ਨਵੀਂ ਦਿੱਲੀ: ਅੱਜ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਦੀ ਬਰਸੀ ਹੈ ਜੋ ਕਿ 27 ਫਰਵਰੀ 1931 ਵਿੱਚ ਸ਼ਹੀਦ ਹੋ ਗਏ ਸਨ। ਚੰਦਰਸ਼ੇਖਰ ਆਜ਼ਾਦ ਮਰਦੇ ਦਮ ਤੱਕ ਆਜ਼ਾਦ ਰਹੇ ਉਨ੍ਹਾਂ ਨੂੰ ਕਦੇ ਕੋਈ ਕੈਦ ਨਹੀਂ ਕਰ ਸਕਿਆ।
-
Chief Minister @capt_amarinder Singh led @PunjabGovtIndia pays tributes to revolutionary freedom fighter Chandra Shekhar Azad on his #MartyrdomDay. pic.twitter.com/4xM73Ehr64
— CMO Punjab (@CMOPb) February 27, 2020 " class="align-text-top noRightClick twitterSection" data="
">Chief Minister @capt_amarinder Singh led @PunjabGovtIndia pays tributes to revolutionary freedom fighter Chandra Shekhar Azad on his #MartyrdomDay. pic.twitter.com/4xM73Ehr64
— CMO Punjab (@CMOPb) February 27, 2020Chief Minister @capt_amarinder Singh led @PunjabGovtIndia pays tributes to revolutionary freedom fighter Chandra Shekhar Azad on his #MartyrdomDay. pic.twitter.com/4xM73Ehr64
— CMO Punjab (@CMOPb) February 27, 2020
ਪੰਜਾਬ ਸਰਕਾਰ ਨੇ ਟਵੀਟ ਰਾਹੀਂ ਚੰਦਰ ਸ਼ੇਖਰ ਆਜ਼ਾਦ ਨੂੰ ਸ਼ਰਧਾਂਜਲੀ ਦਿੱਤੀ ਹੈ।
ਚੰਦਰ ਸ਼ੇਖਰ ਆਜ਼ਾਦ 14 ਸਾਲ ਦੀ ਉਮਰ ਵਿੱਚ ਬਨਾਰਸ ਗਏ ਅਤੇ ਉੱਥੇ ਜਾ ਕੇ ਪੜ੍ਹਾਈ ਕੀਤੀ। ਉੱਥੇ ਉਨ੍ਹਾਂ ਕਾਨੂੰਨ ਭੰਗ ਅੰਦੋਲਨ ਵਿੱਚ ਆਪਣਾ ਯੋਗਦਾਨ ਦਿੱਤਾ। 1920-21 ਦੇ ਸਾਲਾਂ ਵਿੱਚ ਉਹ ਗਾਂਧੀ ਜੀ ਦੇ ਅਸਹਿਯੋਗ ਅੰਦੋਲਨ ਨਾਲ ਜੁੜੇ।
