ETV Bharat / bharat

ਦੀਵਾਲੀ ਤੱਕ ਕੋਵਿਡ-19 'ਤੇ ਪਾਇਆ ਜਾ ਸਕਦਾ ਹੈ ਕਾਬੂ

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਐਤਵਾਰ ਨੂੰ ਭਰੋਸਾ ਜਤਾਇਆ ਕਿ ਦੇਸ਼ ਦੀ ਕੋਵਿਡ -19 ਦੇ ਮਰੀਜ਼ਾਂ ਦੀ ਗਿਣਤੀ ਇਸ ਸਾਲ ਦੀਵਾਲੀ ਤੱਕ ਕਾਬੂ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਫਰਵਰੀ ਵਿੱਚ ਸਿਰਫ਼ ਇਕੱ ਲੈਬ ਸੀ ਜੋ ਹੁਣ ਦੇਸ਼ ਭਰ ਵਿੱਚ ਵੱਧ ਕੇ 1,583 ਹੋ ਗਈ ਹੈ ਅਤੇ ਇਸ ਵਿਚੋਂ 1000 ਤੋਂ ਵੱਧ ਸਰਕਾਰੀ ਲੈਬਾਂ ਹਨ।

covid-19-will-be-under-control-by-diwali
ਦੀਵਾਲੀ ਤੱਕ 'ਕੋਵਿਡ -19' 'ਤੇ ਪਾਇਆ ਜਾ ਸਕਦਾ ਕਾਬੂ
author img

By

Published : Aug 31, 2020, 6:59 AM IST

ਬੈਂਗਲੁਰੂ: ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਐਤਵਾਰ ਨੂੰ ਉਮੀਦ ਜ਼ਾਹਰ ਕੀਤੀ ਕਿ ਸਾਡਾ ਦੀਵਾਲੀ ਤੱਕ ਕੋਵਿਡ -19 'ਤੇ ਕੰਟਰੋਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਉਮੀਦ ਹੈ ਕਿ ਅਗਲੇ ਕੁਝ ਮਹੀਨਿਆਂ ਵਿੱਚ ਸ਼ਾਇਦ ਦੀਵਾਲੀ ਦੇ ਸਮੇਂ ਤੱਕ, ਸਾਡਾ ਕੋਰੋਨਾ ਵਾਇਰਸ ਉੱਤੇ ਕੰਟਰੋਲ ਹੋਣਾ ਚਾਹੀਦਾ ਹੈ।

ਅਨੰਤਕੁਮਾਰ ਫਾਉਂਡੇਸ਼ਨ ਵੱਲੋਂ ਆਯੋਜਿਤ ਨੇਸ਼ਨ ਫਰਸਟ ਵੈਬਿਨਾਰ ਲੜੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਦੇਵੀ ਪ੍ਰਸਾਦ ਸ਼ੈੱਟੀ ਅਤੇ ਡਾ. ਸੀ ਐਨ ਮੰਜਨਾਥ ਵਰਗੇ ਮਾਹਰ ਸ਼ਾਇਦ ਸਹਿਮਤ ਹੋਣਗੇ ਕਿ ਕੁਝ ਸਮੇਂ ਬਾਅਦ ਇਹ ਹੋਰ ਵੀ ਵਿਸ਼ਾਣੂਆਂ ਵਾਂਗ ਗ੍ਰਸਤ ਹੋ ਜਾਵੇਗਾ ਜੋ ਪਿਛਲੇ ਸਮੇਂ ਵਿੱਚ ਵਿਸ਼ਵ ਵਿੱਚ ਆ ਚੁੱਕੇ ਹਨ।

“ਪਰ, ਕੋਰੋਨਾ ਨੇ ਸਾਨੂੰ ਇੱਕ ਸਬਕ ਸਿਖਾਇਆ ਹੈ, ਇਸ ਨੇ ਸਾਨੂੰ ਸਿਖਾਇਆ ਕਿ ਜੀਵਨ ਸ਼ੈਲੀ ਵਿੱਚ ਮਿਹਨਤੀ ਤੇ ਪਹਿਲਾਂ ਨਾਲੋਂ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।"

