ਨਵੀਂ ਦਿੱਲੀ: ਉੱਤਰ ਪੂਰਵੀ ਦਿੱਲੀ ਦੇ ਇਲਾਕੇ 'ਚ ਪਿਛਲੇ ਕੁਝ ਦਿਨਾਂ ਪਹਿਲਾਂ ਹਿੰਸਾ ਹੋਈ ਸੀ ਜਿਸ ਨੇ ਹੁਣ ਆਮ ਸਥਿਤੀ ਨੂੰ ਧਾਰਨ ਕਰ ਲਿਆ ਹੈ। ਇਸ ਹਿੰਸਾ 'ਚ ਹੁਣ ਤੱਕ ਕੁੱਲ 42 ਲੋਕਾਂ ਦੀ ਮੌਤ ਹੋਣ ਦਾ ਆਂਕੜਾ ਸਾਹਮਣੇ ਆਇਆ ਹੈ। ਇਨ੍ਹਾਂ ਮ੍ਰਿਤਕਾਂ ਲੋਕਾਂ 'ਚ ਇੱਕ ਪੁਲਿਸ ਕਾਂਸਟੇਬਲ ਤੇ ਇੰਟੈਲਿਜ਼ਸ ਅਧਿਕਾਰੀ ਵੀ ਸ਼ਾਮਲ ਹੈ।
ਦੱਸਣਯੋਗ ਹੈ ਕਿ ਉਪ-ਰਾਜਪਾਲ ਅਨਿਲ ਬੈਜਲ ਨੇ ਸ਼ੁੱਕਰਵਾਰ ਨੂੰ ਹਿੰਸਾ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਦਾ ਦੌਰਾ ਕੀਤਾ। ਕਾਂਗਰਸ ਦੇ ਵਫਦ 5 ਮੈਂਬਰਾਂ ਨੇ ਹਿੰਸਾ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ। ਇਸ ਦੌਰੇ 'ਚ ਮੁਕੁਲ ਵਾਸਨਿਕ, ਤਾਰਿਕ ਅਨਵਰ, ਸੁਸ਼ਮਿਤਾ ਦੇਵ, ਸ਼ਕਤੀ ਸਿੰਘ ਗੋਹਿਲ ਅਤੇ ਕੁਮਾਰੀ ਸੈਲਜਾ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ: ਖ਼ਜ਼ਾਨਾ ਮੰਤਰੀ ਨੇ 1,54,805 ਕਰੋੜ ਦਾ ਬਜਟ ਕੀਤਾ ਪੇਸ਼, ਜਾਣੋਂ ਕਿਸ ਨੂੰ ਕੀ-ਕੀ ਮਿਲਿਆ
ਇਸ ਦੇ ਨਾਲ ਹੀ ਵਿਪੱਖੀ ਪਾਰਟੀ ਦੇ ਨੇਤਾ ਨੇ ਰਾਸ਼ਟਰਪਤੀ ਨੂੰ ਸ਼ਾਤੀ ਸਥਾਪਿਤ ਕਰਨ ਤੇ ਸਧਾਰਨ ਸਥਿਤੀ ਨੂੰ ਬਣਾਉਣ ਲਈ ਉਨ੍ਹਾਂ ਦੇ ਦਖਲ ਅੰਦਾਜੀ ਦੇਣ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਦੀ ਟੀਮ ਨੇ ਤਾਹਿਰ ਦੇ ਘਰ ਚੋਂ ਸਬੂਤ ਇੱਕਠੇ ਕੀਤੇ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਤਾਹਿਰ ਨੂੰ ਮੈਂਬਰਸ਼ਿਪ ਆਹੁਦੇ ਤੋਂ ਮੁਅੱਤਲ ਕਰ ਦਿੱਤਾ।