ETV Bharat / bharat

ਮਾਕਪਾ ਅਤੇ ਕਾਂਗਰਸ ਦੀ 23 ਨਵੰਬਰ ਨੂੰ ਕੋਲਕਾਤਾ 'ਚ ਰੈਲੀ - 2021 ਵਿਧਾਨ ਸਭਾ ਚੋਣ

ਕਾਂਗਰਸ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਸੋਮਵਾਰ ਨੂੰ ਕੋਲਕਾਤਾ ਵਿੱਚ ਇੱਕ ਸੰਯੁਕਤ ਰੈਲੀ ਕਰਨ ਵਾਲੇ ਹਨ। ਇਸ 2021 ਵਿਧਾਨ ਸਭਾ ਚੋਣ ਤੋਂ ਪਹਿਲਾਂ ਦੋਨਾਂ ਪਾਰਟੀਆਂ ਵਿਚਕਾਰ ਗਠਬੰਧਨ ਦੀ ਦਿਸ਼ਾ ਵਿੱਚ ਇੱਕ ਕਦਮ ਦੇ ਤੌਰ ਉੱਤੇ ਦੇਖਿਆ ਜਾ ਰਿਹਾ ਹੈ।

ਫ਼ੋਟੋ
ਫ਼ੋਟੋ
author img

By

Published : Nov 22, 2020, 9:14 PM IST

ਨਵੀਂ ਦਿੱਲੀ: ਕਾਂਗਰਸ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਸੋਮਵਾਰ ਨੂੰ ਕੋਲਕਾਤਾ ਵਿੱਚ ਇੱਕ ਸੰਯੁਕਤ ਰੈਲੀ ਕਰਨ ਵਾਲੇ ਹਨ। 2021 ਵਿਧਾਨ ਸਭਾ ਚੋਣ ਤੋਂ ਪਹਿਲਾਂ ਦੋਨਾਂ ਪਾਰਟੀਆਂ ਵਿਚਕਾਰ ਗਠਬੰਧਨ ਦੀ ਦਿਸ਼ਾ ਵਿੱਚ ਇੱਕ ਕਦਮ ਦੇ ਤੌਰ ਉੱਤੇ ਦੇਖਿਆ ਜਾ ਰਿਹਾ ਹੈ। ਇਸ ਮੁੱਦੇ ਉਤੇ ਹਾਲਾਂਕਿ ਗੈਰ ਰਸਮੀ ਗੱਲਬਾਤ ਜਾਰੀ ਹੈ। ਕਾਂਗਰਸ ਦੇ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੱਛਮੀ ਬੰਗਾਲ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਮਾਕਪਾ 23 ਨਵੰਬਰ ਨੂੰ ਕੇਂਦਰ ਦੀ ਐਨਡੀਏ ਸਰਕਾਰ ਦੇ ਕਥਿਤ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਰੈਲੀ ਕਰਨਗੇ।

ਭਾਜਪਾ ਪਹਿਲੇ ਤੋਂ ਹੀ ਤ੍ਰਿਣਮੂਲ ਨੂੰ ਚਣੌਤੀ ਦੇਣ ਲਈ ਕਮਰ ਕੱਸ ਚੁੱਕੀ ਹੈ। ਕਾਂਗਰਸ ਅਤੇ ਖੱਬੇ ਧਿਰ ਨੂੰ ਤ੍ਰਿਣਮੂਲ, ਭਾਜਪਾ ਅਤੇ ਏਆਈਐਮਆਈਐਮ ਤੋਂ ਚੁਣੌਤੀ ਮਿਲਣ ਵਾਲੀ ਹੈ।

