ETV Bharat / bharat

ਇੱਥੇ ਪੜ੍ਹੋ ਦੇਸ਼ ਭਰ ਦੀਆਂ ਕੋਵਿਡ-19 ਨਾਲ ਜੁੜੀਆਂ ਖ਼ਬਰਾਂ - ਦੇਸ਼ ਭਰ ਦੀਆਂ ਕੋਵਿਡ 19 ਖਬਰਾਂ

ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜਿਸ ਨੂੰ ਰੋਕਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ। ਪੜੋ ਕੋਰੋਨਾ ਨਾਲ ਜੁੜੀ ਦੇਸ਼ ਭਰ ਦੇ ਸੂਬਿਆਂ ਤੋਂ ਆਈਆਂ ਖ਼ਬਰਾਂ...

COVID-19 news from across the nation
ਕੋਵਿਡ-19
author img

By

Published : Jun 12, 2020, 12:22 AM IST

Updated : Jun 12, 2020, 2:19 AM IST

ਹੈਦਰਾਬਾਦ: ਕੋਵਿਡ-19 ਮਹਾਂਮਾਰੀ ਨੇ ਦੇਸ਼ ਦੇ ਸਾਰੇ ਸੂਬਿਆਂ ਵਿੱਚ ਪੈਰ ਪਸਾਰ ਲਏ ਹਨ। ਲਗਾਤਾਰ ਤੇਜ਼ੀ ਨਾਲ ਵਧਦੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਂਕਿ, ਕੋਰੋਨਾ ਪੀੜਤ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਨਾਲ ਵੀ ਕੁੱਝ ਰਾਹਤ ਮਿਲੀ ਹੈ। ਪੜ੍ਹੋ ਦੇਸ਼ ਭਰ ਦੇ ਸੂਬਿਆਂ ਤੋਂ ਆਈਆਂ ਕੋਰੋਨਾ ਨਾਲ ਸਬੰਧਤ ਵੱਡੀਆਂ ਖ਼ਬਰਾਂ।

COVID-19 news from across the nation
ਦੇਸ਼ ਵਿੱਚ ਕੋਰੋਨਾ ਮਾਮਲੇ

ਨਵੀਂ ਦਿੱਲੀ

ਕੌਮੀ ਰਾਜਧਾਨੀ ਵਿੱਚ ਕੋਰੋਨਾ ਦੇ ਕੇਸਾਂ ਦੀ ਵੱਧ ਰਹੀ ਗਿਣਤੀ ਦੇ ਨਾਲ-ਨਾਲ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ ਵੀ ਵੱਧ ਰਹੀ ਹੈ। ਵੀਰਵਾਰ ਨੂੰ ਦਿੱਲੀ ਵਿੱਚ ਤਕਰੀਬਨ 1501 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ 242 ਹੋ ਗਈ ਹੈ।

ਉੱਤਰੀ ਦਿੱਲੀ ਵਿੱਚ ਸਭ ਤੋਂ ਵੱਧ ਕੰਟੇਨਮੈਂਟ ਜ਼ੋਨ (35) ਹਨ। ਇਸ ਤੋਂ ਬਾਅਦ ਦੱਖਣੀ ਦਿੱਲੀ ਵਿੱਚ 34, ਦੱਖਣ-ਪੱਛਮੀ ਦਿੱਲੀ ਵਿੱਚ 32, ਪੱਛਮੀ ਦਿੱਲੀ ਵਿੱਚ 31, ਉੱਤਰ ਪੱਛਮੀ ਦਿੱਲੀ ਵਿੱਚ 22, ਪੂਰਬੀ ਦਿੱਲੀ ਵਿੱਚ 19, ਦੱਖਣ ਪੂਰਬੀ ਦਿੱਲੀ ਵਿੱਚ 19, ਕੇਂਦਰੀ ਦਿੱਲੀ ਵਿੱਚ 17, ਨਵੀਂ ਦਿੱਲੀ ਵਿੱਚ 15, ਸ਼ਾਹਦਰਾ ਵਿੱਚ 14 ਅਤੇ ਉੱਤਰ ਪੂਰਬ ਦਿੱਲੀ ਵਿੱਚ 3 ਕੰਟੇਨਮੈਂਟ ਜ਼ੋਨ।

ਪੰਜਾਬ

ਵੀਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 82 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 2887 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 569 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 59 ਲੋਕਾਂ ਦੀ ਮੌਤ ਹੋਈ ਹੈ।