ਵਰਧਨ ਨੇ ਇਸ ਸਾਲ ਦੇ ਅੰਤ ਤੱਕ ਕੋਵਿਡ -19 ਵਿਰੁੱਧ ਟੀਕਾ ਆਉਣ ਦੀ ਉਮੀਦ ਵੀ ਜ਼ਾਹਰ ਕੀਤੀ। ਉਨ੍ਹਾਂ ਕਿਹਾ “ਕੋਵਿਡ ਵਿਰੁੱਧ ਟੀਕੇ ਪ੍ਰਤੀ ਯੋਗਦਾਨ ਪਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਵਿੱਚ ਅਸੀਂ ਪੂਰੀ ਦੁਨੀਆ ਵਿੱਚ ਕਿਸੇ ਤੋਂ ਵੀ ਪਿੱਛੇ ਨਹੀਂ ਹਾਂ… ਭਾਰਤ ਵਿੱਚ, ਸਾਡੇ ਕੋਲ ਲਗਭੱਗ 7-8 ਟੀਕੇ ਲਿਸਟ ਵਿੱਚ ਹਨ, ਜਿਨ੍ਹਾਂ ਵਿੱਚੋਂ ਤਿੰਨ ਕਲੀਨਿਕਲ ਅਜ਼ਮਾਇਸ਼ ਪੜਾਵਾਂ ਵਿੱਚ ਹਨ ਅਤੇ ਬਾਕੀ ਦੇ ਸ਼ੁਰੂਆਤੀ ਕਲੀਨਿਕਲ ਅਜ਼ਮਾਇਸ਼ਾਂ ਚੱਲ ਰਹੀਆਂ ਹਨ।

ਮੰਤਰੀ ਨੇ ਕਿਹਾ ਕਿ ਫਰਵਰੀ ਵਿੱਚ ਸਿਰਫ਼ ਇੱਕ ਲੈਬ ਸੀ ਪਰ ਹੁਣ ਦੇਸ਼ ਭਰ ਵਿੱਚ ਵੱਧ ਕੇ 1,583 ਲੈਬਾਂ ਹੋ ਗਈਆਂ ਹਨ ਅਤੇ ਇਸ ਵਿੱਚੋਂ 1000 ਤੋਂ ਵੱਧ ਸਰਕਾਰੀ ਲੈਬਾਂ ਹਨ।

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪ੍ਰਤੀ ਦਿਨ 10 ਲੱਖ ਟੈਸਟ ਕੀਤੇ ਜਾ ਰਹੇ ਹਨ ਜੋ ਟੀਚੇ ਤੋਂ ਅੱਗੇ ਹਨ।

ਇਹ ਨੋਟ ਕਰਦਿਆਂ ਕਿ ਦੇਸ਼ ਵਿੱਚ ਪੀਪੀਈ ਕਿੱਟਾਂ, ਵੈਂਟੀਲੇਟਰਾਂ ਅਤੇ ਐਨ 95 ਮਾਸਕ ਦੀ ਕੋਈ ਘਾਟ ਨਹੀਂ ਹੈ, ਵਰਧਨ ਨੇ ਅੱਗੇ ਕਿਹਾ ਕਿ ਦੇਸ਼ ਵਿੱਚ ਹਰ ਰੋਜ਼ ਪੰਜ ਲੱਖ ਪੀਪੀਈ ਕਿੱਟਾਂ ਦਾ ਉਤਪਾਦਨ ਹੁੰਦਾ ਹੈ, ਜਦੋਂ ਕਿ 10 ਨਿਰਮਾਤਾ ਐਨ 95 ਦੇ ਮਾਸਕ ਤਿਆਰ ਕਰ ਰਹੇ ਹਨ, ਅਤੇ 25 ਉਤਪਾਦਕ ਵੈਂਟੀਲੇਟਰ ਬਣਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.