ਪਾਰਟੀ ਦੇ ਇੱਕ ਅੰਦਰੂਨੀ ਸੂਤਰ ਨੇ ਕਿਹਾ ਕਿ ਦੋਨਾਂ ਪਾਰਟੀਆਂ ਬੰਗਾਲ ਵਿੱਚ ਹੋਣ ਵਾਲੇ ਵਿਧਾਨਸਭਾ ਵਿੱਚ ਤੀਜੇ ਰਾਜਨੀਤਿਕ ਚੋਣ ਦੇ ਰੂਪ ਵਿੱਚ ਉਭਰਨ ਦੇ ਲਈ ਕਈ ਜ਼ਿਲ੍ਹੇ ਵਿੱਚ ਰਾਜਨੀਤਿਕ ਪ੍ਰੋਗਰਾਮ ਕਰੇਗੀ।

ਸੂਤਰਾਂ ਨੇ ਕਿਹਾ ਕਿ ਦੋਨਾਂ ਦਲਾਂ ਨੇ ਆਉਣ ਵਾਲੀ ਵਿਧਾਨ ਸਭਾ ਚੌਣਾਂ ਦੇ ਲਈ ਰੈਡ ਮੈਪ ਤਿਆਰ ਕਰਨ ਦੇ ਲਈ ਬੈਠਕ ਕੀਤੀ ਹੈ।

ਉੱਥੇ ਮਾਕਪਾ ਨੇਤਾ ਸੀਤਾਰਾਮ ਯੇਚੁਰੀ ਦਾ ਕਹਿਣਾ ਹੈ ਕਿ ਤ੍ਰਿਣਮੂਲ ਅਤੇ ਭਾਜਪਾ ਨੂੰ ਹਰਾਉਣਾ ਉਨ੍ਹਾਂ ਦੀ ਪਾਰਟੀ ਦੀ ਪਹਿਲਕਦਮੀ ਹੈ। ਕਿਉਂਕਿ ਉਹ ਤ੍ਰਿਣਮੂਲ ਨੂੰ ਵੀ ਇਸ ਪੂਰਬੀ ਰਾਜ ਵਿੱਚ ਭਾਜਪਾ ਨੂੰ ਪ੍ਰਵੇਸ਼ ਕਰਨ ਦਾ ਜ਼ਿੰਮੇਵਾਰ ਮੰਨਦੇ ਹੈ।

ਸੂਤਰਾਂ ਮੁਤਾਬਕ, ਦੂਜੀ ਪਾਸੇ ਪਛਮੀ ਬੰਗਾਲ ਵਿੱਚ ਏਆਈਐਮਆਈਐਮ ਦੇ ਚੋਣ ਮੈਦਾਨ ਵਿੱਚ ਉਤਰਨ ਤੋਂ ਚੋਣ ਰੋਚਕ ਹੋਣ ਜਾ ਰਹੀ ਹੈ। ਅਜਿਹੀ ਆਸ਼ੰਕਾ ਜਤਾਈ ਜਾ ਰਹੀ ਹੈ ਕਿ ਇਸ ਨਾਲ ਭਾਜਪਾ ਨੂੰ ਫਾਇਦਾ ਹੋ ਸਕਦਾ ਹੈ। ਜਿਵੇਂ ਕਿ ਬਿਹਾਰ ਚੋਣ ਵਿੱਚ ਦੇਖਣ ਨੂੰ ਮਿਲੀਆ ਸੀ।

ਉੱਥੇ ਕੁਝ ਦਿਨ ਪਹਿਲਾ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਏਆਈਐਮਆਈਏ ਨੇਤਾ ਅਸਦੁਦੀਨ ਓਵੈਸੀ ਉੱਤੇ ਭਾਜਪਾ ਨੂੰ ਫਾਇਦਾ ਪਹੁੰਚਾਉਣ ਦਾ ਇਲਜ਼ਾਮ ਲਗਾਇਆ ਸੀ। ਅਸਦੁਦੀਨ ਓਵੈਸੀ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਇੱਕ ਰਾਜਨੀਤਿਕ ਪਾਰਟੀ ਚਲਾਉਂਦੇ ਹਨ ਅਤੇ ਜਿੱਥੇ ਵੀ ਪਾਰਟੀ ਦੀ ਮਰਜ਼ੀ ਹੋਵੇਗੀ ਉਹ ਚੋਣ ਲੜਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.