ETV Bharat / bharat

ਕੋਵਿਡ -19: ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ 45 ਹਜ਼ਾਰ ਤੋਂ ਪਾਰ, 1490 ਮੌਤਾਂ - ਕੋਰੋਨਾ ਵਾਇਰਸ

ਕੋਰੋਨਾ ਵਾਇਰਸ ਦੀ ਲਾਗ ਭਾਰਤ ਵਿੱਚ ਬਹੁਤ ਗੰਭੀਰ ਰੂਪ ਲੈ ਰਹੀ ਹੈ। ਲਗਾਤਾਰ ਚੌਥੇ ਦਿਨ ਕੋਰੋਨਾ ਵਾਇਰਸ ਮਾਮਲਿਆਂ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ।

india corona traker
ਕੋਵਿਡ -19
author img

By

Published : May 5, 2020, 8:25 AM IST

ਨਵੀਂ ਦਿੱਲੀ: ਸੋਮਵਾਰ ਨੂੰ ਦੇਸ਼ ਭਰ ਵਿੱਚ ਕੋਰੋਨਾ ਦੇ 2900 ਮਾਮਲੇ ਸਾਹਮਣੇ ਆਏ, ਜੋ ਇਕ ਦਿਨ ਵਿੱਚ ਵਾਇਰਸ ਦੇ ਸਭ ਤੋਂ ਵੱਧ ਕੇਸ ਹਨ। ਇਸ ਦੇ ਨਾਲ, ਹੁਣ ਦੇਸ਼ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 45, 356 ਤੱਕ ਪਹੁੰਚ ਗਈ ਹੈ। ਬੀਤੇ 4 ਦਿਨਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ 34 ਫੀਸਦੀ ਵਾਧਾ ਹੋਇਆ ਹੈ।

ਪਿਛਲੇ 4 ਦਿਨਾਂ ਵਿੱਚ ਕੋਵਿਡ -19 ਮਾਮਲਿਆਂ ਵਿੱਚ ਲਗਾਤਾਰ ਵਾਧਾ

ਪਿਛਲੇ 4 ਦਿਨਾਂ ਵਿੱਚ ਦੇਸ਼ 'ਚ ਕੋਰੋਨਾ ਵਾਇਰਸ ਦੇ 10, 462 ਮਾਮਲੇ ਸਾਹਮਣੇ ਆਏ ਹਨ। ਇਹ ਹੁਣ ਤੱਕ ਦੇ ਕੁੱਲ ਐਕਟਿਵ ਮਾਮਲਿਆਂ ਦਾ 34 ਪ੍ਰਤੀਸ਼ਤ ਹੈ। ਸੋਮਵਾਰ ਨੂੰ ਦੇਸ਼ ਵਿੱਚ ਕੋਰੋਨਾ ਕਾਰਨ 99 ਲੋਕਾਂ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਵੀ ਇੰਨੇ ਹੀ ਮਰੀਜ਼ਾਂ ਨੇ ਇਸ ਬਿਮਾਰੀ ਨਾਲ ਦਮ ਤੋੜਿਆ ਸੀ। ਭਾਰਤ ਵਿੱਚ ਮ੍ਰਿਤਕਾਂ ਦੀ ਕੁੱਲ ਗਿਣਤੀ 1,490 ਹੈ। ਇਸ ਦੇ ਨਾਲ ਹੀ, ਇੱਥੇ 12,763 ਮਰੀਜ਼ ਇਲਾਜ ਤੋਂ ਬਾਅਦ ਮੁੜ ਸਿਹਤਯਾਬ ਹੋ ਗਏ ਹਨ।

ਤਾਮਿਲਨਾਡੂ ਤੇ ਮਹਾਰਾਸ਼ਟਰ ਵੱਧ ਪ੍ਰਭਾਵਿਤ

ਤਾਮਿਲਨਾਡੂ ਮਹਾਰਾਸ਼ਟਰ ਤੋਂ ਬਾਅਦ ਹੁਣ ਦੂਜਾ ਸੂਬਾ ਬਣ ਗਿਆ ਹੈ, ਜਿੱਥੇ ਇਕ ਦਿਨ ਵਿੱਚ ਕੋਰੋਨਾ ਵਾਇਰਸ ਦੇ 500 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਸੋਮਵਾਰ ਨੂੰ ਮਹਾਰਾਸ਼ਟਰ ਵਿੱਚ 771, ਤਾਮਿਲਨਾਡੂ ਵਿੱਚ 527, ਗੁਜਰਾਤ ਵਿੱਚ 376, ਦਿੱਲੀ ਵਿੱਚ 349, ਰਾਜਸਥਾਨ ਵਿੱਚ 175 ਕੇਸ ਰਿਪੋਰਟ ਕੀਤੇ ਗਏ। ਹਰਿਆਣਾ ਅਤੇ ਪੱਛਮੀ ਬੰਗਾਲ ਵਿੱਚ ਇਹ ਗਿਣਤੀ ਕ੍ਰਮਵਾਰ 75 ਅਤੇ 61 ਰਹੀ।

