ETV Bharat / bharat

ਪਿਛਲੇ ਤਿੰਨ ਮਹੀਨਿਆਂ ਦੌਰਾਨ 133 ਪਿੰਡਾਂ 'ਚ ਇੱਕ ਵੀ ਧੀ ਨੇ ਨਹੀਂ ਲਿਆ ਜਨਮ - ਉੱਤਰਕਾਸ਼ੀ

ਉੱਤਰਕਾਸ਼ੀ ਦੇ 133 ਪਿੰਡਾਂ ਵਿੱਚ ਪਿਛਲੇ 3 ਮਹੀਨਿਆਂ ਵਿੱਚ 216 ਬੱਚਿਆਂ ਨੇ ਜਨਮ ਲਿਆ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹਰ ਜਗ੍ਹਾ ਹਸਪਤਾਲਾਂ ਵਿੱਚ ਮੁੰਡਿਆਂ ਨੇ ਹੀ ਜਨਮ ਲਿਆ ਹੈ। 216 ਬੱਚਿਆਂ ਵਿੱਚੋਂ ਇੱਕ ਵੀ ਧੀ ਦਾ ਜਨਮ ਨਹੀਂ ਹੋਇਆ ਹੈ, ਜਿਸ ਨੂੰ ਲੈ ਕੇ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ।

ਫ਼ੋਟੋ
author img

By

Published : Jul 22, 2019, 4:42 PM IST

ਦੇਹਰਾਦੂਨ: ਪੂਰੀ ਦੁਨੀਆਂ ਵਿੱਚ ਜਿੱਥੇ ਲਿੰਗ ਅਨੁਪਾਤ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ, ਇਸ ਦੌਰਾਨ ਹੈਰਾਨ ਕਰਨ ਵਾਲੀ ਤਸਵੀਰ ਉਤਰਾਖੰਡ ਦੇ ਉਸ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ, ਜੋ ਕਿ ਖੁਦ ਮਾਂ ਗੰਗਾ ਨੂੰ ਜਨਮ ਦੇਣ ਵਾਲੀ ਧਰਤੀ ਹੈ। ਉੱਤਰਕਾਸ਼ੀ ਵਿੱਚ 133 ਪਿੰਡ ਅਜਿਹੇ ਹਨ, ਜਿੱਥੇ ਸਿਰਫ਼ ਮੁੰਡੇ ਜਨਮ ਲੈ ਰਹੇ ਹਨ। ਜੇ ਜਾਂਚ ਵਿੱਚ ਖਬਰ ਠੀਕ ਮਿਲੀ ਤਾਂ ਸਾਫ਼ ਹੋ ਜਾਵੇਗਾ ਕਿ ਉਤਰਾਖੰਡ ਵਿੱਚ ਧੀਆਂ ਦੀ ਬਲੀ ਦਿੱਤੀ ਜਾ ਰਹੀ ਹੈ। ਇਸਨੂੰ ਲੈ ਕੇ ਅੰਕੜੇ ਖੁਦ ਸਰਕਾਰੀ ਵਿਭਾਗ ਨੇ ਜਾਰੀ ਕੀਤੇ ਹਨ।

ਵੀਡੀਓ
ਇਸ ਨੂੰ ਲੈ ਕੇ ਸ਼ੱਕ ਹੈ ਕਿ ਅਜੇ ਵੀ ਪਿੰਡਾਂ ਵਿੱਚ ਕੰਨਿਆ ਭਰੂਣ ਹੱਤਿਆ ਦਾ ਸਿਲਸਿਲਾ ਜਾਰੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧੀ ਬਚਾਓ ਧੀ ਪੜ੍ਹਾਓ ਅਭਿਆਨ ਦਾ ਅਸਰ ਨਹੀਂ ਹੋ ਰਿਹਾ ਹੈ।

ਧਿਆਨਦੇਣ ਯੋਗ ਗੱਲ ਇਹ ਹੈ ਕਿ ਜ਼ਿਲ੍ਹੇ ਦੇ 133 ਪਿੰਡਾਂ ਵਿੱਚ ਪਿਛਲੇ 3 ਮਹੀਨਿਆਂ ਵਿੱਚ 216 ਬੱਚਿਆਂ ਨੇ ਜਨਮ ਲਿਆ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹਰ ਜਗ੍ਹਾ ਹਸਪਤਾਲਾਂ ਵਿੱਚ ਮੁੰਡਿਆਂ ਨੇ ਹੀ ਜਨਮ ਲਿਆ ਹੈ। 216 ਬੱਚਿਆਂ ਵਿੱਚੋਂ ਇੱਕ ਵੀ ਧੀ ਦਾ ਜਨਮ ਨਹੀਂ ਹੋਇਆ ਹੈ, ਜਿਸ ਨੂੰ ਲੈ ਕੇ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ।

ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਸਿਹਤ ਵਿਭਾਗ ਅਤੇ ਸੂਬੇ ਦੇ ਮੁੱਖ ਮੰਤਰੀ ਨੇ ਜਾਂਚ ਦੇ ਹੁਕਮ ਦਿੱਤੇ ਹਨ। ਉੱਥੇ ਹੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਰੇਖਾ ਆਰਿਆ ਨੇ ਕਿਹਾ ਕਿ ਇਸ ਪੂਰੀ ਘਟਨਾ ਵਿੱਚ ਦਾਲ ਵਿੱਚ ਕੁੱਝ ਤਾਂ ਕਾਲਾ ਹੈ, ਜਿਹੜਾ ਕਿ ਜਾਂਚ ਤੋਂ ਬਾਅਦ ਸਾਫ਼ ਹੋ ਜਾਵੇਗਾ।

