ETV Bharat / bharat

ਗੁੜੀਆ ਸਮੂਹਿਕ ਜਬਰ ਜਨਾਹ ਮਾਮਲੇ ਵਿੱਚ ਦੋਸ਼ੀਆਂ ਨੂੰ ਤਾ-ਉਮਰ ਦੀ ਸਜ਼ਾ - ਕੜਕੜਡੂਮਾ ਕੋਰਟ

ਕੜਕੜਡੂਮਾ ਕੋਰਟ ਨੇ 5 ਸਾਲਾ ਗੁੜੀਆ ਦੇ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ਵਿੱਚ ਦੋਵਾਂ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਐਲਾਨ ਕੀਤਾ ਹੈ।

ਫ਼ੋਟੋ
ਫ਼ੋਟੋ
author img

By

Published : Jan 30, 2020, 7:26 PM IST

Updated : Jan 30, 2020, 7:47 PM IST

ਨਵੀਂ ਦਿੱਲੀ: ਕੜਕੜਡੂਮਾ ਕੋਰਟ ਨੇ 5 ਸਾਲਾ ਗੁੜੀਆ ਦੇ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ਵਿੱਚ ਦੋਹਾਂ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਐਲਾਨ ਕੀਤਾ ਹੈ। ਅਦਾਲਤ ਨੇ ਦੋਵੇਂ ਦੋਸ਼ੀਆਂ ਮਨੋਜ ਸ਼ਾਹ ਤੇ ਪ੍ਰਦੀਪ ਨੂੰ 20-20 ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਦੋਵਾਂ ਦੋਸ਼ੀਆਂ ਨੂੰ 11 ਲੱਖ ਰੁਪਏ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਇਹ ਕੇਸ ਉਸ ਸਮੇਂ ਸੁਰਖ਼ੀਆਂ ਵਿੱਚ ਆਇਆ ਜਦੋਂ ਨਿਰਭਿਆ ਕੇਸ ਦੇ 4 ਸਾਲ ਬਾਅਦ 15 ਅਪ੍ਰੈਲ, 2013 ਨੂੰ 5 ਸਾਲਾ ਨਾਬਾਲਗ਼ ਨੂੰ ਅਗਵਾ ਕਰਕੇ 2 ਵਿਅਕਤੀਆਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।

ਨਿਰਭਿਆ ਦੀ ਤਰ੍ਹਾਂ ਗੁੱਡੀ ਦਾ ਬਹੁਤ ਹੀ ਬੁਰੇ ਤਰੀਕੇ ਨਾਲ ਗੈਂਗਰੇਪ ਕੀਤਾ ਗਿਆ ਸੀ, ਮਾਸੂਮ ਦੇ ਸਰੀਰ ਵਿਚੋਂ ਇੱਕ ਮੋਮਬੱਤੀ ਤੇ ਕੱਚ ਦੀ ਸ਼ੀਸ਼ੀ ਕੱਢੀ ਗਈ ਸੀ। ਕਈ ਸਰਜਰੀਆਂ ਤੋਂ ਬਾਅਦ ਉਸ ਨੂੰ ਕਿਸੇ ਤਰ੍ਹਾਂ ਬਚਾਇਆ ਗਿਆ ਸੀ। ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਦੋਵੇਂ ਮੁਲਜ਼ਮ ਮਨੋਜ ਸ਼ਾਹ ਅਤੇ ਪ੍ਰਦੀਪ ਉਸ ਦੇ ਗੁਆਂਢੀ ਸਨ। ਇਸ ਮਾਮਲੇ ਦੀ ਸੁਣਵਾਈ ਪੂਰੀ ਹੋਣ ਵਿੱਚ ਸਮਾਂ ਲੱਗਿਆ ਕਿਉਂਕਿ ਪ੍ਰਦੀਪ ਨੇ ਇਸ ਕੇਸ ਵਿੱਚ ਆਪਣੇ ਆਪ ਨੂੰ ਨਾਬਾਲਗ਼ ਦੱਸਿਆ ਸੀ ਅਤੇ ਨਾਲ ਹੀ ਇਸ ਕੇਸ ਨੂੰ ਲੰਮਾ ਖਿੱਚਣ ਦੀ ਕੋਸ਼ਿਸ਼ ਕੀਤੀ ਸੀ।

ਬਲਾਤਕਾਰ ਤੋਂ ਬਾਅਦ ਕੀਤੀ ਗਈ ਸੀ ਕਤਲ ਕਰਨ ਦੀ ਕੋਸ਼ਿਸ਼
ਉਸ ਸਮੇਂ ਜਦੋਂ ਮਾਸੂਮ ਨਾਲ ਬਲਾਤਕਾਰ ਕੀਤਾ ਗਿਆ ਸੀ, ਉਹ 5 ਸਾਲ ਦੀ ਸੀ। ਬਲਾਤਕਾਰ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੇ ਗੁੜੀਆ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਗੁੜੀਆ 15 ਅਪ੍ਰੈਲ 2013 ਦੀ ਸ਼ਾਮ ਨੂੰ ਲਾਪਤਾ ਹੋ ਗਈ ਸੀ ਅਤੇ 17 ਅਪ੍ਰੈਲ ਦੀ ਸਵੇਰ ਨੂੰ ਮਿਲੀ ਸੀ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਏਮਜ਼ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਕਈ ਦਿਨਾਂ ਤੱਕ ਉਸ ਦੀ ਹਾਲਤ ਨਾਜ਼ੁਕ ਬਣੀ ਰਹੀ ਸੀ।

ਸਰੀਰ ਦੇ ਅੰਦਰੋਂ ਬਰਾਮਦ ਹੋਈ ਇੱਕ ਸ਼ੀਸ਼ੀ ਅਤੇ ਮੋਮਬੱਤੀ
ਡਾਕਟਰਾਂ ਨੇ ਪੀੜਤ ਦੇ ਸਰੀਰ ਦੇ ਅੰਦਰੋਂ ਤੇਲ ਦੀ ਸ਼ੀਸ਼ੀ ਅਤੇ ਮੋਮਬੱਤੀ ਕੱਢੀ ਸੀ। ਗੁੜੀਆ ਦੀ ਹਾਲਤ ਕਈ ਦਿਨਾਂ ਤੋਂ ਹਸਪਤਾਲ ਵਿੱਚ ਨਾਜ਼ੁਕ ਬਣੀ ਹੋਈ ਸੀ। ਇਸ ਸਮੂਹਕ ਬਲਾਤਕਾਰ ਨਾਲ ਦਿੱਲੀ ਪੁਲਿਸ ਖ਼ਿਲਾਫ਼ ਲੋਕਾਂ ਦਾ ਗੁੱਸਾ ਭੜਕਿਆ ਸੀ। ਹੁਣ ਆਖਰਕਾਰ 7 ਸਾਲਾਂ ਬਾਅਦ ਗੁੜੀਆ ਨੂੰ ਇਨਸਾਫ਼ ਮਿਲ ਹੀ ਗਿਆ ਹੈ।

Intro:Body:

jaswir

Conclusion:
Last Updated : Jan 30, 2020, 7:47 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.