ਪੰਜਾਬ ਵਿੱਚ ਨਾਂਦੇੜ ਤੋਂ ਪਰਤਣ ਵਾਲੇ ਸ਼ਰਧਾਲੂ ਕੋਰੋਨਾ ਪੀੜਤ

ਪੰਜਾਬ ਦੀ ਗੱਲ ਕਰੀਏ ਤਾਂ, ਇੱਥੇ ਵੀ ਕੋਰੋਨਾ ਦੀ ਗਤੀ ਵੱਧ ਰਹੀ ਹੈ। ਪਿਛਲਾ ਇਕ ਹਫ਼ਤੇ ਰਾਜ ਲਈ ਬਹੁਤ ਚੁਣੌਤੀਪੂਰਨ ਰਿਹਾ। ਨਾਂਦੇੜ ਤੋਂ ਵਾਪਸ ਆਉਣ ਵਾਲੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਕੋਰੋਨਾ ਵਾਇਰਸ ਨਾਲ ਪੀੜਤ ਹੈ। ਸੋਮਵਾਰ ਨੂੰ ਪੰਜਾਬ ਵਿੱਚ ਕੋਰੋਨਾ ਦੇ 132 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਨਾਂਦੇੜ ਤੋਂ ਵਾਪਸ ਆ ਰਹੇ 124 ਸ਼ਰਧਾਲੂ ਵੀ ਸ਼ਾਮਲ ਹਨ। ਕੁੱਲ 1,232 ਮਾਮਲੇ ਹੋਏ ਹਨ, ਜਿਨ੍ਹਾਂ ਵਿਚੋਂ 774 ਕੇਸ (63%) ਸ਼ਰਧਾਲੂ ਨਾਂਦੇੜ ਤੋਂ ਵਾਪਸ ਪਰਤੇ ਹਨ।

1 ਹਫ਼ਤੇ ਵਿੱਚ ਹਰਿਆਣਾ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧੇ

ਪਿਛਲੇ ਹਫ਼ਤੇ ਹਰਿਆਣਾ ਵਿੱਚ ਵੀ ਕੋਰੋਨਾ ਵਾਇਰਸ ਮਾਮਲੇ ਵਿੱਚ 195 ਫੀਸਦੀ ਵਾਧਾ ਦਰਜ ਕੀਤਾ ਗਿਆ। ਰਾਜ ਵਿੱਚ ਇਸ ਸਮੇਂ 517 ਕੇਸ ਹਨ। ਤੇਲੰਗਾਨਾ ਵਿੱਚ ਮਰੀਜ਼ਾਂ ਦੀ ਗਿਣਤੀ 1,650 ਹੈ। ਇਥੇ 1 ਲੱਖ 25 ਹਜ਼ਾਰ ਟੈਸਟ ਹੋਏ ਹਨ।

ਇਸ ਦੇ ਨਾਲ ਹੀ, ਬਿਹਾਰ ਅਤੇ ਝਾਰਖੰਡ ਵਿੱਚ ਕੋਰੋਨਾ ਦੇ ਕੇਸ ਘੱਟ ਗਏ ਹਨ। ਸੋਮਵਾਰ ਨੂੰ ਬਿਹਾਰ ਵਿੱਚ 11 ਨਵੇਂ ਮਾਮਲਿਆਂ ਨਾਲ ਕੁੱਲ ਗਿਣਤੀ 528 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਝਾਰਖੰਡ ਵਿਚ ਪਿਛਲੇ ਦੋ ਦਿਨਾਂ ਵਿਚ ਇਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ: 515 ਕੇਰਲ ਨਿਵਾਸੀ ਪਰਤੇ ਘਰ, 1.66 ਲੱਖ ਤੋਂ ਵੱਧ ਨੇ ਕਰਵਾਈ ਰਜਿਸਟ੍ਰੇਸ਼ਨ

ETV Bharat Logo

Copyright © 2025 Ushodaya Enterprises Pvt. Ltd., All Rights Reserved.