ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਰਜਰੀਵਾਲ 'ਤੇ ਭਾਜਪਾ ਨੇ ਦਿੱਲੀ ਦੰਗਿਆਂ ਦੇ ਮੁੱਖ ਦੋਸ਼ੀ ਤਾਹਿਰ ਹੁਸੈਨ ਨੂੰ ਬਚਾਉਣ ਦਾ ਦੋਸ਼ ਲਾਇਆ ਹੈ। ਸੂਬਾ ਦੇ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਉੱਤਰ ਪੂਰਵੀ ਦਿੱਲੀ 'ਚ ਦੰਗੇ ਭੜਕਾਉਣ ਅਤੇ ਇੰਟੈਲੀਜੈਂਸ ਬਿਊਰੋ 'ਚ ਕੰਮ ਕਰਦੇ ਅੰਕਿਤ ਸ਼ਰਮਾ ਕਤਲ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਆਗੂ ਤਾਹਿਰ ਹੁਸੈਨ ਨੂੰ ਕੋਰਟ ਨੇ ਮੁੱਖ ਦੋਸ਼ੀ ਕਰਾਰ ਦਿੱਤਾ ਹੈ। ਪਰ ਦਿੱਲੀ ਦੰਗਿਆਂ ਦੇ ਮੁੱਖ ਦੋਸ਼ੀ ਤਾਹਿਰ ਹੁਸੈਨ ਅਤੇ ਉਸ ਦੇ ਗੈਂਗ ਨੂੰ ਕੇਜਰੀਵਾਲ ਸਰਕਾਰ ਬਚਾ ਰਹੀ ਹੈ।
-
दिल्ली दंगों के मुख्य आरोपी ताहिर हुसैन व उसकी गैंग को बचा रही है केजरीवाल सरकार-प्रदेश अध्यक्ष श्री @adeshguptabjp
— BJP Delhi (@BJP4Delhi) August 22, 2020 " class="align-text-top noRightClick twitterSection" data="
">दिल्ली दंगों के मुख्य आरोपी ताहिर हुसैन व उसकी गैंग को बचा रही है केजरीवाल सरकार-प्रदेश अध्यक्ष श्री @adeshguptabjp
— BJP Delhi (@BJP4Delhi) August 22, 2020दिल्ली दंगों के मुख्य आरोपी ताहिर हुसैन व उसकी गैंग को बचा रही है केजरीवाल सरकार-प्रदेश अध्यक्ष श्री @adeshguptabjp
— BJP Delhi (@BJP4Delhi) August 22, 2020
ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਟੁਕੜੇ ਟੁਕੜੇ ਗੈਂਗ ਅਤੇ ਤਾਹਿਰ ਹੁਸੈਨ ਦੇ ਸਮਰਥਨ ਨਾਲ ਲੱਗਦਾ ਨਹੀਂ ਹੈ ਕਿ ਦਿੱਲੀ ਹੁਣ ਸੁਰੱਖਿਅਤ ਹੈ। ਆਦੇਸ਼ ਕੁਮਾਰ ਗੁਪਤਾ ਨੇ ਕਿਹਾ ਕਿ ਦਿੱਲੀ ਦੀ ਜਨਤਾ ਇਸ ਗੱਲ਼ ਨੂੰ ਬਾਖ਼ੂਬੀ ਜਾਣਦੀ ਹੈ ਕਿ ਤਾਹਿਰ ਹੁਸੈਨ ਆਮ ਆਦਮੀ ਪਾਰਟੀ ਦਾ ਕੌਂਸਲਰ ਸੀ। ਅਜਿਹੀ ਸਥਿਤੀ 'ਚ ਦਿੱਲੀ ਸਰਕਾਰ ਚਾਰਜਸ਼ੀਟ ਨੂੰ ਮੰਜ਼ੂਰੀ ਦੇਣ 'ਚ ਦੇਰੀ ਕਰ ਤਾਹਿਰ ਹੁਸੈਨ ਅਤੇ ਉਸ ਦੇ ਗੈਂਗ ਨੂੰ ਬਚਾਉਣ ਦੀ ਕੋਸ਼ਿਸਾਂ ਕਰ ਰਹੀ ਹੈ।
-
केजरीवाल सरकार का टुकड़े-टुकड़े गैंग और अब ताहिर हुसैन के समर्थन से लगता नहीं है कि दिल्ली सुरक्षित है-प्रदेश अध्यक्ष श्री @adeshguptabjp
— BJP Delhi (@BJP4Delhi) August 22, 2020 " class="align-text-top noRightClick twitterSection" data="
">केजरीवाल सरकार का टुकड़े-टुकड़े गैंग और अब ताहिर हुसैन के समर्थन से लगता नहीं है कि दिल्ली सुरक्षित है-प्रदेश अध्यक्ष श्री @adeshguptabjp
— BJP Delhi (@BJP4Delhi) August 22, 2020केजरीवाल सरकार का टुकड़े-टुकड़े गैंग और अब ताहिर हुसैन के समर्थन से लगता नहीं है कि दिल्ली सुरक्षित है-प्रदेश अध्यक्ष श्री @adeshguptabjp
— BJP Delhi (@BJP4Delhi) August 22, 2020
ਤਾਹਿਰ ਹੁਸੈਨ ਦੰਗੇ ਕਰਵਾਉਣ ਦਾ ਜ਼ੁਰਮ ਕੀਤਾ ਕਬੂਲ
ਦਿੱਲੀ ਹਿੰਸਾ ਦੇ ਦੋਸ਼ੀ ਅਤੇ ਆਮ ਆਦਮੀ ਪਾਰਟੀ ਦੇ ਮੁਅੱਤਲ ਕੀਤੇ ਗਏ ਕੌਂਸਲਰ ਤਾਹਿਰ ਹੁਸੈਨ ਨੇ ਰਾਜਧਾਨੀ ਵਿੱਚ ਦੰਗੇ ਕਰਵਾਉਣ ਦੀ ਗੱਲ ਕਬੂਲ ਕੀਤੀ ਹੈ। ਇਹ ਦਾਅਵਾ ਦਿੱਲੀ ਪੁਲਿਸ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਕੀਤਾ ਗਿਆ ਹੈ। ਚਾਰਜਸ਼ੀਟ ਦੇ ਅਨੁਸਾਰ, ਤਾਹਿਰ ਹੁਸੈਨ ਨੇ ਕਿਹਾ ਕਿ ਮੈਂ, ਖਾਲਿਦ ਸੈਫ਼ੀ ਤੇ ਉਮਰ ਖਾਲਿਦ ਦੇ ਜਾਣਕਾਰਾਂ ਨਾਲ ਮਿਲ ਕੇ ਦੰਗਿਆਂ ਦੀ ਸਾਜਿਸ਼ ਰਚੀ ਸੀ ਅਤੇ ਦੰਗਿਆਂ ਦੌਰਾਨ ਮੈਂ ਆਪਣੇ ਪਰਿਵਾਰ ਨੂੰ ਕਿਸੇ ਹੋਰ ਥਾਂ ਸ਼ਿਫਟ ਕਰ ਦਿੱਤਾ ਸੀ।