ETV Bharat / bharat

ਭਾਰਤ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ ਹੋਈ 4.60 ਲੱਖ, 24 ਘੰਟਿਆਂ 'ਚ ਹੋਈਆਂ 700 ਮੌਤਾਂ

ਭਾਰਤ ਵਿੱਚ ਕੋਰੋਨਾ ਮਹਾਂਮਾਰੀ ਕਾਰਨ 700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 48 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 4.60 ਲੱਖ ਤੋਂ ਵੱਧ ਕੇਸ ਐਕਟਿਵ ਹਨ। ਹੁਣ ਤੱਕ ਕੁੱਲ ਮਿਲਾ ਕੇ, ਲਗਭਗ 13.85 ਲੱਖ ਤੋਂ ਵੱਧ ਕੋਰੋਨਾ ਪੌਜ਼ੀਟਿਵ ਕੇਸਾਂ 'ਚ 8.86 ਲੱਖ ਤੋਂ ਵੱਧ ਲੋਕ ਸਿਹਤਯਾਬ ਹੋ ਚੁੱਕੇ ਹਨ।

ਕੋਰੋਨਾ ਐਕਟਿਵ ਕੇਸਾਂ ਦਾ ਅੰਕੜਾ 4.60 ਲੱਖ
ਕੋਰੋਨਾ ਐਕਟਿਵ ਕੇਸਾਂ ਦਾ ਅੰਕੜਾ 4.60 ਲੱਖ
author img

By

Published : Jul 26, 2020, 7:26 AM IST

ਨਵੀਂ ਦਿੱਲੀ : ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਕਾਰਨ 700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 48 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 4.60 ਲੱਖ ਤੋਂ ਵੱਧ ਕੇਸ ਐਕਟਿਵ ਹਨ। ਹੁਣ ਤੱਕ ਕੁੱਲ ਮਿਲਾ ਕੇ, ਲਗਭਗ 13.85 ਲੱਖ ਤੋਂ ਵੱਧ ਕੋਰੋਨਾ ਪੌਜ਼ੀਟਿਵ ਕੇਸਾਂ 'ਚ 8.86 ਲੱਖ ਤੋਂ ਵੱਧ ਲੋਕ ਸਿਹਤਯਾਬ ਹੋ ਚੁੱਕੇ ਹਨ। ਇਹ ਅੰਕੜੇ ਵਰਲਡੋਮੀਟਰ ਤੋਂ ਲਏ ਗਏ ਹਨ।

ਇਸ ਤੋਂ ਪਹਿਲਾਂ ਸ਼ੀਨਵਾਰ ਨੂੰ ਭਾਰਤ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਭਰ ਵਿੱਚ ਕੁਲ 48,916 ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ। ਇਸ ਦੇ ਨਾਲ ਹੀ, ਭਾਰਤ ਵਿੱਚ ਹੁਣ ਕੋਵਿਡ-19 ਦੇ ਪੌਜ਼ੀਟਿਵ ਕੇਸਾਂ ਦੀ ਗਿਣਤੀ ਵੱਧ ਕੇ 13,536,861 ਹੋ ਗਈ ਹੈ, ਇਨ੍ਹਾਂ ਵਿੱਚੋਂ 4,56,071 ਕੇਸ ਐਕਟਿਵ ਹਨ ਤੇ 8,49,431 ਠੀਕ ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ 757 ਮੌਤਾਂ ਨਾਲ, ਮ੍ਰਿਤਕਾਂ ਦਾ ਅੰਕੜਾ 31,358 ਹੋ ਗਿਆ ਹੈ।

ਸ਼ਨੀਵਾਰ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਕੋਰੋਨਾ ਨਾਲ ਪ੍ਰਭਾਵਿਤ ਪੰਜ ਰਾਜ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ ਪੰਜ ਰਾਜ- ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਕਰਨਾਟਕ ਅਤੇ ਆਂਧਰਾ ਪ੍ਰਦੇਸ਼। ਉਨ੍ਹਾਂ ਵਿਚੋਂ ਮਹਾਰਾਸ਼ਟਰ (3,57,117) ਵਿੱਚ ਸਭ ਤੋਂ ਵੱਧ ਕੋਰੋਨਾ ਵਾਇਰਸ ਦੇ ਮਰੀਜ਼ ਹਨ।

