ਨਵੀਂ ਦਿੱਲੀ: ਬੀਤੀਂ ਦੇਰ ਰਾਤ ਨੂੰ ਦਿੱਲੀ ਦੇ ਪੀਰਾਗਾੜੀ ਖੇਤਰ ਵਿਚ ਇਕ ਚਾਰ ਮੰਜ਼ਿਲਾ ਫੈਕਟਰੀ ਵਿਚ ਭਿਆਨਕ ਅੱਗ ਲੱਗੀ ਹੈ ਜਿਸ ਵਿੱਚ ਦਮਕਲ ਵਿਭਾਗ ਦੇ 3 ਕਰਮਚਾਰੀ ਜ਼ਖਮੀ ਹੋ ਗਏ। ਅੱਗ ਨਾਲ ਲੱਗਦੀ ਇਮਾਰਤ ਵਿਚ ਵੀ ਫੈਲ ਗਈ ਜਿਸ ਤੋਂ ਬਾਅਦ ਇਸ ਦਾ ਇਕ ਹਿੱਸਾ ਸੜ ਗਿਆ। ਅੱਗ 'ਤੇ ਕਾਬੂ ਪਾਉਣ ਲਈ ਦਮਕਲ ਵਿਭਾਗ ਦੀਆਂ 28 ਗੱਡੀਆਂ ਮੌਕੇ 'ਤੇ ਮੌਜੂਦ ਹਨ। ਇਸ ਦੌਰਾਨ ਜਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ।
ਦਮਕਲ ਵਿਭਾਗ ਵੱਲੋਂ ਕਾਬੂ ਅੱਗ 'ਤੇ ਕਾਬੂ ਪਾਉਣ ਦਾ ਕਾਰਜ ਜਾਰੀ ਹੈ।
ਹੋਰ ਵੇਰਵਿਆਂ ਦੀ ਉਡੀਕ ਕਰੋ।