੇ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਕੁੱਤਿਆਂ ਦਾ ਮੁੱਦਾ ਚੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਹਜ਼ਾਰਾਂ ਬੱਚੇ ਆਵਾਰਾ ਕੁੱਤਿਆਂ ਦਾ ਸਿਕਾਰ ਬਣ ਰਹੇ ਹਨ।
ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਬੋਲਦੇ ਕਿਹਾ ਕਿ ਦੇਸ਼ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਵਧ ਰਹੀ ਹੈ ਇਹ ਆਵਾਰਾ ਕੁੱਤੇ ਦੇਸ਼ ਵਿੱਚ ਹਰ ਸਾਲ ਹਜ਼ਾਰਾਂ ਜਾਨਾਂ ਲੈ ਰਹੇ ਹਨ। ਔਜਲਾ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੀ ਰਿਪਰੋਟ ਅਨੁਸਾਰ ਦੇਸ਼ ਵਿੱਚ 3.5 ਕਰੋੜ ਆਵਾਰਾ ਕੁੱਤੇ ਹਨ। ਦੇਸ਼ ਵਿੱਚ ਇੰਨ੍ਹਾਂ ਕੁੱਤਿਆਂ ਨੂੰ ਮਾਰਨ 'ਤੇ ਲਗਾਈ ਪਾਬੰਧੀ ਕਾਰਨ ਹਰ ਸਾਲ ਕੁੱਤਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਇਨਸਾਨੀ ਜ਼ਿੰਦਗੀ ਲਈ ਖ਼ਤਰੇ ਦੀ ਘੰਟੀ ਹੈ।
ਇਹ ਵੀ ਪੜ੍ਹੋ: ਕੈਪਟਨ ਨੇ ਕਾਰਗਿਲ ਜੰਗ ਦੇ ਜਾਂਬਾਜ਼ ਸੈਨਿਕ ਦੀ ਸ਼ਾਨ 'ਚ ਲਾਏ ਨਵੇਂ ਤਗਮੇ
ਔਜਲਾ ਨੇ ਕਿਹਾ ਕਿ ਕੁੱਤਿਆਂ ਦੇ ਕੱਟਣ ਨਾਲ ਹਲਕਾਅ ਹੋਂਣ ਕਾਰਨ ਦੱਖਣੀ ਏਸ਼ੀਆ ਵਿੱਚ ਵਿਸ਼ਵ ਦੇ 45 ਪ੍ਰਤੀਸ਼ਤ ਕੇਸ ਹਰ ਸਾਲ ਸਾਹਮਣੇ ਆਉਦੇ ਹਨ ਜਿਨ੍ਹਾਂ ਵਿੱਚੋਂ ਇਕੱਲੇ ਭਾਰਤ ਵਿੱਚ ਹੀ 35 ਪ੍ਰਤੀਸ਼ਤ ਘਟਨਾਵਾਂ ਵਾਪਰਦੀਆਂ ਹਨ।
ਔਜਲਾ ਨੇ ਕਿਹਾ ਕਿ ਪੰਜਾਬ ਅੰਦਰ ਕੁੱਤਿਆਂ ਦੇ ਕੱਟਣ ਘਟਨਾਵਾਂ ਸਾਲ ਦਰ ਸਾਲ ਵਧਦੀ ਜਾ ਰਹੀ ਹੈ। ਉਨ੍ਹਾਂ ਨੇ ਕਿ ਆਵਾਰਾ ਕੁੱਤਿਆਂ ਦੇ ਕੱਟਣ ਦੀਆਂ ਸਾਲ 2015 ਵਿੱਚ 22 ਹਜ਼ਾਰ, 2016 ਵਿੱਚ 37 ਹਜ਼ਾਰ, 2017 ਵਿੱਚ 54 ਹਜ਼ਾਰ ਤੇ ਸਾਲ 2018 ਵਿੱਚ 1 ਲੱਖ ਤੋਂ ਜਿਆਦਾ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਘਟਨਾਵਾਂ ਵਿੱਚ ਅੱਧੇ ਤੋਂ ਜਿਆਦਾ ਘਟਨਾਵਾਂ ਵਿੱਚ ਆਵਾਰਾ ਕੁੱਤਿਆਂ ਵੱਲੋਂ ਛੋਟੇ ਬੱਚਿਆਂ ਨੂੰ ਸ਼ਿਕਾਰ ਬਣਾਇਆਂ ਗਿਆ ਹੈ।
ਔਜਲਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੁੱਤਿਆਂ ਦੀ ਨਸਬੰਦੀ ਕਰਕੇ ਜਾਂ ਹੋਰ ਕਦਮ ਉਠਾ ਕੇ ਇਨਸਾਨੀ ਜ਼ਿੰਦਗੀਆਂ ਬਚਾਈਆਂ ਜਾਣ।