ਇਸ ਤੋਂ ਬਾਅਦ ਤਾਮਿਲਨਾਡੂ (1,99,749), ਦਿੱਲੀ (1,28,389), ਕਰਨਾਟਕ (85,870) ਅਤੇ ਆਂਧਰਾ ਪ੍ਰਦੇਸ਼ (80,858) ਦਾ ਨੰਬਰ ਆਉਂਦਾ ਹੈ। ਮਹਾਰਾਸ਼ਟਰ ਵਿੱਚ ਵੀ ਸੰਕਰਮਣ ਕਾਰਨ ਸਭ ਤੋਂ ਵੱਧ 13,132 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਤਾਮਿਲਨਾਡੂ (3,320), ਦਿੱਲੀ (3,777), ਗੁਜਰਾਤ (2,278) ਅਤੇ ਕਰਨਾਟਕ (1,724) ਹਨ।

ਮੱਧ ਪ੍ਰਦੇਸ਼

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ਨੀਵਾਰ ਨੂੰ ਟਵੀਟ ਰਾਹੀਂ ਖ਼ੁਦ ਦਾ ਕੋਰੋਨਾ ਟੈਸਟ ਪੌਜ਼ੀਟਿਵ ਆਉਣ ਦੀ ਖ਼ਬਰ ਸਾਂਝੀ ਕੀਤੀ। ਇਸ ਤੋਂ ਪਹਿਲਾਂ, ਕੈਬਿਨੇਟ ਮੰਤਰੀ ਅਰਵਿੰਦ ਭਦੋਰੀਆ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਪੁਸ਼ਟੀ ਤੋਂ ਬਾਅਦ ਉਨ੍ਹਾਂ ਨੂੰ ਭੋਪਾਲ ਦੇ ਚਿਰਾਯੂ ਮੈਡੀਕਲ ਕਾਲਜ ਤੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਭਾਦੋਰੀਆ ਨੇ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਰਾਜਪਾਲ ਲਾਲਜੀ ਟੰਡਨ ਦੇ ਅੰਤਮ ਸਸਕਾਰ ਵਿੱਚ ਹਿੱਸਾ ਲਿਆ ਸੀ। ਸਸਕਾਰ ਸਮੇਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹੋਰਨਾਂ ਕਈ ਪਤਵੰਤੇ ਵੀ ਮੌਜੂਦ ਸਨ।

ਹਿਮਾਚਲ ਪ੍ਰਦੇਸ਼

ਕੋਵਿਡ -19 ਮਾਮਲਿਆਂ ਵਿੱਚ ਵਾਧਾ ਦੇ ਵਿਚਕਾਰ, ਸੋਲਨ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ 28 ਜੁਲਾਈ ਤੱਕ ਕਰਫਿਊ ਅਤੇ ਹੋਰਨਾਂ ਥਾਵਾਂ 'ਤੇ ਲੌਕਡਾਊਨ ਦੇ ਉਪਾਅ ਲਾਗੂ ਕਰ ਦਿੱਤੇ ਗਏ ਹਨ। ਇਸ ਅਰਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਬੱਦੀ-ਬੜੋਟੀਵਾਲਾ-ਨਾਲਗੜ੍ਹ (ਬੀਬੀਐਨ) ਦੇ ਉਦਯੋਗਿਕ ਹੱਬ ਦੇ ਵਸਨੀਕਾਂ ਲਈ ਘਰ-ਘਰ ਜਾ ਕੇ ਸਕ੍ਰੀਨਿੰਗ ਕਰੇਗਾ। ਸਿਹਤ ਮੰਤਰਾਲੇ ਵੱਲੋਂ ਲਾਕਡਾਊਨ ਲਾਗੂ ਕਰਨ ਅਤੇ ਸਰਦੀ, ਜ਼ੁਕਾਮ ਤ ਅਤੇ ਇਨਫਲੂਐਨਜ਼ਾ ਵਰਗੀਆਂ ਬਿਮਾਰੀਆਂ ਦੇ ਲੱਛਣਾਂ ਦੀ ਜਾਂਚ ਲਈ ਟੀਮਾਂ ਤਾਇਨਾਤ ਕਰੇਗਾ।