ਉੱਤਰਕਾਸ਼ੀ ਦੇ ਵੱਖਰੇ ਬਲਾਕਾਂ ਵਿੱਚ ਜ਼ਿਲ੍ਹੇ ਵਿੱਚ ਲਿੰਗ ਅਨੁਪਾਤ ਦੇ ਹਾਲਾਤ

⦁ ਡੁੰਡਾ ਬਲਾਕ ਦੇ 27 ਪਿੰਡਾਂ ਵਿੱਚ 51 ਬੱਚਿਆਂ ਨੇ ਜਨਮ ਲਿਆ, ਜਿਨ੍ਹਾਂ ਵਿੱਚੋਂ ਸਾਰੇ ਮੁੰਡੇ ਹਨ।
⦁ ਭਟਵਾਰੀ ਬਲਾਕ ਦੇ 27 ਪਿੰਡਾਂ ਵਿੱਚ 49 ਬੱਚਿਆਂ ਨੇ ਜਨਮ ਲਿਆ ਅਤੇ ਉਨ੍ਹਾਂ ਵਿੱਚੋਂ ਵੀ ਸਾਰੇ ਮੁੰਡੇ ਹਨ।
⦁ ਨੌਗਾਓਂ ਬਲਾਕ ਦੇ 28 ਪਿੰਡਾਂ ਵਿੱਚ 45 ਬੱਚਿਆਂ ਨੇ ਜਨਮ ਲਿਆ, ਜਿਨ੍ਹਾਂ ਵਿੱਚੋਂ ਸਾਰੇ ਮੁੰਡੇ ਹਨ।
⦁ ਮੋਰੀ ਬਲਾਕ ਦੇ 20 ਪਿੰਡਾਂ ਵਿੱਚ 29 ਬੱਚਿਆਂ ਨੇ ਜਨਮ ਲਿਆ ਅਤੇ ਇਹ ਵੀ ਸਾਰੇ ਬੱਚੇ ਮੁੰਡੇ ਪੈਦਾ ਹੋਏ।
⦁ ਚਿੰਨਿਆਲੀਸੌੜ ਦੇ 16 ਪਿੰਡਾਂ ਵਿੱਚ 23 ਬੱਚੇ ਪੈਦਾ ਹੋਏ ਅਤੇ ਇਹ ਵੀ ਸਾਰੇ ਮੁੰਡੇ ਪੈਦਾ ਹੋਏ।
⦁ ਪੁਰੋਲਾ ਬਲਾਕ ਦੇ 14 ਪਿੰਡਾਂ ਵਿੱਚ 17 ਬੱਚੇ ਪੈਦਾ ਹੋਏ ਅਤੇ ਇਹ ਵੀ ਸਾਰੇ ਮੁੰਡੇ ਹਨ।

ਉੱਤਰਾਖੰਡ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਰੇਖਾ ਆਰਿਆ ਨੇ ਇਸ ਮਾਮਲੇ ਨੂੰ ਕਾਫ਼ੀ ਗੰਭੀਰ ਮੰਨਿਆ ਹੈ ਅਤੇ ਇਸ ਦੀ ਜਾਂਚ ਕਰਾਉਣ ਦੀ ਗੱਲ ਕਹੀ ਹੈ। ਰੇਖਾ ਆਰਿਆ ਨੇ ਕਿਹਾ ਕਿ ਸਾਰੇ ਆਂਗਨਵਾੜੀ ਕੇਂਦਰਾਂ ਵਿੱਚ ਗਰਭਵਤੀ ਔਰਤਾਂ ਦਾ ਪ੍ਰੀਖਣ ਕਰਵਾਇਆ ਜਾਣਾ ਜ਼ਰੂਰੀ ਹੈ।

ਰੇਖਾ ਆਰਿਆ ਨੇ ਕਿਹਾ ਕਿ ਕਿਤੇ ਨਾ ਕਿਤੇ ਕੁੱਝ ਗੜਬੜੀ ਤਾਂ ਜ਼ਰੂਰ ਹੈ, ਇਹ ਕੁਦਰਤ ਦੇ ਨਾਲ ਖਿਲਵਾੜ ਹੈ ਅਤੇ ਜਾਂਚ ਤੋਂ ਬਾਅਦ ਸਾਰਾ ਮਾਮਲਾ ਸਾਫ਼ ਹੋ ਜਾਵੇਗਾ। ਜੇਕਰ ਕੋਈ ਦੋਸ਼ੀ ਹੈ ਤਾਂ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਬਰੇਲੀ 'ਚ ਅੱਜ ਵੀ ਮੌਜੂਦ ਹੈ ਚੰਨ੍ਹ 'ਤੇ ਪਹਿਲਾ ਕਦਮ ਰੱਖਣ ਵਾਲੇ ਨੀਲ ਆਰਮਸਟ੍ਰਾਂਗ ਦੀ ਨਿਸ਼ਾਨੀ

Intro:Body:

ruchi

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.