ਨਵੀਂ ਦਿੱਲੀ : ਰਾਜਧਾਨੀ ਦਿੱਲੀ 'ਚ ਕੋਰੋਨਾ ਦੀ ਰਫਤਾਰ ਘੱਟਦੇ ਹੀ ਦਿੱਲੀ ਸਰਕਾਰ ਅਰਥਵਿਵਸਥਾ ਨੂੰ ਮੁੜ ਸਹੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਸੇ ਤਹਿਤ ਇੱਕ 'ਜੋਬ ਪੋਰਟਲ' ਲਾਂਚ ਕੀਤਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਕਿ ਦੋ ਕਰੋੜ ਲੋਕਾਂ ਦੀ ਮਿਹਨਤ ਅਤੇ ਸਾਵਧਾਨੀ ਦੇ ਕਾਰਨ ਦਿੱਲੀ 'ਚ ਕੋਰੋਨਾ ਦੀ ਸਥਿਤੀ ਵਿੱਚ ਕਾਫੀ ਸੁਧਾਰ ਆਇਆ ਹੈ। ਦਿੱਲੀ ਮਾਡਲ ਦਾ ਚਰਚਾ ਹੁਣ ਦੇਸ਼-ਦੁਨੀਆ 'ਚ ਹੋ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਵੱਡੀ ਗਿਣਤੀ 'ਚ ਲੋਕ ਰਾਜਧਾਨੀ ਤੋਂ ਕੰਮ ਛੱਡ ਕੇ ਚਲੇ ਗਏ। ਇੱਥੇ ਹੁਣ ਕਾਮਗਾਰ ਨਹੀਂ ਲੱਭ ਰਹੇ ਅਤੇ ਜਿਨ੍ਹਾਂ ਨੂੰ ਨੌਕਰੀਆਂ ਚਾਹੀਦੀਆਂ ਹਨ, ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ ਰਹਿਆਂ ਨੇ ਇਸ ਲਈ ਉਨ੍ਹਾਂ ਵੱਲੋਂ ਦੋਹਾਂ ਵਿਚਾਲੇ ਤਾਲਮੇਲ ਸਹੀ ਰੱਖਣ ਲਈ ਜੋਬ ਪੋਰਟਲ ਲਾਂਚ ਕੀਤਾ ਗਿਆ ਹੈ। ਇਸ ਪੋਰਟਲ ਦਾ ਨਾਂਅ- jobs.delhi.gov.in. ਹੈ। ਇਸ ਲਿੰਕ 'ਤੇ ਕਲਿਕ ਕਰਕੇ ਉਹ ਲੋਕ ਖ਼ੁਦ ਨੂੰ ਰਜਿਸਟਰਡ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਸ ਨੂੰ ਕਿਸੇ ਵੀ ਕਿਸਮ ਦੇ ਕੰਮ ਕਰਨ ਵਾਲੇ ਦੀ ਲੋੜ ਹੈ, ਉਸ ਨੂੰ ਇਸ ਵੈਬਸਾਈਟ 'ਤੇ ਜਾ ਕੇ ਰਜਿਸਟਰ ਕਰਨਾ ਚਾਹੀਦਾ ਹੈ, ਜਦਕਿ ਜਿਸ ਨੂੰ ਕੰਮ ਦੀ ਜ਼ਰੂਰਤ ਹੈ ਉਹ ਵੀ ਆਪਣੀ ਕੁਸ਼ਲਤਾ ਮੁਤਾਬਕ ਰਜਿਸਟਰ ਕਰਵਾ ਸਕਦਾ ਹੈ। ਇਸ 'ਚ ਸਾਰੀਆਂ ਕਿਸਮਾਂ ਦੀਆਂ ਸ਼੍ਰੇਣੀਆਂ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਇੱਕ ਕਿਸਮ ਦਾ ਰੁਜ਼ਗਾਰ ਬਾਜ਼ਾਰ ਹੈ, ਜਿਸ ਵਿੱਚ ਨੌਕਰੀ ਲੱਭਣ ਵਾਲੇ ਆਉਣਗੇ, ਨੌਕਰੀ ਦੇਣ ਵਾਲੇ ਵੀ ਆਉਣਗੇ ਅਤੇ ਦੋਵਾਂ ਕਿਸਮਾਂ ਦੇ ਲੋਕਾਂ ਨੂੰ ਲਾਭ ਹੋਵੇਗਾ।
ਨੌਜਵਾਨ ਕਰਨ ਮਜ਼ਦੂਰਾਂ ਦੀ ਮਦਦ
ਮੁੱਖ ਮੰਤਰੀ ਨੇ ਦਿੱਲੀ ਛੱਡ ਕੇ ਗਏ ਲੋਕਾਂ ਨੂੰ ਵੀ ਦਿੱਲੀ ਪਰਤਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹੁਣ ਇੱਥੇ ਬਾਜ਼ਾਰ, ਦੁਕਾਨਾਂ, ਉਦਯੋਗ ਨਿਰਮਾਣ ਕਾਰਜ ਸਾਰੇ ਖੁੱਲ੍ਹ ਰਹੇ ਹਨ ਅਤੇ ਮਜ਼ਦੂਰਾਂ ਦੀ ਲੋੜ ਹੈ। ਕਿਰਤ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਇਸ ਪੋਰਟਲ ‘ਤੇ ਰਜਿਸਟਰ ਹੋਣ ਲਈ ਪੈਸੇ ਨਹੀਂ ਦੇਣੇ ਪੈਣਗੇ। ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਮਜ਼ਦੂਰ ਹੋਣਗੇ ਜੋ ਇੰਟਰਨੈੱਟ ਦੀ ਵਰਤੋਂ ਕਰਨਾ ਨਹੀਂ ਜਾਣਦੇ। ਇਸ ਦੇ ਲਈ, ਨੌਜਵਾਨਾਂ ਨੂੰ ਆਪਣੇ ਆਲੇ ਦੁਆਲੇ ਰਹਿਣ ਵਾਲੇ ਅਜਿਹੇ ਕਾਮਿਆਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਇਸ ਤੋਂ ਇਲਾਵਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਕ ਮਹੱਤਵਪੂਰਣ ਐਲਾਨ ਕੀਤਾ ਹੈ ਕਿ ਅੱਜ ਤੋਂ ਗਲੀਆਂ 'ਚ ਸਮਾਨ ਵਿਕ੍ਰੇਤਾ ਆਪਣੀਆਂ ਦੁਕਾਨਾਂ ਸਥਾਪਤ ਕਰ ਸਕਣਗੇ।