529 ਮਾਮਲਿਆਂ ਨਾਲ ਜ਼ਿਲ੍ਹਾ ਅੰਮ੍ਰਿਤਸਰ ਸਭ ਤੋਂ ਵੱਧ ਪ੍ਰਭਾਵਿਤ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਕੋਰੋਨਾ ਮੁਕਤ ਹੋ ਗਿਆ ਹੈ। ਮੌਜੂਦਾ ਸਮੇਂ ਉੱਥੇ ਇੱਕ ਵੀ ਕੋਰੋਨਾ ਦਾ ਐਕਟਿਵ ਕੇਸ ਨਹੀਂ ਹੈ।

ਹਰਿਆਣਾ

ਹਰਿਆਣਾ ਵਿੱਚ ਵੀਰਵਾਰ ਨੂੰ ਕੋਰੋਨਾ ਕਾਰਨ 12 ਲੋਕਾਂ ਦੀ ਮੌਤ ਹੋਈ। ਸੂਬੇ ਵਿੱਚ ਇਹ ਅੰਕੜਾ ਹੁਣ ਤੱਕ ਸਭ ਤੋਂ ਜ਼ਿਆਦਾ ਹੈ। ਹਰਿਆਣਾ ਵਿੱਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 6 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਸੂਬੇ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਗੁਰੂਗ੍ਰਾਮ ਵਿੱਚ 6, ਫ਼ਰੀਦਾਬਾਦ ਵਿੱਚ 4 ਅਤੇ ਅੰਬਾਲਾ ਅਤੇ ਰੋਹਤਕ ਵਿੱਚ ਵੀਰਵਾਰ ਨੂੰ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।

ਰਾਜਸਥਾਨ

ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਵਿੱਚ ਹੁਣ ਤੱਕ 122 ਸੁਪਰ ਸਪ੍ਰੈਡਰਜ਼ ਮਿਲੇ ਹਨ। ਬੀਤੇ 17 ਦਿਨਾਂ ਵਿੱਚ ਭਰਤਪੁਰ ਜ਼ਿਲ੍ਹੇ ਤੋਂ ਕੋਰੋਨਾ ਸੰਕਰਮਣ ਦੇ 623 ਨਵੇਂ ਮਾਮਲੇ ਸਾਹਮਣੇ ਆਏ ਹਨ ਸੁਪਰ ਸਪ੍ਰੈਡਰ ਉਹ ਹੁੰਦਾ ਹੈ ਜੋ ਇਸ ਵਾਇਰਸ ਨਾਲ ਬਹੁਤ ਸਾਰੇ ਵਿਅਕਤੀਆਂ ਨੂੰ ਸੰਕਰਮਿਤ ਕਰ ਦਿੰਦਾ ਹੈ।

ਉੱਤਰ ਪ੍ਰਦੇਸ਼

ਵੀਰਵਾਰ ਨੂੰ ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਦੇ 480 ਮਾਮਲੇ ਆਏ ਅਤੇ 24 ਮੌਤਾਂ ਹੋਈਆਂ। ਉੱਤਰ ਪ੍ਰਦੇਸ਼ ਵਿੱਚ ਪਹਿਲਾਂ ਆਗਰਾ ਹੌਟਸਪੌਟ ਸੀ, ਪਰ ਹੁਣ ਪੁਰਵਾਂਚਲ ਵਿੱਚ ਕਾਨਪੁਰ ਬਸਤੀ ਅਤੇ ਜੌਨਪੁਰ ਵਿੱਚ ਕੇਸ ਵੱਧ ਰਹੇ ਹਨ।

ਪਿਛਲੇ 2 ਦਿਨਾਂ ਵਿੱਚ ਕਾਨਪੁਰ ਵਿੱਚ 49 ਕੋਰੋਨਾ ਸਕਾਰਾਤਮਕ ਮਾਮਲੇ ਪਾਏ ਗਏ ਜਦੋਂ ਕਿ ਬੁੱਧਵਾਰ ਨੂੰ ਜੌਨਪੁਰ ਵਿੱਚ 52 ਮਾਮਲੇ ਸਾਹਮਣੇ ਆਏ। ਇਸ ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਇੱਕ ਦਿਨ ਵਿੱਚ 15,000 ਲੋਕਾਂ ਦਾ ਟੈਸਟ ਕਰਨ ਦਾ ਟੀਚਾ ਹਾਸਲ ਕੀਤਾ।

