ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ ਦੇ ਵਿਰੁੱਧ ਦਿੱਲੀ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਵੱਲੋਂ ਤਾਹਿਰ ਹੁਸੈਨ ਉੱਤੇ ਕਤਲ, ਅੱਗਜ਼ਨੀ ਅਤੇ ਹਿੰਸਾ ਫੈਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਤਾਹਿਰ ਹੁਸੈਨ ਵਿਰੁੱਧ ਇਹ ਮਾਮਲਾ ਦਿਆਲਪੁਰ ਥਾਣੇ ਵਿੱਚ ਦਰਜ ਕੀਤਾ ਗਿਆ ਹੈ।"ਆਪ" ਪਾਰਟੀ ਵੱਲੋਂ ਤਾਹਿਰ ਹੁਸੈਨ ਨੂੰ ਪਾਰਟੀ ਚੋਂ ਮੁਅੱਤਲ ਕਰ ਦਿੱਤਾ ਗਿਆ ਹੈ।
-
Aam Aadmi Party (AAP) suspends Councilor Tahir Hussain from the primary membership of the party. (file pic) pic.twitter.com/q4gtTpvVwW
— ANI (@ANI) February 27, 2020 " class="align-text-top noRightClick twitterSection" data="
">Aam Aadmi Party (AAP) suspends Councilor Tahir Hussain from the primary membership of the party. (file pic) pic.twitter.com/q4gtTpvVwW
— ANI (@ANI) February 27, 2020Aam Aadmi Party (AAP) suspends Councilor Tahir Hussain from the primary membership of the party. (file pic) pic.twitter.com/q4gtTpvVwW
— ANI (@ANI) February 27, 2020
ਜਾਣਕਾਰੀ ਮੁਤਾਬਕ ਤਾਹਿਰ ਹੁਸੈਨ ਨੂੰ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।ਇਸ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਵੱਲੋਂ ਕੀਤੀ ਜਾ ਰਹੀ ਹੈ। ਦਿੱਲੀ 'ਚ ਹਿੰਸਾ ਭੜਕਾਉਣ ਦੇ ਮਾਮਲੇ 'ਚ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਵੱਲੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ ਉੱਤੇ ਕਤਲ ਦੇ ਇਲਜ਼ਾਮ ਲਗਾਏ ਗਏ ਸਨ ਤੇ ਦਿੱਲੀ ਹਿੰਸਾ ਕਰਵਾਉਣ ਪਿਛੇ ਉਨ੍ਹਾਂ ਦਾ ਹੱਥ ਦੱਸਿਆ ਗਿਆ ਹੈ।
-
Delhi violence: FIR registered under section 302 IPC (Punishment for murder) at Dayalpur police station, AAP Councilor Tahir Hussain named in the 'Details' section of the FIR. pic.twitter.com/pLQyFyKxeo
— ANI (@ANI) February 27, 2020 " class="align-text-top noRightClick twitterSection" data="
">Delhi violence: FIR registered under section 302 IPC (Punishment for murder) at Dayalpur police station, AAP Councilor Tahir Hussain named in the 'Details' section of the FIR. pic.twitter.com/pLQyFyKxeo
— ANI (@ANI) February 27, 2020Delhi violence: FIR registered under section 302 IPC (Punishment for murder) at Dayalpur police station, AAP Councilor Tahir Hussain named in the 'Details' section of the FIR. pic.twitter.com/pLQyFyKxeo
— ANI (@ANI) February 27, 2020
ਤਾਹਿਰ ਹੁਸੈਨ ਉੱਤੇ ਇਹ ਇਲਜ਼ਾਮ ਲੱਗੇ ਹਨ ਕਿ 25 ਫਰਵਰੀ ਨੂੰ ਉਨ੍ਹਾਂ ਦੇ ਚਾਂਦਬਾਗ ਸਥਿਤ ਉਨ੍ਹਾਂ ਦੇ ਘਰ ਤੋਂ ਸ਼ਰਾਰਤੀ ਅਨਸਰਾਂ ਨੇ ਲੋਕਾਂ ਉੱਤੇ ਪਥਰਾਅ ਕੀਤਾ ਸੀ ਤੇ ਪ੍ਰੈਟਰੋਲ ਬੰਬ ਸੁੱਟੇ ਸਨ। ਤਾਹਿਰ ਨੇ ਇਸ ਤੋਂ ਇਨਕਾਰ ਕੀਤਾ ਪਰ ਹੁਣ ਇੱਕ ਵੀਡੀਓ ਸਾਹਮਣੇ ਆਉਣ 'ਤੇ ਉਨ੍ਹਾਂ ਦੇ ਘਰ ਦੀ ਛੱਤ 'ਤੇ ਵੱਡੀ ਗਿਣਤੀ 'ਚ ਪੱਥਰ ਤੇ ਪੈਟਰੋਲ ਬੰਬ ਬਰਾਮਦ ਕੀਤੇ ਗਏ ਹਨ।
ਹੋਰ ਪੜ੍ਹੋ : ਹੁਸ਼ਿਆਰਪੁਰ 'ਚ ਲੁੱਟ-ਖੋਹ ਕਰਨ ਵਾਲੇ ਦੋ ਚੋਰਾਂ ਦਾ ਲੋਕਾਂ ਨੇ ਚਾੜਿਆ ਕੁੱਟਾਪਾ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਪੁਲਿਸ ਵੱਲੋਂ ਤਾਹਿਰ ਹੁਸੈਨ ਦੇ ਘਰ ਨੂੰ ਵੀ ਸੀਲ ਕਰ ਦਿੱਤਾ ਗਿਆ ਸੀ। ਤਾਹਿਰ ਹੁਸੈਨ ਦੇ ਜਿਸ ਘਰ ਨੂੰ ਸੀਲ ਕੀਤਾ ਗਿਆ ਸੀ, ਉਸ ਦੇ ਅੰਦਰ ਇੱਕ ਫੈਕਟਰੀ ਵੀ ਹੈ।