ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਐਤਵਾਰ ਸ਼ਾਮ 7 ਵਜੇ ਵੋਟਿੰਗ ਦੇ ਅੰਕੜਿਆਂ ਨੂੰ ਜਾਰੀ ਕੀਤਾ। ਦਿੱਲੀ ਵਿੱਚ ਵੋਟਿੰਗ ਖ਼ਤਮ ਹੋਣ ਤੋਂ 24 ਘੰਟੇ ਬਾਅਦ ਇਹ ਅੰਕੜੇ ਜਾਰੀ ਕੀਤੇ ਗਏ ਹਨ। ਚੋਂਣ ਕਮਿਸ਼ਨ ਦੇ ਅੰਕੜਿਆ ਮੁਤਾਬਕ ਦਿੱਲੀ 'ਚ 62.59 ਫੀਸਦੀ ਵੋਟਿੰਗ ਹੋਈ ਹੈ। ਕਮਿਸ਼ਨ ਨੇ ਕਿਹਾ ਕਿ ਉਹ ਦੇਰ ਰਾਤ ਤੱਕ ਵੋਟਿੰਗ ਦੇ ਅੰਕੜੇ ਇਕੱਠੇ ਕਰ ਰਹੇ ਸਨ।
ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੋਟਿੰਗ ਦੇ ਅੰਕੜੇ ਜਾਰੀ ਨਾ ਕੀਤੇ ਜਾਣ ‘ਤੇ ਹੈਰਾਨੀ ਜ਼ਾਹਰ ਕੀਤੀ ਸੀ। ‘ਆਪ’ ਨੇ ਦੋਸ਼ ਲਾਇਆ, "ਕਮਿਸ਼ਨ ਵੱਲੋਂ ਅੰਕੜੇ ਜਾਰੀ ਨਾ ਕਰਨਾ ਹੈਰਾਨੀ ਦੀ ਗੱਲ ਹੈ।" ਦਿੱਲੀ ਵਿਧਾਨ ਸਭਾ ਚੋਣਾਂ ਲਈ ਸ਼ਨੀਵਾਰ ਨੂੰ ਵੋਟਿੰਗ ਹੋ ਚੁੱਕੀ ਹੈ। ਚੋਣਾਂ ਦੇ ਨਤੀਜੇ 11 ਫਰਵਰੀ ਨੂੰ ਐਲਾਨੇ ਜਾਣਗੇ। ਨਤੀਜਿਆਂ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਵੋਟ ਫੀਸਦੀ ਵਿੱਚ ਦੇਰੀ ਕਰਨ ‘ਤੇ ਸਵਾਲ ਚੁੱਕੇ ਹਨ। ਇਸ ਦੇ ਨਾਲ ਹੀ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਵੀ ਅੰਤਿਮ ਫੀਸਦੀ ਜਾਰੀ ਨਾ ਹੋਂਣ 'ਤੇ ਗੜਬੜੀ ਕਰਨ ਦੀ ਖ਼ਦਸ਼ਾ ਪ੍ਰਗਟਾਇਆ ਹੈ।
ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕਿਹਾ ਕਿ ਚੋਣ ਕਮਿਸ਼ਨ ਕੀ ਕਰ ਰਿਹਾ ਹੈ? ਚੋਣ ਕਮਿਸ਼ਨ ਵੋਟਾਂ ਪੈਣ ਦੇ ਘੰਟਿਆਂ ਬਾਅਦ ਵੀ ਵੋਟਿੰਗ ਫੀਸਦੀ ਜਾਰੀ ਕਿਉਂ ਨਹੀਂ ਕਰ ਰਿਹਾ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੀਜੇਪੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਭਾਜਪਾ ਆਗੂ ਚੋਣਾਂ ਦੇ ਅੰਕੜੇ ਦੇ ਰਹੇ ਹਨ। ਇਸ ਦੇ ਨਾਲ ਹੀ ਚੋਣ ਕਮਿਸ਼ਨ ਪੋਲਿੰਗ ਖ਼ਤਮ ਹੋਣ ਦੇ ਘੰਟਿਆਂ ਬਾਅਦ ਇਹ ਨਹੀਂ ਦੱਸ ਸਕਿਆ ਕਿ ਕਿੰਨੀ ਵੋਟਿੰਗ ਹੋਈ ਹੈ। ਕਮਿਸ਼ਨ ਕਹਿ ਰਿਹਾ ਹੈ ਕਿ ਇਸ ਸਮੇਂ ਡੇਟਾ ਇਕੱਠਾ ਕੀਤਾ ਜਾ ਰਿਹਾ ਹੈ। ਕੀ ਹੋ ਰਿਹਾ ਹੈ? ਕੀ ਤੁਹਾਨੂੰ ਭਾਜਪਾ ਦਫ਼ਤਰ ਦੀ ਅੰਤਮ ਵੋਟ ਨੂੰ ਪੂਰਾ ਕਰਨਾ ਹੈ?
ਇਸ ਤੋਂ ਪਹਿਲਾ ਦੂਜੇ ਪਾਸੇ ਸੰਜੇ ਸਿੰਘ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਅੰਦਰ ਹੀ ਅੰਦਰ ਇੱਕ ਖੇਡ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ 70 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਚੋਣ ਕਮਿਸ਼ਨ ਇਹ ਦੱਸਣ ਲਈ ਤਿਆਰ ਨਹੀਂ ਸੀ ਕਿ ਵੋਟਿੰਗ ਕਿੰਨੀ ਫੀਸਦੀ ਹੋਈ। ਇਸਦਾ ਅਰਥ ਹੈ ਕਿ ਗੜਬੜ ਹੈ, ਇਥੇ ਇੱਕ ਖੇਡ ਚੱਲ ਰਿਹਾ ਹੈ। ਚੋਣ ਕਮਿਸ਼ਨ ਵੋਟ ਫੀਸਦੀ ਦਾ ਐਲਾਨ ਕਰਨ ਲਈ ਤਿਆਰ ਨਹੀਂ ਹੈ। ਇਹ ਇੱਕ ਡੂੰਘੀ ਸਾਜਿਸ਼ ਵੱਲ ਇਸ਼ਾਰਾ ਕਰ ਰਿਹਾ ਹੈ। ਚੋਣ ਕਮਿਸ਼ਨ ਨੂੰ ਦੱਸਣਾ ਚਾਹੀਦਾ ਹੈ ਕਿ ਉਸਨੇ ਅਜੇ ਤੱਕ ਵੋਟਿੰਗ ਫੀਸਦੀ ਦਾ ਐਲਾਨ ਕਿਉਂ ਨਹੀਂ ਕੀਤਾ ਹੈ।