ਨਵੀਂ ਦਿੱਲੀ: ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੇ ਆਉਂਦਿਆਂ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡੇ-ਵੱਡੇ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਤਹਿਤ ਹੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫ਼ਰੰਸ ਕਰਕੇ ਦਿੱਲੀ ਵਾਸੀਆਂ ਨੂੰ ਫ੍ਰੀ ਵਾਈਫ਼ਾਈ ਦੇਣ ਦਾ ਐਲਾਨ ਕੀਤਾ ਹੈ। ਖ਼ਾਸ ਗੱਲ ਤਾਂ ਇਹ ਹੈ ਕਿ ਹਰ ਬੰਦੇ ਨੂੰ 15 ਜੀਬੀ ਡਾਟਾ ਹਰ ਮਹੀਨੇ ਫ੍ਰੀ ਮਿਲੇਗਾ ਤੇ ਇਹ ਸਹੂਲਤ 16 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ।
ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਵਿੱਚ 11 ਹਜ਼ਾਰ ਵਾਈਫ਼ਾਈ ਸਪੌਟ ਬਣਾਏ ਜਾਣਗੇ ਤੇ ਹਰ ਮਹੀਨੇ 15 ਜੀਬੀ ਡਾਟਾ ਵਾਈਫਾਈ ਰਾਹੀਂ ਫ੍ਰੀ ਦਿੱਤਾ ਜਾਵੇਗਾ। ਸੱਤ ਹਜ਼ਾਰ ਵਾਈਫਾਈ ਬੱਸ ਅੱਡਿਆਂ 'ਤੇ ਲਾਏ ਜਾਣਗੇ ਤੇ 4 ਹਜ਼ਾਰ ਵਾਈਫ਼ਾਈ ਮਾਰਕਿਟਾਂ ਵਿੱਚ ਲਾਏ ਜਾਣਗੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਹਿਲੇ 100 ਵਾਈਫ਼ਾਈ ਦੀ ਸ਼ੁਰੂਆਤ 16 ਦਸੰਬਰ 2019 ਨੂੰ ਉਹ ਖ਼ੁਦ ਕਰਨਗੇ।