ਉੱਤਰਾਖੰਡ

ਉੱਤਰਾਖੰਡ ਦੇ ਕੈਬਿਨੇਟ ਮੰਤਰੀ ਸਤਪਾਲ ਮਹਾਰਾਜ ਦੇ ਪੰਜ ਪਰਿਵਾਰਕ ਮੈਂਬਰਾਂ, ਜਿਨ੍ਹਾਂ ਦਾ 30 ਮਈ ਨੂੰ ਕੋਰੋਨਾ ਟੈਸਟ ਪੌਜ਼ੀਟਿਵ ਆਇਆ ਸੀ, ਨੂੰ 11 ਜੂਨ ਨੂੰ ਏਮਜ਼ ਰਿਸ਼ੀਕੇਸ਼ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਉਨ੍ਹਾਂ ਦੇ ਬੇਟੇ ਅਤੇ ਪੋਤੇ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ ਤਾਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਜਦੋਂਕਿ ਉਨ੍ਹਾਂ ਦੀਆਂ ਦੋਵੇਂ ਨੂੰਹਾਂ ਅਤੇ ਇੱਕ ਬੇਟੇ ਦੀ ਰਿਪੋਰਟ ਪੌਜ਼ੀਟਿਵ ਆਈ ਹੈ ਪਰ ਉਨ੍ਹਾਂ ਵਿੱਚ ਕੋਈ ਲੱਛਣ ਨਹੀਂ ਵਿਖਾਈ ਦੇ ਰਹੇ, ਇਸ ਲਈ ਉਨ੍ਹਾਂ ਨੂੰ ਵੀ ਡਿਸਚਾਰਜ ਕਰ ਦਿੱਤਾ ਗਿਆ ਹੈ।

ਬਿਹਾਰ

ਬਿਹਾਰ ਵਿੱਚ ਮਾਮਲਿਆਂ ਵਿੱਚ ਵਾਧਾ ਹੋਣ ਦੇ ਮੱਦੇਨਜ਼ਰ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਸਰਕਾਰ ਨੇ ਫ਼ੈਸਲਾ ਲਿਆ ਕਿ ਜਿਹੜੇ ਖੇਤਰਾਂ ਵਿੱਚ ਨਵੇਂ ਕੇਸ ਮਿਲ ਰਹੇ ਹਨ, ਉਨ੍ਹਾਂ ਵਿੱਚ ਤਾਲਾਬੰਦੀ ਜਾਰੀ ਰਹੇਗੀ।

ਵੀਰਵਾਰ ਨੂੰ ਜੇਡੀਯੂ ਦੀ ਵਰਚੁਅਲ ਕਾਨਫ਼ਰੰਸ ਦੌਰਾਨ ਸੀਐਮ ਨੇ ਕਿਹਾ ਕਿ ਉਨ੍ਹਾਂ ਖੇਤਰਾਂ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ ਜਿਥੇ ਅਜੇ ਵੀ ਕੇਸ ਸਾਹਮਣੇ ਆ ਰਹੇ ਹਨ। ਰਾਜ ਵਿੱਚ ਅਜੇ ਵੀ 38 ਕੰਟੇਨਮੈਂਟ ਜ਼ੋਨ ਹਨ। ਪਟਨਾ ਸਦਰ ਵਿੱਚ 19 ਖੇਤਰ, ਪਟਨਾ ਸਿਟੀ ਵਿੱਚ 10, ਦਾਨਾਪੁਰ ਵਿੱਚ 8 ਅਤੇ ਮਸੌਰੀ ਵਿੱਚ ਇੱਕ ਸੀਮਤ ਖੇਤਰ ਹਨ।

ਮਹਾਰਾਸ਼ਟਰ

ਮਹਾਰਾਸ਼ਟਰ ਭਾਰਤ ਦਾ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਸੂਬਾ ਹੈ। ਮਹਾਰਾਸ਼ਟਰ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 94 ਹਜ਼ਾਰ ਪਾਰ ਕਰ ਚੁੱਕਾ ਹੈ ਅਤੇ 3400 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।

ਤਾਲਾਬੰਦੀ ਦੌਰਾਨ ਸਾਈਬਰ ਅਪਰਾਧ ਦੇ ਮਾਮਲੇ ਵਿੱਚ ਰਾਜ ਭਰ ਵਿੱਚ 255 ਦੋਸ਼ੀ ਗ੍ਰਿਫਤਾਰ ਕੀਤੇ ਗਏ। ਦੱਸਣਯੋਗ ਹੈ ਕਿ ਸੂਬੇ ਵਿੱਚ ਤਕਰੀਬਨ 2985 ਬੱਚੇ ਸੰਕਰਮਿਤ ਹਨ ਪਰ 10 ਸਾਲ ਤੋਂ ਘੱਟ ਉਮਰ ਦੇ ਕਿਸੇ ਬੱਚੇ ਦੀ ਮੌਤ ਨਹੀਂ ਹੋਈ ਹੈ।

Last Updated : Jun 12, 2020, 2:19 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.