ETV Bharat / bharat

ਜੈਸਿਕਾ ਲਾਲ ਕਤਲਕਾਂਡ ਦੇ ਦੋਸ਼ੀ ਮਨੂੰ ਸ਼ਰਮਾ ਨੂੰ ਕੀਤਾ ਗਿਆ ਰਿਹਾਅ - ਸਜ਼ਾ ਸਮੀਖਿਆ ਬੋਰਡ

ਜੈਸਿਕਾ ਲਾਲ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਮਨੂੰ ਸ਼ਰਮਾ ਨੂੰ ਸੋਮਵਾਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ।

ਫ਼ੋਟੋ।
ਫ਼ੋਟੋ।
author img

By

Published : Jun 2, 2020, 4:51 PM IST

ਨਵੀਂ ਦਿੱਲੀ: ਜੈਸਿਕਾ ਲਾਲ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਮਨੂੰ ਸ਼ਰਮਾ ਨੂੰ ਸੋਮਵਾਰ ਨੂੰ ਤਿਹਾੜ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਦਰਅਸਲ ਦਿੱਲੀ ਸਜ਼ਾ ਸਮੀਖਿਆ ਬੋਰਡ ਨੇ ਮਨੂੰ ਸ਼ਰਮਾ ਦੀ ਅਚਨਚੇਤੀ ਰਿਹਾਈ ਦੀ ਸਿਫਾਰਸ਼ ਕੀਤੀ ਸੀ।

  • Lieutenant Governor of Delhi allows the release of Manu Sharma (in file pic) after Sentence Review Board recommendation. He was convicted in 1999 Jessica Lal murder case. pic.twitter.com/y0tXThTqiF

    — ANI (@ANI) June 2, 2020 " class="align-text-top noRightClick twitterSection" data=" ">

ਦੱਸ ਦਈਏ ਕਿ ਸਜ਼ਾ ਸਮੀਖਿਆ ਬੋਰਡ ਕੋਲ ਮਨੂੰ ਸ਼ਰਮਾ ਦਾ ਨਾਂਅ 6ਵੀਂ ਵਾਰ ਆਇਆ ਸੀ ਤੇ ਇਸ ਵਾਰ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਰਿਹਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਨੂੰ ਸ਼ਰਮਾ ਨੂੰ ਸੋਮਵਾਰ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੇ 18 ਹੋਰ ਕੈਦੀਆਂ ਨਾਲ ਰਿਹਾਅ ਕੀਤਾ ਗਿਆ।

ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ ਦੇ ਪੁੱਤਰ ਮਨੂੰ ਸ਼ਰਮਾ ਨੇ 30 ਅਪ੍ਰੈਲ 1999 ਨੂੰ ਇੱਕ ਪਾਰਟੀ ਵਿੱਚ ਸ਼ਰਾਬ ਪੀਣ ਤੋਂ ਇਨਕਾਰ ਕਰਨ ਤੋਂ ਬਾਅਦ ਮਾਡਲ ਜੈਸਿਕਾ ਲਾਲ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਮਨੂੰ ਸ਼ਰਮਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

2018 ਵਿੱਚ ਜੈਸਿਕਾ ਲਾਲ ਦੀ ਛੋਟੀ ਭੈਣ ਸਬਰੀਨਾ ਲਾਲ ਨੇ ਕਿਹਾ ਕਿ ਉਸ ਨੇ ਮਨੂੰ ਸ਼ਰਮਾ ਨੂੰ ਮੁਆਫ ਕਰ ਦਿੱਤਾ ਹੈ ਅਤੇ ਜੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਤਾਂ ਕੋਈ ਇਤਰਾਜ਼ ਨਹੀਂ ਹੋਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.