ETV Bharat / bharat

ਲੌਕਡਾਊਨ ਦੌਰਾਨ ਧੀ-ਜਵਾਈ ਨੇ ਪਿਤਾ ਨੂੰ ਕੱਢਿਆ ਘਰੋਂ ਬਾਹਰ, ਪੁਲਿਸ ਨੇ ਵਧਾਏ ਮਦਦ ਦੇ ਹੱਥ - ਕੋਰੋਨਾ ਵਾਇਰਸ ਦਾ ਕਹਿਰ

ਰਾਜਸਥਾਨ 'ਚ ਲੁਧਿਆਣਾ ਤੋਂ ਗਏ ਇੱਕ ਬਜ਼ੁਰਗ ਪਿਤਾ ਨੂੰ ਉਸ ਦੇ ਧੀ-ਜਵਾਈ ਨੇ ਲੌਕਡਾਊਨ ਦੌਰਾਨ ਘਰੋਂ ਬਾਹਰ ਕੱਢ ਦਿੱਤਾ। ਅਜਿਹੇ 'ਚ ਬਜ਼ੁਰਗ ਦੀ ਮਦਦ ਲਈ ਸਥਾਨਕ ਪੁਲਿਸ ਨੇ ਹੱਥ ਵਧਾਏ।

ਲੌਕਡਾਊਨ ਦੌਰਾਨ ਧੀ-ਜਵਾਈ ਨੇ ਪਿਤਾ ਨੂੰ ਕੱਢਿਆ ਘਰੋਂ ਬਾਹਰ

author img

By

Published : Apr 28, 2020, 1:09 PM IST

ਭਰਤਪੁਰ: ਧੀਆਂ ਹਮੇਸ਼ਾਂ ਤੋਂ ਹੀ ਪਿਤਾ ਦੀਆਂ ਪਰੀਆਂ ਹੁੰਦੀਆਂ ਹਨ ਪਰ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਲੁਧਿਆਣਾ ਤੋਂ ਭਰਤਪੁਰ ਵਿਖੇ ਆਪਣੀ ਧੀ ਦੇ ਘਰ ਗਏ ਇੱਕ ਪਿਤਾ ਨੂੰ ਉਸ ਦੀ ਧੀ ਅਤੇ ਜਵਾਈ ਨੇ ਤਸੀਹੇ ਦੇ ਕੇ ਘਰ ਤੋਂ ਬਾਹਰ ਕੱਢ ਦਿੱਤਾ ਸੀ।

ਲੌਕਡਾਊਨ ਦੌਰਾਨ ਧੀ-ਜਵਾਈ ਨੇ ਪਿਤਾ ਨੂੰ ਕੱਢਿਆ ਘਰੋਂ ਬਾਹਰ

ਲੌਕਡਾਊਨ ਵਿੱਚ ਬਜ਼ੁਰਗ ਦੀ ਮਦਦ ਲਈ ਸਥਾਨਕ ਪੁਲਿਸ ਅੱਗੇ ਆਈ। ਪੁਲਿਸ ਨੇ ਬਜ਼ੁਰਗ ਲਈ ਨੇੜਲੇ ਵਿਰਧ ਆਸ਼ਰਮ ਵਿੱਚ ਰਹਿਣ ਦਾ ਪ੍ਰਬੰਧ ਕੀਤਾ ਤੇ ਉਨ੍ਹਾਂ ਦੇ ਪੁਤਰ ਨੂੰ ਸੂਚਿਤ ਕੀਤਾ, ਜਿਸ ਮਗਰੋ ਰਮੇਸ਼ ਚੰਦਰ ਦਾ ਪੁੱਤਰ ਉਸ ਨੂੰ ਲੈ ਗਿਆ। ਪੁਲਿਸ ਨੇ ਬਜ਼ੁਰਗ ਨੂੰ ਤਸੀਹੇ ਦੇਣ ਲਈ ਜਵਾਈ ਨੂੰ ਗ੍ਰਿਫਤਾਰ ਕਰ ਲਿਆ ਹੈ।

ਕੀ ਹੈ ਪੂਰਾ ਮਾਮਲਾ....