ਉਹ ਗ੍ਰਿਫਤਾਰ ਹੋਏ ਤਾਂ ਉਨ੍ਹਾਂ ਨੂੰ ਜੱਜ ਸਾਹਮਣੇ ਪੇਸ਼ ਕੀਤਾ ਗਿਆ ਜਿੱਥੇ ਉਨ੍ਹਾਂ ਆਪਣਾ ਨਾਂਅ ਆਜ਼ਾਦ, ਪਿਤਾ ਦਾ ਨਾਂਅ ਆਜ਼ਾਦੀ ਅਤੇ ਜੇਲ੍ਹ ਨੂੰ ਆਪਣਾ ਘਰ ਦੱਸਿਆ।
17 ਦਸੰਬਰ 1928 ਨੂੰ ਚੰਦਰਸ਼ੇਖਰ ਆਜ਼ਾਦ, ਭਗਤ ਸਿੰਘ ਅਤੇ ਰਾਜਗੁਰੂ ਨੇ ਸ਼ਾਮ ਨੂੰ ਲਾਹੌਰ ਵਿੱਚ ਪੁਲਿਸ ਸੁਪਰਡੈਂਟ ਦੇ ਦਫਤਰ ਦਾ ਘਿਰਾਓ ਕੀਤਾ ਅਤੇ ਜਿਵੇਂ ਹੀ ਸਾਂਡਰਸ ਆਪਣੇ ਬਾਡੀਗਾਰਡ ਨਾਲ ਮੋਟਰਸਾਈਕਲ 'ਤੇ ਨਿਕਲਿਆ ਤਾਂ ਰਾਜਗੁਰੂ ਨੇ ਪਹਿਲੀ ਗੋਲੀ ਚਲਾ ਦਿੱਤੀ, ਜੋ ਸਾਂਡਰਸ ਦੇ ਮੱਥੇ ਉੱਤੇ ਲੱਗੀ ਅਤੇ ਮੋਟਰਸਾਈਕਲ ਤੋਂ ਹੇਠਾਂ ਡਿੱਗ ਗਿਆ।
ਫਿਰ ਭਗਤ ਸਿੰਘ ਨੇ ਅੱਗੇ ਜਾ ਕੇ 4-6 ਗੋਲੀਆਂ ਚਲਾਈਆਂ ਅਤੇ ਉਸ ਨੂੰ ਬਿਲਕੁਲ ਠੰਡਾ ਕਰ ਦਿੱਤਾ। ਜਦੋਂ ਸਾਂਡਰਜ਼ ਦੇ ਬਾਡੀਗਾਰਡ ਨੇ ਉਸ ਦਾ ਪਿੱਛਾ ਕੀਤਾ ਤਾਂ ਚੰਦਰਸ਼ੇਖਰ ਆਜ਼ਾਦ ਨੇ ਵੀ ਆਪਣੀ ਗੋਲੀ ਨਾਲ ਉਸ ਨੂੰ ਖ਼ਤਮ ਕਰ ਦਿੱਤਾ।
ਸਿਰਫ ਇਹੀ ਨਹੀਂ, ਬਲਕਿ ਲਾਹੌਰ ਵਿਚ ਥਾਂ-ਥਾਂ ਪਰਚੇ ਲਾਏ ਹਨ, ਜਿਸ ਉੱਤੇ ਲਿਖਿਆ ਸੀ- ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ ਗਿਆ ਹੈ। ਉਸ ਦੇ ਇਸ ਕਦਮ ਦੀ ਸਾਰੇ ਭਾਰਤ ਦੇ ਇਨਕਲਾਬੀਆਂ ਨੇ ਚੰਗੀ ਪ੍ਰਸ਼ੰਸਾ ਕੀਤੀ।
1931 ਵਿਚ ਅਲਫ੍ਰੈਡ ਪਾਰਕ, ਅਲਾਹਾਬਾਦ ਵਿਚ, ਉਸ ਨੇ ਰੂਸ ਦੀ ਬੋਲਸ਼ੇਵਿਕ ਇਨਕਲਾਬ ਦੀ ਤਰਜ਼ 'ਤੇ ਸਮਾਜਵਾਦੀ ਇਨਕਲਾਬ ਦੀ ਮੰਗ ਕੀਤੀ। ਉਨ੍ਹਾਂ ਸਹੁੰ ਖਾਧੀ ਸੀ ਕਿ ਉਹ ਕਦੇ ਫੜਿਆ ਨਹੀਂ ਜਾਵੇਗਾ ਅਤੇ ਨਾ ਹੀ ਬ੍ਰਿਟਿਸ਼ ਸਰਕਾਰ ਉਸ ਨੂੰ ਫਾਂਸੀ ਦੇ ਸਕੇਗੀ। ਇਸ ਸੰਕਲਪ ਨੂੰ ਪੂਰਾ ਕਰਨ ਲਈ ਉਨ੍ਹਾਂ 27 ਫਰਵਰੀ, 1931 ਨੂੰ ਉਸੇ ਪਾਰਕ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ ਅਤੇ ਆਪਣੇ ਦੇਸ਼ ਲਈ ਕੁਰਬਾਨ ਹੋ ਗਏ।