ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਨਾਲ ਪੈਦਾ ਹੋਈ ਸਥਿਤੀ ਬਾਰੇ ਦੇਸ਼ ਦੇ 40 ਚੋਟੀ ਦੇ ਖਿਡਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਇਨ੍ਹਾਂ ਖਿਡਾਰੀਆਂ ਨਾਲ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਉਪਾਵਾਂ ਬਾਰੇ ਗੱਲਬਾਤ ਕੀਤੀ।
-
PM Modi during interaction with sportspersons gave five-point mantra of ‘Sankalp,Sanyam,Sakaratmakta,Samman & Sahyog’ to tackle COVID19. PM said that sportspersons have brought glory to nation&now have important role to play in boosting morale of nation& spreading positivity:PMO https://t.co/YloYhyv4Ql
— ANI (@ANI) April 3, 2020 " class="align-text-top noRightClick twitterSection" data="
">PM Modi during interaction with sportspersons gave five-point mantra of ‘Sankalp,Sanyam,Sakaratmakta,Samman & Sahyog’ to tackle COVID19. PM said that sportspersons have brought glory to nation&now have important role to play in boosting morale of nation& spreading positivity:PMO https://t.co/YloYhyv4Ql
— ANI (@ANI) April 3, 2020PM Modi during interaction with sportspersons gave five-point mantra of ‘Sankalp,Sanyam,Sakaratmakta,Samman & Sahyog’ to tackle COVID19. PM said that sportspersons have brought glory to nation&now have important role to play in boosting morale of nation& spreading positivity:PMO https://t.co/YloYhyv4Ql
— ANI (@ANI) April 3, 2020
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨਾਲ ਗੱਲਬਾਤ ਕਰਦੇ ਹੋਏ ਪੰਜ ਨੁਕਤੀ ਮੰਤਰ ਸਾਂਝੇ ਕੀਤੇ। ਮੋਦੀ ਨੇ ਕਿਹਾ ਕਿ ਸੰਕਲਪ, ਸੰਜਮ, ਸਕਰਾਤਮਕਤਾ, ਸਨਮਾਨ, ਸਹਿਯੋਗ ਹੀ ਕੋਰੋਨਾ ਨੂੰ ਹਰਾ ਸਕਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਖਿਡਾਰੀਆਂ ਨੇ ਦੇਸ਼ ਦੇ ਨਾਮ ਨੂੰ ਚਮਕਾਇਆ ਹੈ। ਹੁਣ ਉਹ ਦੇਸ਼ ਦੇ ਲੋਕਾਂ ਦਾ ਮਨੋਬਲ ਵਧਾਉਣ ਅਤੇ ਦੇਸ਼ ਵਿੱਚ ਸਕਰਾਤਮਕ ਭਾਵਨਾ ਨੂੰ ਪੈਦਾ ਕਰਨ।
ਖਿਡਾਰੀਆਂ ਨੇ ਪ੍ਰਧਾਨੀ ਮੰਤਰੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਲੜਾਈ ਵਿੱਚ ਪਹਿਲੀ ਕਤਾਰ 'ਚ ਖੜ੍ਹੇ ਹੋ ਕੇ ਲੜ੍ਹ ਰਹੇ ਸਿਹਤ ਕਰਮੀਆਂ, ਪੁਲਿਸ ਨੂੰ ਨਿਰਸਵਾਰਥ ਹੋ ਕੇ ਕੀਤੀ ਸੇਵਾ ਲਈ ਉਹ ਧੰਨਵਾਦ ਕਰਦੇ ਹਨ।
ਉਨ੍ਹਾਂ ਖਿਡਾਰੀਆਂ ਨੂੰ ਇਸ ਲੜਾਈ ਵਿੱਚ ਦੇਸ਼ ਦਾ ਵੱਧ ਤੋਂ ਵੱਧ ਸਾਥ ਦੇਣ ਦੀ ਅਪੀਲ ਕੀਤੀ। ਇਸ ਮੀਟਿੰਗ ਵਿੱਚ ਭਾਰਤੀ ਕ੍ਰਿਕਟ ਬੋਰਡ ਦੇ ਚੇਅਰਮੈਨ ਸੌਰਵ ਗਾਂਗੁਲੀ, ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਪੀਵੀ ਸਿੰਧੂ, ਹਿਮਾ ਦਾਸ ਸਣੇ 40 ਚੋਟੀ ਦੇ ਖਿਡਾਰੀ ਸ਼ਾਮਲ ਸਨ।