ਦਰਅਸਲ ਬਜ਼ੁਰਗ ਰਮੇਸ਼ ਚੰਦਰ ਕੁਝ ਦਿਨ ਪਹਿਲਾਂ ਆਪਣੇ ਜਵਾਈ ਪ੍ਰਦੀਪ ਸ਼ਰਮਾ ਤੇ ਧੀ ਦੇ ਘਰ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਇਸ ਦੌਰਾਨ ਕੋਰੋਨਾ ਦੀ ਲਾਗ ਦੇ ਕਾਰਨ ਸਾਰੇ ਦੇਸ਼ ਵਿੱਚ ਲੌਕਡਾਊਨ ਹੋ ਗਿਆ ਤੇ ਬਜ਼ੁਰਗ ਉੱਥੇ ਫਸ ਕੇ ਰਿਹ ਗਿਆ। ਕੁਝ ਦਿਨਾਂ ਬਾਅਦ ਧੀ ਅਤੇ ਜਵਾਈ ਨੇ ਬਜ਼ੁਰਗ ਰਮੇਸ਼ ਚੰਦਰ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਸਥਿਤੀ ਵਿੱਚ ਪ੍ਰੇਸ਼ਾਨ ਬਜ਼ੁਰਗ ਸਿਟੀ ਥਾਣੇ ਪਹੁੰਚਿਆ ਅਤੇ ਆਪਣਾ ਸਾਰਾ ਦਰਦ ਦੱਸਿਆ। ਪੁਲਿਸ ਨੇ ਉਨ੍ਹਾਂ ਦੀ ਮਦਦ ਕਰਨ ਦੀ ਗੱਲ ਕਹਿ ਕੇ ਬਜ਼ੁਰਗ ਨੂੰ ਧੀ ਦੇ ਘਰ ਭੇਜ ਦਿੱਤਾ ਪਰ ਅਗਲੀ ਸਵੇਰ ਨੂੰ ਹੀ ਧੀ ਤੇ ਜਵਾਈ ਨੇ ਬਜ਼ੁਰਗ ਨੂੰ ਘਰੋਂ ਬਾਹਰ ਕੱਢ ਦਿੱਤਾ।

ਪੁਲਿਸ ਨੇ ਕੀਤੀ ਮਦਦ

ਸਥਾਨਕ ਪੁਲਿਸ ਨੇ ਬਜ਼ੁਰਗ ਦੀ ਮਦਦ ਕੀਤੀ ਤੇ ਉਨ੍ਹਾਂ ਨੂੰ ਵਿਰਧ ਆਸ਼ਰਮ ਪਹੁੰਚਾ ਦਿੱਤਾ। ਇਸ ਤੋਂ ਬਾਅਦ ਬਜ਼ੁਰਗ ਦੇ ਪੁੱਤਰ ਨੂੰ ਪੁਲਿਸ ਵੱਲੋਂ ਸੂਚਿਤ ਕੀਤਾ ਗਿਆ ਪਰ ਲੌਕਡਾਊਨ ਕਾਰਨ ਉਹ ਰਾਜਸਥਾਨ ਆ ਨਹੀਂ ਪਾ ਰਿਹਾ ਸੀ। ਪੁਲਿਸ ਨੇ ਰਮੇਸ਼ ਚੰਦਰ ਦੇ ਪੁਤਰ ਦਾ ਪਾਸ ਬਣਾ ਕੇ ਉਸ ਦੀ ਮਦਦ ਕੀਤੀ, ਜਿਸ ਤੋਂ ਬਾਅਦ ਬਜ਼ੁਰਗ ਆਪਣੇ ਪੁੱਤਰ ਨਾਲ ਵਾਪਿਸ ਲੁਧਿਆਣਾ ਚਲਾ ਗਿਆ। ਦੂਜੇ ਪਾਸੇ ਪੁਲਿਸ ਨੇ ਬਜ਼ੁਰਗ ਨੂੰ ਤਸੀਹੇ ਦੇਣ ਲਈ ਜਵਾਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.