ਨਵੀਂ ਦਿੱਲੀ: ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਅੱਜ ਕੋਰੋਨਾ ਵੈਕਸੀਨ ਦਾ ਡ੍ਰਾਈ ਰਨ (ਰਿਹਰਸਲ) ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦੇਸ਼ ਦੇ ਚਾਰ ਸੂਬਿਆਂ ਅਸਾਮ, ਆਂਧਰਾ ਪ੍ਰਦੇਸ਼, ਪੰਜਾਬ ਤੇ ਗੁਜਰਾਤ 'ਚ ਇਸ ਤਰ੍ਹਾਂ ਦੀ ਰਿਹਰਸਲ ਕੀਤੀ ਗਈ ਸੀ।
ਦੇਸ਼ 'ਚ ਕੋਵਿਡ-19 ਟੀਕਾਕਰਣ ਦੀ ਰਿਹਰਸਲ
ਇਹ ਰਿਹਰਸਲ ਸਾਰੇ ਹੀ ਸੂਬਿਆਂ ਦੀਆਂ ਰਾਜਧਾਨੀਆਂ ਅਤੇ ਘੱਟੋ-ਘੱਟ ਤਿੰਨ ਸੈਸ਼ਨਾਂ ਵਿੱਚ ਇਸ ਰਿਹਰਸਲ ਨੂੰ ਪੂਰਾ ਕਰਨ ਦਾ ਪ੍ਰਸਤਾਵ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਕੁੱਝ ਸੂਬਿਆਂ 'ਚ ਕੋਵਿਡ ਟੀਕਾਕਰਣ ਦੇ ਡ੍ਰਾਈ ਰਨ ਅਜਿਹੇ ਜ਼ਿਲ੍ਹਿਆਂ 'ਚ ਚਲਾਈ ਜਾਵੇਗੀ, ਜਿਥੇ ਅਸਾਨੀ ਨਾਲ ਸਿਹਤ ਸਹੁੂਲਤਾਂ ਤੇ ਹੋਰਨਾਂ ਲੋੜੀਂਦਾ ਸਹੂਲਤਾਂ ਦੀ ਚੰਗੀ ਵਿਵਸਥਾ ਨਹੀਂ ਹੈ।
ਮੰਤਰਾਲੇ ਨੇ ਕਿਹਾ, "ਕੋਵਿਡ -19 ਟੀਕਾਕਰਣ ਦੀ ਰਿਹਰਸਲ ਅਸਲ ਵਾਤਾਵਰਣ 'ਚ ਕੋ-ਵਿਨ ਐਪਲੀਕੇਸ਼ਨ ਦੀ ਵਰਤੋਂ ਦੀ ਸੰਭਾਵਨਾ ਦਾ ਮੁਲਾਂਕਣ ਕਰਨਾ, ਯੋਜਨਾਬੰਦੀ ਤੇ ਲਾਗੂ ਕਰਨ ਦੇ ਵਿਚਾਲੇ ਸਬੰਧਾਂ ਦੀ ਜਾਂਚ ਕਰਨਾ ਤੇ ਚੁਣੌਤੀਆਂ ਦੀ ਪਛਾਣ ਕਰਨਾ ਹੈ ਤਾਂ ਜੋ ਟੀਕਾਕਰਨ ਤੋਂ ਪਹਿਲਾਂ ਰਾਹ ਪੱਧਰਾ ਹੋ ਸਕੇ।"
ਕੋਵਿਡ-19 ਟੀਕਾਕਰਣ ਦੀਆਂ ਤਿਆਰੀਆਂ ਮੁਕੰਮਲ
ਕੇਂਦਰ ਸਰਕਾਰ ਵੱਲੋਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ -19 ਟੀਕਾਕਰਣ ਦੀ ਰਿਹਰਸਲ ਲਈ ਤਿਆਰੀਆਂ ਮੁਕੰਮਲ ਹੋ ਚੁੱਕਿਆਂ ਹਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਵੀਰਵਾਰ ਨੂੰ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਮੁੱਖ ਸਿਹਤ ਸਕੱਤਰਾਂ ਅਤੇ ਹੋਰਨਾਂ ਸਿਹਤ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਇਸ ਮੀਟਿੰਗ 'ਚ ਸੈਸ਼ਨ ਸਥਾਨਾਂ ਤੇ ਕੋਵਿਡ -19 ਟੀਕਾਕਰਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਟੀਕਾਕਰਨ ਦੀ ਸ਼ੁਰੂਆਤ ਕਰਨ ਦੀ ਯੋਜਨਾ ਕੇਂਦਰੀ ਸਿਹਤ ਮੰਤਰਾਲੇ ਵੱਲੋਂ 20 ਦਸੰਬਰ ਨੂੰ ਜਾਰੀ ਮੁਹਿੰਮ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੋਵੇਗੀ। ਆਗਮੀ ਰਿਹਰਸਲ ਲਈ, ਤਿੰਨ ਸੈਸ਼ਨ ਸਾਈਟਾਂ 'ਚੋਂ ਹਰ ਇੱਕ ਲਈ ਇੰਚਾਰਜ ਮੈਡੀਕਲ ਅਧਿਕਾਰੀ, 25 ਲਾਭਪਾਤਰੀਆਂ (ਸਿਹਤ ਕਰਮਚਾਰੀਆਂ) ਦੀ ਪਛਾਣ ਕਰਨਗੇ ਜਿਨ੍ਹਾਂ ਨੂੰ ਟੀਕਾ ਲਗਾਇਆ ਜਾਵੇਗਾ।