ETV Bharat / bharat

ਡੀਜੀਸੀਏ ਨੇ ਭਾਰਤੀ ਏਅਰਲਾਈਨਸ ਕੰਪਨੀਆਂ ਦਾ ਖ਼ਾਸ ਸੁਰੱਖਿਆ ਆਡਿਟ ਕੀਤਾ ਸ਼ੁਰੂ - ਖ਼ਾਸ ਸੁਰੱਖਿਆ ਆਡਿਟ

ਡੀਜੀਸੀਏ ਅਧਿਕਾਰੀ ਨੇ ਦੱਸਿਆ ਕਿ ਭਾਰਤ ਦੀਆਂ ਸਾਰੀਆਂ ਏਅਰਲਾਈਨਸ ਕੰਪਨੀਆਂ ਦਾ ਖ਼ਾਸ ਸੁਰੱਖਿਆ ਆਡਿਟ ਕਰਵਾਉਣਾ ਹੋਵੇਗਾ। ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਸੀਂ ਇਸ ਦੇ ਪਹਿਲੇ ਪੜਾਅ 'ਚ ਸਪਾਈਸਜੈਟ ਅੇਤ ਏਅਰ ਇੰਡੀਆ ਦਾ ਸੁਰੱਖਿਆ ਆਡਿਟ ਸ਼ੁਰੂ ਕਰ ਰਹੇ ਹਾਂ।

ਭਾਰਤੀ ਏਅਰਲਾਈਨਸ ਕੰਪਨੀਆਂ ਦਾ ਖ਼ਾਸ ਸੁਰੱਖਿਆ ਆਡਿਟ

author img

By

Published : Aug 20, 2020, 6:57 PM IST

ਨਵੀਂ ਦਿੱਲੀ: ਡਾਇਰੈਕਟਰ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਕੇਰਲ ਦੇ ਕੋਜ਼ੀਕੋਡ ਵਿਖੇ ਇੱਕ ਜਹਾਜ਼ ਹਾਦਸੇ 'ਚ 18 ਲੋਕਾਂ ਦੀ ਮੌਤ ਹੋਣ ਤੋਂ ਤਕਰੀਬਨ ਦੋ ਹਫ਼ਤਿਆਂ ਬਾਅਦ ਸਾਰੀਆਂ ਭਾਰਤੀ ਏਅਰਲਾਈਨਸ ਕੰਪਨੀਆਂ ਦਾ ਵਿਸ਼ੇਸ਼ ਸੁਰੱਖਿਆ ਆਡਿਟ ਸ਼ੁਰੂ ਕਰ ਦਿੱਤਾ ਹੈ। ਡਾਇਰੈਕਟੋਰੇਟ ਜਨਰਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ।

ਅਧਿਕਾਰੀ ਨੇ ਕਿਹਾ, “ਇਹ ਇੱਕ ਪੂਰਾ ਐਫਓਕਿਊਏ (ਫਲਾਈਟ ਆਪ੍ਰੇਸ਼ਨ ਕੁਆਲਟੀ ਐਸ਼ੋਅਰੈਂਸ) ਆਡਿਟ ਹੋਵੇਗਾ। ਐਫਓਕਯੂਏ (FOQA) ਭਵਿੱਖ ਦੀਆਂ ਉਡਾਨਾਂ ਦੇ ਸੰਚਾਲਨ ਦੀ ਸੁਰੱਖਿਆ ਅਤੇ ਕੁਸ਼ਲਤਾ ਵਿੱਚ ਸੁਧਾਰ ਲਿਆਉਣ ਲਈ ਉਡਾਣਾਂ ਦੇ ਹਰ ਤਰ੍ਹਾਂ ਦੇ ਡਾਟਾ ਨੂੰ ਹਾਸਲ ਕਰਨ ਅਤੇ ਵਿਸ਼ਲੇਸ਼ਣ ਕਰਨ ਦੀ ਪ੍ਰਕਿਰਿਆ ਹੈ।

ਡੀਜੀਸੀਏ ਅਧਿਕਾਰੀ ਨੇ ਕਿਹਾ, “ਸਾਰੀਆਂ ਭਾਰਤੀ ਏਅਰਲਾਈਨਸ ਕੰਪਨੀਆਂ ਨੂੰ ਇੱਕ ਵਿਸ਼ੇਸ਼ ਸੁਰੱਖਿਆ ਆਡਿਟ ਕਰਨਾ ਪਵੇਗਾ, ਜੋ ਕਿ ਸ਼ੁਰੂ ਹੋ ਚੁੱਕਾ ਹੈ। ਪਹਿਲੇ ਪੜਾਅ ਵਿੱਚ ਅਸੀਂ ਸਪਾਈਸ ਜੈੱਟ ਅਤੇ ਏਅਰ ਇੰਡੀਆ ਦਾ ਆਡਿਟ ਕਰ ਰਹੇ ਹਾਂ।

ਦੱਸਣਯੋਗ ਹੈ ਕਿ ” 7 ਅਗਸਤ ਨੂੰ ਕੇਰਲਾ ਦੇ ਕੋਜ਼ੀਕੋਡ ਵਿੱਚ ਏਅਰ ਇੰਡੀਆ ਦਾ ਇੱਕ ਐਕਸਪ੍ਰੈਸ ਜਹਾਜ਼ ਕ੍ਰੈਸ਼ ਹੋ ਗਿਆ। ਜਿਸ ਜਹਾਜ਼ 'ਚ 190 ਯਾਤਰੀ ਸਵਾਰ ਸਨ। ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਫਲਾਈਟ ਕੰਪਨੀਆਂ ਦੇ ਸੁਰੱਖਿਆ ਆਡਿਟ ਦੀ ਮੰਗ ਚੁੱਕੀ ਗਈ ਸੀ। "

ETV Bharat Logo

Copyright © 2024 Ushodaya Enterprises Pvt. Ltd., All Rights Reserved.