ਨਵੀਂ ਦਿੱਲੀ : ਕੜਕੜਡੂਮਾ ਕੋਰਟ ਨੇ ਦਿੱਲੀ ਹਿੰਸਾ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸ਼ਾਹਨਵਾਜ ਨੂੰ ਦੋ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜਿਆ ਹੈ। ਉਸ ਨੂੰ ਉੱਤਰ-ਪੂਰਬੀ ਦਿੱਲੀ ਦੇ ਬ੍ਰਜਪੁਰੀ 'ਚ ਦਿਲਬਰ ਨੇਗੀ ਦੀ ਲਾਸ਼ ਮਿਲਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।
26 ਫਰਵਰੀ ਨੂੰ ਦਿਲਬਰ ਨੇਗੀ ਦੀ ਮਿਲੀ ਸੀ ਲਾਸ਼
ਦਿਲਬਰ ਨੇਗੀ ਦੀ ਲਾਸ਼ ਬੀਤੀ 26 ਫਰਵਰੀ ਨੂੰ ਬ੍ਰਜਪੁਰੀ ਦੇ ਅਨਿਲ ਸਵੀਟ ਹਾਊਸ ਦੇ ਨੇੜੇ ਤੋਂ ਮਿਲੀ ਸੀ। ਪੁਲਿਸ ਅਨੁਸਾਰ ਦਿਲਬਰ ਨੇਗੀ ਉੱਤਰਾਖੰਡ ਦਾ ਰਹਿਣ ਵਾਲਾ ਹੈ ਅਤੇ ਇੱਕ ਮਿਠਾਈ ਦੀ ਦੁਕਾਨ 'ਤੇ ਕੰਮ ਕਰਦਾ ਸੀ । ਦੰਗਿਆਂ ਦੇ ਦੌਰਾਨ ਦਰਜ ਕਤਲ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਅਪਰਾਧਿਕ ਸ਼ਾਖਾ ਨੇ ਨੇਗੀ ਦੀ ਹੱਤਿਆ ਦੇ ਜ਼ੁਰਮ ਵਿੱਚ ਸ਼ਾਹਨਵਾਜ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ : ਦਿੱਲੀ ਹਿੰਸਾ: ਹੈਵਾਨੀਅਤ ਦੀ ਅੱਗ ਵਿੱਚ ਮਦਦਗਾਰ ਬਣੇ ਸਿੰਘ ਨੂੰ ਔਜਲਾ ਨੇ ਕੀਤਾ ਸਨਮਾਨਿਤ
24 ਫਰਵਰੀ ਨੂੰ ਪੱਥਰਬਾਜ਼ੀ ਅਤੇ ਦੁਕਾਨਾਂ ਫੂਕਣ 'ਚ ਸ਼ਾਮਲ
ਪੁਲਿਸ ਨੇ ਸ਼ਾਹਨਵਾਜ 'ਤੇ ਇਲਜ਼ਾਮ ਹੈ ਕਿ ਉਸ ਨੇ ਕੁਝ ਹੋਰ ਲੋਕਾਂ ਨਾਲ ਮਿਲਕੇ 24 ਫਰਵਰੀ ਨੂੰ ਹੋਈ ਹਿੰਸਾ ਦੌਰਾਨ ਪੱਥਰਬਾਜ਼ੀ ਕੀਤੀ ਅਤੇ ਕਈ ਦੁਕਾਨਾਂ ਨੂੰ ਅੱਗ ਲਗਾ ਦਿੱਤੀ । ਸ਼ਾਹਨਵਾਜ ਅਤੇ ਉਸਦੇ ਸਾਥੀ ਇੱਕ ਕਿਤਾਬ ਦੀ ਦੁਕਾਨ ਅਤੇ ਇੱਕ ਮਿਠਾਈ ਦੀ ਦੁਕਾਨ ਵਿੱਚ ਦਾਖਲ ਹੋਏ ਅਤੇ ਦੁਕਾਨਾਂ ਨੂੰ ਅੱਗ ਲਾ ਦਿੱਤੀ। ਜਿਸ ਤੋਂ ਬਾਅਦ ਦਿਲਬਰ ਨੇਗੀ ਲਾਸ਼ ਮਿਠਾਈ ਦੀ ਦੁਕਾਨ ਦੇ ਕੋਲੋਂ ਬਰਾਮਦ ਹੋਈ ।