ਤੇਲੰਗਾਨਾ: ਸਾਂਗਾਰੈਡੀ 'ਚ ਇੱਕ ਕੋਰੋਨਾ ਪੌਜ਼ੀਟਿਵ ਮਹਿਲਾ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਗਏ 25 ਵਿਚੋਂ 19 ਲੋਕ ਪੌਜ਼ੀਟਿਵ ਆਏ ਹਨ। ਕੋਰੋਨਾ ਦੇ ਲੱਛਣਾਂ ਨੂੰ ਵੇਖਣ ਤੋਂ ਬਾਅਦ ਸ਼ਨੀਵਾਰ ਨੂੰ ਇਨ੍ਹਾਂ ਲੋਕਾਂ ਦਾ ਟੈਸਟ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਵਿੱਚੋਂ 19 ਕੋਰੋਨਾ ਸਕਾਰਾਤਮਕ ਨਿਕਲੇ ਹਨ। ਇਨ੍ਹਾਂ ਸਾਰਿਆਂ ਨੂੰ ਹੈਦਰਾਬਾਦ ਦੇ ਗਾਂਧੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਇਹ ਲੋਕ 10 ਜੂਨ ਨੂੰ ਸਾਂਗਾਰੈਡੀ 'ਚ ਇੱਕ ਕੋਰੋਨਾ ਪੌਜ਼ੀਟਿਵ ਮਹਿਲਾ ਦੇ ਅੰਤਮ ਸਸਕਾਰ ਲਈ ਗਏ ਸਨ। ਇਹ ਮਹਿਲਾ ਜ਼ਹੀਰਾਬਾਦ ਦੇ ਸ਼ਾਂਤੀ ਨਗਰ ਕਲੋਨੀ ਵਿੱਚ ਰਹਿੰਦੀ ਸੀ। ਇਲਾਜ ਦੌਰਾਨ ਮਹਿਲਾ ਦੀ ਮੌਤ ਹੋ ਗਈ। ਇਸ ਦੌਰਾਨ ਜਦੋਂ ਮਹਿਲਾ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਹ ਕੋਰੋਨਾ ਪੌਜ਼ੀਟਿਵ ਨਿਕਲੀ।
ਮਹਿਲਾ ਦੀ ਕੋਰੋਨਾ ਰਿਪੋਰਟ ਤੋਂ ਬਾਅਦ ਸ਼ਾਂਤੀ ਨਗਰ ਕਲੋਨੀ ਵਿੱਚ ਲੋਕ ਪਰੇਸ਼ਾਨ ਹਨ। ਪ੍ਰਸ਼ਾਸਨ ਨੇ ਸ਼ਾਂਤੀਨਗਰ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ। 350 ਘਰਾਂ ਵਿੱਚ ਟੈਸਟਿੰਗ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਇਨ੍ਹਾਂ ਘਰਾਂ ਵਿੱਚ ਸੈਨੇਟਾਈਜ਼ੇਸ਼ਨ ਕਰ ਰਿਹਾ ਹੈ।