ਉਤਰਾਖੰਡ

ਸ਼ਨੀਵਾਰ ਨੂੰ ਦੇਹਰਾਦੂਨ ਦੀ ਇੰਦਰਾ ਗਾਂਧੀ ਨੈਸ਼ਨਲ ਫੋਰੈਸਟ ਅਕੈਡਮੀ ਵਿੱਚ ਇੱਕ ਜੰਗਲਾਤ ਟ੍ਰੇਨਿੰਗ ਅਧਿਕਾਰੀ ਦਾ ਕੋਰੋਨਾ ਟੈਸਟ ਕੀਤਾ ਗਿਆ ਹੈ, ਜੋ ਕਿ ਪੌਜ਼ੀਟਿਵ ਪਾਇਆ ਗਿਆ ਹੈ। ਰਿਪੋਰਟ ਮੁਤਾਬਕ, 50 ਦੇ ਲਗਭਗ ਟ੍ਰੇਨਰਜ਼ ਨੂੰ ਕੁਆਰੰਟੀਨ ਕੀਤਾ ਗਿਆ ਹੈ। ਇਹ ਸਾਰੇ ਅਧਿਕਾਰੀ ਹਾਲ ਹੀ ਵਿੱਚ ਅਕੈਡਮੀ ਵਿੱਚ ਪਰਤੇ ਸਨ। ਵਾਪਸ ਆਉਣ ਤੋਂ ਬਾਅਦ, ਸਾਰੇ ਟ੍ਰੇਨਰਜ਼ ਦੇ ਕੋਵਿਡ-19 ਟੈਸਟ ਕਰਵਾਏ ਗਏ, ਜਿਨ੍ਹਾਂ ਵਿਚੋਂ ਇਕ ਨਮੂਨਾ ਪੌਜ਼ੀਟਿਵ ਆਇਆ ਹੈ।

ਦਿੱਲੀ

ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਰਾਜਧਾਨੀ ਦਿੱਲੀ 'ਚ ਕੋਵਿਡ-19 ਦੇ 1,142 ਕੇਸ ਦਰਜ ਕੀਤੇ ਗਏ ਹਨ। ਰਾਜਧਾਨੀ ਵਿੱਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 1.29 ਲੱਖ ਤੋਂ ਵੱਧ ਹੋ ਗਈ ਹੈ, ਜਦਕਿ ਮ੍ਰਿਤਕਾਂ ਦੀ ਗਿਣਤੀ 3,806 ਹੋ ਗਈ ਹੈ। ਸਿਹਤ ਵਿਭਾਗ ਦੇ ਮੁਾਤਬਕ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕਾਰਨ 25 ਲੋਕਾਂ ਦੀ ਮੌਤ ਹੋ ਗਈ ਹੈ।

20 ਜੂਨ ਨੂੰ, ਤਾਜ਼ਾ ਮਾਮਲਿਆਂ ਵਿੱਚ 954 ਕੇਸਾਂ ਦੀ ਕਮੀ ਆਈ, ਪਰ ਅਗਲੇ ਹੀ ਦਿਨ ਇਹ ਗਿਣਤੀ ਵੱਧ ਕੇ 1,349 ਹੋ ਗਈ। ਉਸ ਤੋਂ ਬਾਅਦ, ਮੰਗਲਵਾਰ ਤੋਂ ਹਰ ਦਿਨ 1000 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ, ਜਿਸ ਕਾਰਨ ਸ਼ੁੱਕਰਵਾਰ ਨੂੰ ਸਰਗਰਮ ਮਾਮਲਿਆਂ ਦੀ ਗਿਣਤੀ 13,681 ਤੋਂ ਘਟ ਕੇ 12,657 ਹੋ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.